ਪੱਤਰ ਪੇ੍ਰਰਕ, ਖੰਨਾ : ਖੰਨਾ ਦੇ ਲਲਹੇੜੀ ਰੋਡ ਪੁਲ ਨੇੜੇ ਇਕ ਵਿਅਕਤੀ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮਿ੍ਤਕ ਦੀ ਪਛਾਣ ਨਹੀਂ ਹੋ ਸਕੀ ਹੈ। ਰੇਲਵੇ ਪੁਲਿਸ ਨੇ ਲਾਸ਼ ਨੂੰ ਅਗਲੇ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੋਰਚਰੀ ‘ਚ ਰਖਵਾ ਦਿੱਤਾ ਹੈ। ਜਾਣਕਾਰੀ ਦਿੰਦਿਆਂ ਜੀਆਰਪੀ ਖੰਨਾ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਵੀਰਵਾਰ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲਲਹੇੜੀ ਰੋਡ ਪੁਲ ਕੋਲ ਰੇਲਗੱਡੀ ਦੀ ਲਪੇਟ ‘ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਉਹ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਉਥੇ ਦੇਖਿਆ ਕਿ ਇਹ ਖੁਦਕੁਸ਼ੀ ਦਾ ਮਾਮਲਾ ਸੀ। ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰਨ ‘ਤੇ ਵੀ ਮਿ੍ਤਕ ਦੀ ਪਛਾਣ ਨਹੀਂ ਹੋ ਸਕੀ। ਲਾਸ਼ ਨੂੰ ਅਗਲੇ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੋਰਚਰੀ ‘ਚ ਰੱਖਿਆ ਗਿਆ ਹੈ। ਜੀਆਰਪੀ ਇੰਚਾਰਜ ਨੇ ਦੱਸਿਆ ਮਿ੍ਤਕ ਦੀ ਉਮਰ 45 ਸਾਲ ਦੇ ਕਰੀਬ ਹੈ।
ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ
ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ


