Ad-Time-For-Vacation.png

ਮੇਅਰ ਬਰੈਂਡਾ ਲੌਕ ਵਲੋਂ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਫੈਡਰਲ ਉਪਰਾਲਿਆਂ ਦਾ ਸਮਰਥਨ

ਸਰੀ ਸ਼ਹਿਰ ਇਸ ਵੇਲੇ ਇੱਕ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਹਰ ਰੋਜ਼, ਸਰੀ ਦੇ ਵਸਨੀਕ ਅਤੇ ਕਾਰੋਬਾਰੀ ਮਾਲਕ ਜ਼ਬਰਦਸਤੀ ਵਸੂਲੀ, ਹਿੰਸਾ ਅਤੇ ਸੰਗਠਿਤ ਅਪਰਾਧ ਦੇ ਅਸਲ ਪ੍ਰਭਾਵਾਂ ਨਾਲ ਜੀਵਨ ਬਸਰ ਕਰ ਰਹੇ ਹਨ।

ਸਿਟੀ ਫੈਡਰਲ ਸਰਕਾਰ ਵੱਲੋਂ ਜਨਤਕ ਸੁਰੱਖਿਆ ਮਜ਼ਬੂਤ ਕਰਨ ਲਈ ਕੀਤੀਆਂ ਕੋਸ਼ਿਸ਼ਾਂ ਦਾ ਪੂਰਾ ਸਮਰਥਨ ਕਰਦਾ ਹੈ, ਜਿਸ ਵਿੱਚ ਕਰਿਮਿਨਲ ਕੋਡ ਵਿੱਚ ਨਿਸ਼ਾਨਾ-ਬੱਧ ਸੋਧਾਂ, ਜ਼ਮਾਨਤ ਅਤੇ ਸਜ਼ਾ ਸੰਬੰਧੀ ਸੁਧਾਰ ਸਮੇਤ ਲਾਗੂ ਕਰਨ ਵਾਲੇ ਕਦਮਾਂ ਨੂੰ ਬਿਹਤਰ ਬਣਾਉਣਾ ਸ਼ਾਮਲ ਹੈ। ਖ਼ਾਸ ਤੌਰ ‘ਤੇ ਕੈਨੇਡਾ ਸਰਕਾਰ ਦੇ ਬਿੱਲ C-12 (ਸਰਹੱਦੀ ਸੁਰੱਖਿਆ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਦੀ ਅਖੰਡਤਾ) ਅਤੇ ਬਿੱਲ C-14 (ਜ਼ਮਾਨਤ ਅਤੇ ਸਜ਼ਾ ਸੁਧਾਰ) ਇਸ ਦਿਸ਼ਾ ਵਿੱਚ ਮਹੱਤਵਪੂਰਨ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਸਾਡੇ ਕਾਨੂੰਨਾਂ ਵਿੱਚ ਮੌਜੂਦ ਉਸ ਗੰਭੀਰ ਕਮਜ਼ੋਰੀ ਨੂੰ ਦੂਰ ਕਰੇਗਾ, ਜਿਸ ਤਹਿਤ ਜ਼ਬਰਦਸਤੀ ਵਸੂਲੀ ਜਾਂ ਇਸ ਨਾਲ ਸੰਬੰਧਿਤ ਅਪਰਾਧਾਂ ਦੇ ਦੋਸ਼ੀਆਂ ਨੂੰ ਸ਼ਰਨ ਦੀ ਅਰਜ਼ੀ ਦੇਣ ਦੀ ਇਜਾਜ਼ਤ ਨਹੀਂ ਰਹੇਗੀ।

ਇਨ੍ਹਾਂ ਤਬਦੀਲੀਆਂ ਦੀ ਤੁਰੰਤ ਜ਼ਰੂਰਤ ਹੈ, ਕਿਉਂਕਿ ਸਾਡੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਅਪਰਾਧਿਕ ਨੈੱਟਵਰਕਾਂ ਨੂੰ ਤੋੜਨ, ਸਰਹੱਦਾਂ ਨੂੰ ਸੁਰੱਖਿਅਤ ਕਰਨ, ਅਤੇ ਦੁਹਰਾਏ ਜਾਂ ਹਿੰਸਕ ਅਪਰਾਧੀਆਂ ਲਈ ਢੁਕਵੇਂ ਨਤੀਜੇ ਯਕੀਨੀ ਬਣਾਉਣ ਵਾਸਤੇ ਆਧੁਨਿਕ ਅਤੇ ਪ੍ਰਭਾਵਸ਼ਾਲੀ ਸਾਧਨਾਂ ਦੀ ਲੋੜ ਹੈ।

ਇਹ ਦਲ-ਪਾਰਟੀ ਤੋਂ ਉੱਪਰ ਉੱਠ ਲੀਡਰਸ਼ਿਪ ਨਿਭਾਉਣ ਦਾ ਸਮਾਂ ਹੈ। ਫੈਡਰਲ ਸਰਕਾਰ ਵੱਲੋਂ ਪੇਸ਼ ਇਨ੍ਹਾਂ ਉਪਾਵਾਂ ਤੇ  ਸੰਸਦ ਨੂੰ ਬਿਨਾਂ ਕਿਸੇ ਦੇਰੀ ਦੇ ਅੱਗੇ ਵਧਣਾ ਚਾਹੀਦਾ ਹੈ। ਅਸੀਂ ਸਾਰੇ ਸੰਸਦ ਮੈਂਬਰਾਂ ਤੋਂ ਅਪੀਲ ਕਰਦੇ ਹਾਂ ਕਿ ਜਨਤਕ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ ਅਤੇ ਮਿਲ ਜੁੱਲ ਕੇ ਕੰਮ ਕਰਦੇ ਹੋਏ ਇਨ੍ਹਾਂ ਕਦਮਾਂ ਨੂੰ ਤੇਜ਼ੀ ਨਾਲ ਲਾਗੂ ਕਰਕੇ ਸਾਡੀਆਂ ਸੜਕਾਂ ਸੁਰੱਖਿਅਤ ਬਣਾਈਆਂ ਜਾਣ। ਜੇ ਕਾਰਵਾਈ ਵਿੱਚ ਦੇਰੀ ਹੁੰਦੀ ਹੈ, ਤਾਂ ਸਾਡੀਆਂ ਕਮਿਊਨਿਟੀਆਂ ਖ਼ਤਰੇ ਵਿੱਚ ਰਹਿਣਗੀਆਂ ਅਤੇ ਜਾਨਾਂ ਦਾਅ ‘ਤੇ ਲੱਗੀਆਂ ਰਹਿਣਗੀਆਂ।

ਮੇਅਰ ਬਰੈਂਡਾ ਲੌਕ

ਸਿਟੀ ਆਫ਼ ਸਰੀ

Share:

Facebook
Twitter
Pinterest
LinkedIn
matrimonail-ads
On Key

Related Posts

ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ

ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.