ਭਾਰਤੀ ਫੌਜ ਅਮਰੀਕਾ, ਰੂਸ ਅਤੇ ਚੀਨ ਤੋਂ ਮਗਰੋਂ ਦੁਨੀਆ ਦੀ ਚੌਥੀ ਵੱਡੀ ਫੌਜ

ਨਵੀਂ ਦਿੱਲੀ— ਦੁਨੀਆ ਦੀਆਂ ਸਭ ਤੋਂ ਤਾਕਤਵਰ 5 ਫੌਜਾਂ ‘ਚ ਭਾਰਤੀ ਫੌਜ ਵੀ ਸ਼ਾਮਲ ਹੋ ਗਈ ਹੈ। ਗਲੋਬਲ ਫਾਇਰ ਪਾਵਰ ਰੈਂਕਿੰਗ ‘ਚ ਦੁਨੀਆ ਦੀਆਂ ਸਭ ਤੋਂ ਤਾਕਤਵਰ ਫੌਜਾਂ ਦੀ ਸੂਚੀ ‘ਚ ਸ਼ਾਮਲ 133 ਦੇਸ਼ਾਂ ਵਿਚੋਂ ਭਾਰਤ ਚੌਥੇ ਨੰਬਰ ‘ਤੇ ਹੈ।ਫੌਜੀ ਸ਼ਕਤੀ ਪੱਖੋਂ ਭਾਰਤ ਤੋਂ ਅੱਗੇ ਸਿਰਫ 3 ਦੇਸ਼ ਅਮਰੀਕਾ, ਰੂਸ ਅਤੇ ਚੀਨ ਹਨ। ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ ਇਸ ਸੂਚੀ ‘ਚ 13ਵੇਂ ਨੰਬਰ ‘ਤੇ ਹੈ। ਜੀ. ਪੀ. ਐੱਫ. ਰੈਂਕਿੰਗ ਵਿਚ ਇਹ ਕਿਹਾ ਗਿਆ ਹੈ ਕਿ ਚੀਨ ਜਿਸ ਰਫਤਾਰ ਨਾਲ ਆਪਣੀਆਂ ਫੌਜੀ ਸਮਰੱਥਾਵਾਂ ‘ਚ ਵਾਧਾ ਕਰ ਰਿਹਾ ਹੈ, ਉਸ ਤੋਂ ਮੰਨਿਆ ਜਾਂਦਾ ਹੈ ਕਿ ਉਹ ਜਲਦੀ ਹੀ ਰੂਸ ਨੂੰ ਪਛਾੜ ਕੇ ਦੂਜੇ ਨੰਬਰ ‘ਤੇ ਆ ਜਾਵੇਗਾ। ਇਸ ਸੂਚੀ ਵਿਚ ਫੌਜੀ ਸੋਮਿਆਂ, ਕੁਦਰਤੀ ਸੋਮਿਆਂ ਅਤੇ ਭੂਗੋਲਿਕ ਸਥਿਤ ਨੂੰ ਧਿਆਨ ‘ਚ ਰੱਖ ਕੇ ਰੈਂਕਿੰਗ ਪ੍ਰਦਾਨ ਕੀਤੀ ਗਈ ਹੈ। ਸੂਚੀ ਵਿਚ ਦੇਸ਼ਾਂ ਦੀ ਪ੍ਰਮਾਣੂ ਸ਼ਕਤੀ ਨੂੰ ਅਜੇ ਨਹੀਂ ਗਿਣਿਆ ਗਿਆ ਪਰ ਪ੍ਰਮਾਣੂ ਹਥਿਆਰਾਂ ਦੀ ਸਮਰੱਥਾ ਨੂੰ ਅੰਕ ਜ਼ਰੂਰ ਦਿੱਤੇ ਗਏ ਹਨ।ਰੱਖਿਆ ਬਜਟ ਵੀ ਇਸ ਅਨੁਮਾਨ ‘ਚ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਹੈ। ਕਿਸ ਦੇਸ਼ ਕੋਲ ਕਿੰਨੇ ਫੌਜੀ-ਜੀ. ਪੀ. ਐੱਫ. ਰੈਂਕਿੰਗ ਮੁਤਾਬਕ ਰੂਸ ਕੋਲ 42,07,250 ਫੌਜੀ ਹਨ। ਚੀਨ ਕੋਲ 37,12,500 ਜਵਾਨ ਹਨ ਅਤੇ ਉਸ ਦੇ ਸਰਗਰਮ ਫੌਜੀਆਂ ਦੀ ਗਿਣਤੀ 2,60,000 ਹੈ। ਭਾਰਤ ਕੋਲ 13,62,500 ਸਰਗਰਮ ਫੌਜੀਆਂ ਦੀ ਫੌਜ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ

ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.