ਮਹਿਰਾ, ਖਰੜ : ਨੇੜਲੇ ਪਿੰਡ ਚੋਲਟਾ ਕਲਾਂ ਦੀ ਬੈਂਕ ਮੈਨੇਜਰ ਵੱਲੋਂ ਆਪਣੇ ਜਨਮ ਦਿਨ ਮੌਕੇ ਬੂਟੇ ਲਾਏ ਗਏ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਮਨੈਜਰ ਵੱਲੋਂ ਬੂਟੇ ਲਾਉਣ ਦੀ ਸ਼ਲਾਘਾ ਕਰਦੇ ਹਾਂ ਕਿਹਾ ਕਿ ਜਿੱਥੇ ਨੌਜਵਾਨ ਅੱਜ ਕੱਲ੍ਹ ਨਸ਼ਿਆਂ ਦੇ ਹੜ੍ਹ ‘ਚ ਵਹਿ ਰਹੇ ਹਨ ਉਥੇ ਬੈਂਕ ਮੈਨੇਜਰ ਵਰਗੇ ਵੀ ਸਮਾਜ ਲਈ ਵਾਤਾਵਰਣ ਪ੍ਰਤੀ ਇੱਕ ਸੇਧ ਦਾ ਕੰਮ ਕਰ ਰਹੇ ਹਨ। ਇਸ ਮੌਕੇ ਪਿੰਡ ਦੇ ਸਰਪੰਚ ਹਰਬੰਸ ਲਾਲ ਨੇ ਕਿਹਾ ਕਿ ਗ੍ਰਾਮੀਣ ਬੈਂਕ ਮੈਨੇਜਰ ਦੀਪਿਕਾ ਗਰਗ ਵੱਲੋਂ ਆਪਣੇ ਜਨਮ ਦਿਨ ਮੌਕੇ ਬੂਟੇ ਲਾ ਕੇ ਵਾਤਾਵਰਣ ਪ੍ਰਤੀ ਚੇਤਨਾ ਪੈਦਾ ਕੀਤੀ ਹੈ ਅਤੇ ਪਿੰਡ ਦੇ ਹੋਰ ਨੌਜਵਾਨਾਂ ਨੂੰ ਵੀ ਆਪਣੇ ਜਨਮਦਿਨ ਮੌਕੇ ਬੂਟੇ ਲਾਉਣ ਲਈ ਪ੍ਰਰੇਰਿਤ ਕੀਤਾ। ਉਹਨਾਂ ਕਿਹਾ ਕੇ ਬੈਂਕ ਮੈਨੇਜ਼ਰ ਵੱਲੋਂ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਬਲਜੀਤ ਕੌਰ ਸਤਨਾਮ ਸਿੰਘ ਬਰਿੰਦਰ ਸਿੰਘ, ਗੁਨਮਨ ਆਦਿ ਮੌਜੂਦ ਸਨ।
ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ
50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ


