ਸ਼ੰਭੂ ਗੋਇਲ, ਲਹਿਰਾਗਾਗਾ

ਸਥਾਨਕ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ ਦੀ ਅਗਵਾਈ ਹੇਠ ਬਾਸਮਤੀ ਦੇ ਖ਼ਰੀਦਦਾਰਾਂ ਦੀ ਮੀਟਿੰਗ ਹੋਈ। ਜੀਵਨ ਕੁਮਾਰ ਰੱਬੜ ਨੇ ਦੱਸਿਆ ਕਿ ਬਾਸਮਤੀ ਜੀਰੀ ਦੀ ਖਰੀਦ ਕਰਨ ਵਾਲਾ ਸੰਬੰਧਿਤ ਆੜਤੀ ਹੀ ਪੈਸਿਆਂ ਦਾ ਜਿੰਮੇਵਾਰ ਹੋਵੇਗਾ, ਸਾਡਾ ਮਿਲ ਵਾਲਿਆਂ ਨਾਲ ਕੋਈ ਲੈਣ ਦੇਣ ਨਹੀਂ ਹੋਵੇਗਾ, ਖਰੀਦ ਕੀਤੀ ਫ਼ਸਲ ਦੀ ਪੇਮੈਂਟ ਦਾ ਚੈੱਕ 10 ਦਿਨਾਂ ਤੱਕ ਦੇਣਾ ਜ਼ਰੂਰੀ ਹੈ। ਉਨਾਂ੍ਹ ਕਿਹਾ ਕਿ ਜੇਕਰ ਕੋਈ ਵੀ ਆੜਤੀ ਜੀਰੀ ਦਾ ਤੋਲ ਘੱਟ ਕਰੇਗਾ ਜਾਂ ਢੇਰੀ ਬਦਲ ਕੇ ਤੋਲੇਗਾ ਤਾਂ ਸਬੰਧਤ ਆੜਤੀ ਜ਼ਿੰਮੇਵਾਰ ਹੋਵੇਗਾ। ਇਹ ਵੀ ਫੈਸਲਾ ਕੀਤਾ ਗਿਆ ਕਿ 24 ਘੰਟਿਆਂ ਤੋਂ ਬਾਅਦ ਵਜ਼ਨ ਦੀ ਜ਼ਿੰਮੇਵਾਰੀ ਆੜ੍ਹਤੀ ਦੀ ਨਹੀਂ ਹੋਵੇਗੀ। ਇਸ ਸਬੰਧੀ ਜੇਕਰ ਕੋਈ ਆੜ੍ਹਤੀ ਜਾਂ ਖ਼ਰੀਦਦਾਰ ਉਲੰਘਣਾ ਕਰੇਗਾ ਤਾਂ ਆੜਤੀ ਐਸੋਸੀਏਸ਼ਨ ਉਸ ਖਿਲਾਫ ਸਖ਼ਤ ਫੈਸਲਾ ਲੈ ਸਕਦੀ ਹੈ। ਪ੍ਰਧਾਨ ਨੇ ਕਿਹਾ ਕਿ ਖਰੀਦ ਸਬੰਧੀ ਕਿਸੇ ਵੀ ਆੜਤੀ, ਜ਼ਿਮੀਂਦਾਰ, ਮਜ਼ਦੂਰਾਂ ਜਾਂ ਮਿੱਲ ਮਾਲਕਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਸਮੇਂ ਪ੍ਰਧਾਨ ਜੀਵਨ ਕੁਮਾਰ ਰੱਬੜ ਤੋਂ ਇਲਾਵਾ ਚੇਅਰਮੈਨ ਓਮ ਪ੍ਰਕਾਸ਼ ਜਵਾਹਰਵਾਲਾ, ਜੀਵਨ ਕੁਮਾਰ ਸੇਖੂਵਾਸ ਵਾਲੇ, ਤਰਸੇਮ ਚੰਦ ਕੁੱਕੂ, ਸੰਜੇ ਸਿੰਗਲਾ, ਸ਼ੰਭੂ ਗੋਇਲ, ਸੁਰਿੰਦਰ ਕੁਮਾਰ ਸ਼ਿੰਦੀ, ਅਜੇ ਕੁਮਾਰ ਠੋਲੀ, ਸੁਰੇਸ਼ ਕੁਮਾਰ, ਰਾਮ ਗੋਇਲ,ਰਾਕੇਸ਼ ਕੁਮਾਰ, ਪੰਕਜ ਕੁਮਾਰ, ਪ੍ਰਵੀਨ ਕੁਮਾਰ ਟਿੰਕਾ, ਸੁਭਾਸ਼ ਭਾਰਦਵਾਜ, ਸੰਜੇ ਗਰਗ, ਸਤੀਸ਼ ਕੁਮਾਰ ਰਿੰਕੂ, ਮੁਨੀਮ ਯੂਨੀਅਨ ਦੇ ਪ੍ਰਧਾਨ ਵਿੱਕੀ ਸ਼ਰਮਾ ਤੇ ਹੋਰ ਅਹੁਦੇਦਾਰ ਵੀ ਮੌਜੂਦ ਸਨ।