ਸਟਾਫ ਰਿਪੋਰਟਰ, ਖੰਨਾ : ਗੌਰਮਿੰਟ ਟੀਚਰਜ਼ ਯੂਨੀਅਨ ਏਕਤਾ ਜ਼ਿਲ੍ਹਾ ਲੁਧਿਆਣਾ ਦੇ ਸਾਬਕਾ ਪ੍ਰਧਾਨ ਤੇ ਬੇਰੁਜ਼ਗਾਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਜਰਨਲ ਸਕੱਤਰ ਮਾਸਟਰ ਕ੍ਰਿਪਾਲ ਸਿੰਘ ਘੁਡਾਣੀ ਨੇ ਬਲਵਿੰਦਰ ਕੌਰ ਦੀ ਖੁਦਕੁਸ਼ੀ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਸਹਾਇਕ ਪੋ੍ਫ਼ੈਸਰਾਂ ਨਾਲ ਹੋਏ ਧੱਕੇ ਖ਼ਿਲਾਫ਼ ਦੁਖੀ ਹੋ ਕੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਦਾ ਨਾਂ ਖੁਦਕੁਸ਼ੀ ਨੋਟ ‘ਚ ਲਿਖ ਕੇ ਬੀਬੀ ਬਲਵਿੰਦਰ ਕੌਰ ਨੇ ਖੁਦਕੁਸ਼ੀ ਕਰ ਲਈ।
ਇਸ ‘ਚ ਉਸ ਨੇ ਸਪੱਸ਼ਟ ਲਿਖਿਆ ਹੈ ਕਿ ਉਸ ਦੀ ਮੌਤ ਦਾ ਜ਼ਿੰਮੇਵਾਰ ਸਿੱਖਿਆ ਮੰਤਰੀ ਹੈ ਪਰ ਸਰਕਾਰ ਸਿੱਖਿਆ ਮੰਤਰੀ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਟਾਲਾ ਵੱਟ ਰਹੀ ਹੈ ਜੋ ਕਿ ਬਹੁਤ ਨਿੰਦਣਯੋਗ ਹੈ। ਜਦਕਿ ਹੈ ਅਜਿਹੀ ਘਟਨਾ ‘ਚ ਕਿਸੇ ਆਮ ਆਦਮੀ ਖ਼ਿਲਾਫ਼ ਖੁਦਕੁਸ਼ੀ ਨੋਟ ਲਿਖਿਆ ਹੋਵੇ ਤਾਂ ਝੱਟ ਪਰਚਾ ਦਰਜ ਹੋ ਜਾਂਦਾ ਹੈ।
ਘੁਡਾਣੀ ਨੇ ਕਿਹਾ ਸਰਕਾਰ ਨੇ ਇਨ੍ਹਾਂ ਪੋ੍ਫ਼ੈਸਰਾਂ ਨੂੰ, ਜੋ ਨੌਕਰੀ ਕਰਦੇ ਸਨ ਉਹ ਵੀ ਛੁਡਵਾ ਲਈ ਪਰ ਸਰਕਾਰ ਵਲੋਂ ਕੋਈ ਨਿਯੁਕਤੀ ਪੱਤਰ ਨਹੀਂ ਦਿੱਤਾ ਗਿਆ, ਜਿਸ ਕਾਰਨ ਸਾਰੇ ਹੀ ਸਹਾਇਕ ਪੋ੍ਫੈਸਰ ਸਦਮੇ ‘ਚ ਹਨ, ਜਿਨ੍ਹਾਂ ਨੂੰ ਸ਼ਾਂਤ ਕਰਨ ਲਈ ਤੁਰੰਤ ਸਿੱਖਿਆ ਮੰਤਰੀ ਖ਼ਿਲਾਫ਼ ਪਰਚਾ ਦਰਜ ਕਰਕੇ ਇਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤਾ ਜਾਵੇ ਤਾਕਿ ਬਲਵਿੰਦਰ ਕੌਰ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ।


