ਲੰਮੀ ਦਾਸਤਾਂ ਰਹੀ ਮੇਰੇ ਇਤਹਾਸ ਦੀ ਪਰ ਗਲ ਇਥੇ ਵੀ ਕਾਹਨੂੰ ਰੁਕੀ ਅਰਦਾਸ ਤਾਂ ਬਹੁਤ ਲੰਮੀ ਜਾਣੀ ਪਰ ਹਾਲਾਂ ਹਿੰਦੂ ਸਲਤਨਤ ਦਾ ਪ੍ਰਭਾਵ ਐ ਜੋਰ ਐ ਹਾਲਾਂ ਡਰ ਐ, ਦਹਿਸ਼ਤ ਐ ਸਭ ਤੋਂ ਵਧ ਕਿ ਹੀਣਭਾਵਨਾ ਹੈ ਬੰਦਿਆਂ ਵਿਚ।
ਨਹੀ ਤਾਂ ਲਧਾ ਕੋਠੀਆਂ ਅਤੇ ਮਾਲ ਮੰਡੀਆਂ ਵਿਚਲੇ ਬੰਦ ਬੰਦ ਕਟੇ ਜਾਣ ਦੀ ਦਾਸਤਾਂ ਦਿਲ ਹਿਲਾ ਦੇਣ ਵਾਲੀ ਹੈ। ਖੋਪਰੀਆਂ ਲਥਣ ਤੋਂ ਲੈ ਕੇ ਚਢੇ ਪਾੜ ਦੇਣ ਅਤੇ ਲੋਹੇ ਦੇ ਗਰਮ ਸਰੀਏ ਧਕ ਦੇਣ ਅਤੇ ਜਿਓਂਦਿਆਂ ਦੀਆਂ ਅਖਾਂ ਕਢ ਦੇਣ ਅਤੇ ਸੜਦੀਆਂ ਪਰਿਸਾਂ ਲਾ ਕੇ ਮਾਸ ਭੁੰਨ ਦੇਣ ਅਤੇ ਮਾਸ ਨਾਲੋਂ ਨਹੁੰ ਪੁਟ ਸੁਟ ਦੇਣ ਅਤੇ ਰੋਹੀਆਂ ਨਹਿਰਾਂ ਅਤੇ ਦਰਾਂ ਵਿਚ ਫਸੀਆਂ ਲਾਸ਼ਾਂ ਦੀ ਦਾਸਤਾਨ ਤਕ ਦੀ ਇਹ ਕਹਾਣੀ ਮੁਗਲ ਸਲਤਨਤ ਨਾਲੋਂ ਵੀ ਲੰਮੀ ਹੈ ਅਤੇ ਕਾਫੀ ਲੰਮੀ ਹੈ।
ਖਾਲੜੇ, ਕਾਉਂਕੇ, ਬਬਰ, ਮਾਨੋਚਾਹਲ, ਛੰਦੜੇ ਬੜੀ ਲੰਮੀ ਲੜੀ ਹੈ ਮੇਰੇ ਇਤਹਾਸ ਦੀ ਜਿਥੇ ਬੰਦੇ ਕੋਹ ਕੋਹ ਮਾਰੇ, ਘਰ ਉਜਾੜ ਸੁਟੇ, ਧੀਆਂ ਰੇਪਾਂ ਬਲਾਤਕਾਰਾਂ ਦਾ ਸ਼ਿਕਾਰ ਹੋਈਆਂ ਓਹ ਵੀ ਪਿਓਂਆਂ ਦੇ ਸਾਹਮਣੇ।
ਬੰਦੇ ਅਜ ਵੀ ਆਰਿਆਂ ਹੇਠਾਂ ਲੰਘ ਗਏ, ਪੁਰਜਾ ਪੁਰਜਾ ਹੋ ਮਰੇ ਪਰ ਤਿਖੀ ਧਾਰ ਤੋਂ ਮਜਾਲ ਇਧਰ ਉਧਰ ਹੋਏ। ਦੇਹਾਂ ਨਾ ਸਨ ਪਛਾਣ ਹੁੰਦੀਆਂ ਅਤੇ ਇਕ ਅੰਗ ਸਬੂਤਾ ਨਾ ਸੀ ਛਡਿਆ ਜਰਵਾਣਿਆਂ ਅਤੇ ਕਈ ਕਈ ਦਿਨ ਪੁਠੇ ਟੰਗ ਛਡੇ ਪਰ ਨਖਾਸ ਚੌਕ ਤਰਾਂ ਕੋਈ ਪਹਾੜ ਨਾ ਹਿਲਿਆ ਹਿੰਦੂ ਦੇ ਜਕਰੀਆਂ ਤੋਂ।
ਜਕਰੀਏ ਤਾਂ ਕੀਮਤ ਮੇਰੀ ਰੁਪਈਆਂ ਵਿਚ ਪਾਈ ਪਰ ਪੰਡੀਏ ਕਿਆਂ ਲਖਾਂ ਤੋਂ ਲੈ ਕੇ ਯੂ ਐਸ ਡਾਲਰਾਂ ਤਕ ਮੇਰੀ ਬੋਲੀ ਦਿਤੀ। ਮੇਰਾ ਇਨਾ ਮਹਿੰਗਾ ਹੋਣਾ ਦਸਦਾ ਕਿ ਮੈਂ ਕੋਈ ਪਥਰ ਰੋੜਾ ਗੀਟਾ ਐਰਾ ਗੈਰਾ ਨਾ ਸੀ ਕੋਈ ਗਲ ਤਾਂ ਹੈ ਮੇਰੇ ਵਿਚ।
ਹਿੰਦੂ ਸਲਤਨਤ ਦੇ ਮੁਕਣ ਤੋਂ ਬਾਅਦ ਮੇਰਾ ਇਤਹਾਸ ਨਿਖੜਵੇਂ ਰੂਪ ਵਿਚ ਜਦ ਸਾਹਵੇਂ ਆਇਆ ਤਾਂ ਮੇਰੀਆਂ ਨਸਲਾਂ ਦੀ ਮਾਣ ਨਾਲ ਹਿਕ ਜੇ ਪਾਟਣ ਵਾਲੀ ਨਾ ਹੋ ਗਈ।
ਜਿਸ ਵਿਚੋਂ ਖੰਡੇ ਦੀ ਲਕੀਰ ਖਿਚ ਜਾਣ ਵਾਲੇ ਬਾਬੇ ਦੀਪ ਸਿੰਘ ਵੀ ਦਿਸਣਗੇ ਮਸੇ ਦਾ ਸਿਰ ਵਢਣ ਵਾਲੇ ਸੁਖਾ ਸਿੰਘ ਮਹਿਤਾਬ ਸਿੰਘ ਵੀ।
ਹਾਲਾਂ ਤਾਂ ਮੇਰੀ ਬਹੁਤੀ ਦੁਨੀਆਂ ਜਰਵਾਣਿਆਂ ਨੂੰ ਹੀ ਬਾਪ ਬਣਾਓਂਣ ਵੰਨੀ ਤੁਰੀ ਹੋਈ ਅਤੇ ਡੁਲੇ ਹੋਏ ਸੂਰਬੀਰਾਂ ਦੇ ਖੂਨ ਨੂੰ ਸੰਸਥਾਵਾਂ ਵਿਚ ਵੰਡ ਵੰਡ ਦੇਖ ਰਹੀ ਕੀ ਕਿਹੜੀ ਜਥੇਬੰਦੀ ਦਾ ਸ਼ਹੀਦ ਸੀ।
ਕੌਮ ਮੇਰੀ ਦਾ ਗਿਲਾ ਹਮੇਸ਼ਾਂ ਰਿਹਾ ਕਿ ਮੈਂ ਇਤਹਾਸ ਰਚਿਆ ਜਰੂਰ ਪਰ ਲਿਖਿਆ ਨਹੀ ਪਰ ਸਵਾਲ ਅਜ ਮੇਰੇ ਸਨਮੁਖ ਫਿਰ ਖੜਾ ਕਿ ਹਿੰਦੂ ਸਲਤਨਤ ਹੇਠ ਮੇਰੀ ਨਸਲਕੁਸ਼ੀ ਤੋਂ ਲੈ ਕੇ ਸੂਰਬੀਰਾਂ ਦਾ ਇਤਹਾਸ ਕਿਆ ਯੋਜਨਾਬੱਧ ਸਾਭਿਆਂ ਜਾ ਰਿਹਾ ਜਾਂ ਇਸ ਲਈ ਵੀ ਮੈਨੂੰ ਗੈਰਾਂ ਉਪਰ ਨਿਰਭਰ ਹੋਣਾ ਪਵੇਗਾ।
ਗੁਰਦੇਵ ਸਿੰਘ ਸੱਧੇਵਾਲੀਆ
ਸਰੀ ਦੇ ਮੇਅਰ ਸੰਭਾਵੀ ਅਮਰੀਕੀ ਟੈਰਿਫ਼ ਦੇ ਹੱਲ ਲਈ ਬਾਰਡਰ ਮੇਅਰਜ਼ ਗੱਠਜੋੜ ਵਿੱਚ ਸ਼ਾਮਲ ਹੋਏ
ਸਰੀ ਦੇ 20٪ ਤੋਂ ਵੱਧ ਕਾਰੋਬਾਰਾਂ ਦੇ ਅਮਰੀਕਾ ਨਾਲ ਸਿੱਧੇ ਵਪਾਰਕ ਸਬੰਧ ਹਨ, ਜੋ ਹਰ ਸਾਲ ਸਰਹੱਦ ਪਾਰ ਲਗਭੱਗ 2.8 ਬਿਲੀਅਨ ਡਾਲਰ ਵਪਾਰ ਦੀ ਨੁਮਾਇੰਦਗੀ ਕਰਦੇ ਹਨ