ਸੁਰਿੰਦਰ ਿਢੱਲੋਂ, ਟਾਂਡਾ ਉੜਮੁੜ : ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਵਧੀਆ ਸਿਹਤ ਸਹੂਲਤਾਂ ਦੇਣ ਸਬੰਧੀ ਆਯੂਸ਼ਮਾਨ ਭਵ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧੀ ਸਿਵਲ ਸਰਜਨ ਹੁਸ਼ਿਆਰਪੁਰ ਡਾ: ਬਲਵਿੰਦਰ ਕੁਮਾਰ ਤੇ ਐੱਸਐੱਮਓ ਟਾਂਡਾ ਡਾ. ਕਰਨ ਕੁਮਾਰ ਸੈਣੀ ਦੀ ਅਗਵਾਈ ‘ਚ ਸਰਕਾਰੀ ਹਸਪਤਾਲ ਟਾਂਡਾ ਵਿਖੇ ਇਕ ਸਮਾਗਮ ਕਰਵਾਇਆ। ਜਿਸ ਵਿਚ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਦੇ ਪਿਤਾ ਮਾਸਟਰ ਮਹਿੰਦਰ ਸਿੰਘ ਗਿੱਲ ਬਤੌਰ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ। ਕੈਂਪ ਦੌਰਾਨ ਡਾ. ਕਰਨ ਕੁਮਾਰ ਸੈਣੀ ਨੇ ਦੱਸਿਆ ਕਿ 17 ਸਤੰਬਰ ਤੋਂ 2 ਅਕਤੂਬਰ ਤਕ ਸੇਵਾ ਪਖਵਾੜੇ ਦੌਰਾਨ ਵੱਖ-ਵੱਖ ਹੈਲਥ ਐਂਡ ਵੈੱਲਨੈੱਸ ਸੈਂਟਰਾਂ ‘ਚ ਹਰ ਹਫਤੇ ਸਿਹਤ ਮੇਲੇ ਲਗਾਏ ਜਾਣਗੇ। ਪੋ੍ਗਰਾਮ ਦਾ ਹੋਰ ਮਕਸਦ ਆਯੂਸ਼ਮਾਨ ਆਪ ਕੇ ਦਵਾਰ, ਜਿਸ ਵਿਚ ਯੋਗ ਲਾਭਪਾਤਰੀਆਂ ਨੂੰ ਆਯੂਸ਼ਮਾਨ ਕਾਰਡ ਵੰਡੇ ਜਾਣਗੇ ਅਤੇ ਵੱਖ-ਵੱਖ ਸਿਹਤ ਸਕੀਮਾਂ ਤਹਿਤ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇਗਾ। ਅੰਤ ਵਿਚ ਜਤਿੰਦਰ ਸਿੰਘ ਅਤੇ ਬਲਰਾਜ ਸਿੰਘ ਸੀਨੀਅਰ ਫਾਰਮੇਸੀ ਅਫਸਰ ਵੱਲੋਂ ਲੋਕਾਂ ਨੂੰ ਆਯੂਸ਼ਮਾਨ ਕਾਰਡ ਵੰਡਦੇ ਗਏ। ਇਸ ਮੌਕੇ ਬਲਜੀਤ ਸਿੰਘ, ਲਖਨਪਾਲ ਸਿੰਘ, ਰਵਿੰਦਰ ਸਿੰਘ, ਹਰਜਿੰਦਰ ਸਿੰਘ, ਭਾਈ ਦਵਿੰਦਰ ਸਿੰਘ ਮਸੀਤੀ ਆਈ ਡੋਨਰ ਇੰਚਾਰਜ ਟਾਂਡਾ, ਡਾ. ਬਲਜੀਤ ਕੌਰ, ਡਾ. ਪ੍ਰਰੀਤ ਕਮਲ ਕੌਰ, ਡਾ. ਸ਼ਗੁਨ, ਡਾ. ਹਰਪ੍ਰਰੀਤ ਸਿੰਘ, ਡਾ. ਇੰਦਰਜੀਤ ਸੋਨੀਆ, ਡਾ. ਵਿਕਰਮਜੀਤ ਸਿੰਘ, ਅਵਤਾਰ ਸਿੰਘ ਬੀਈਈ, ਕੁਲਵੀਰ ਸਿੰਘ, ਗੁਰਜੀਤ ਸਿੰਘ, ਰੰਜੀਵ ਪਾਲ ਸਿੰਘ ਅਤੇ ਹੋਰ ਸਟਾਫ ਵੀ ਹਾਜ਼ਰ ਸਨ।