ਚੀਨੀ ਵਿਗਿਆਨੀਆਂ ਦਾ ਦਾਅਵਾ – ਹਰ ਸਾਲ ਵਾਪਸ ਆ ਸਕਦੈ ਵਾਇਰਸ

ਦੁਨੀਆ ਭਰ ‘ਚ ਫੈਲੇ ਕੋਰੋਨਾ ਵਾਇਰਸ ਬਾਰੇ ਇੱਕ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਹਰ ਸਾਲ ਵਾਪਸ ਆ ਸਕਦਾ ਹੈ। ਚੀਨ ਦੇ ਪ੍ਰਮੁੱਖ ਵਿਗਿਆਨੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਬੀਮਾਰੀ (ਕੋਵਿਡ-19) ਫੈਲਾਉਣ ਵਾਲਾ ਸਾਰਸ-ਕੋਵ-2 ਦੂਜੇ ਫਲੂ ਵਰਗਾ ਹੈ ਅਤੇ ਇਹ ਨਹੀਂ ਰੁਕੇਗਾ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਿਯੂਐਚਓ) ਦਾ ਦਾਅਵਾ ਹੈ ਕਿ ਹਰ ਸਾਲ ਦੁਨੀਆ ਭਰ ‘ਚ ਫਲੂ 3 ਤੋਂ ਲੈ ਕੇ 6.50 ਲੱਖ ਲੋਕਾਂ ਦੀ ਜਾਨ ਲੈਂਦਾ ਹੈ।

ਬਲੂਮਬਰਗ ਨਿਊਜ਼ ਦੇ ਅਨੁਸਾਰ ਚੀਨ ਦੇ ਟਾਪ ਮੈਡੀਕਲ ਰਿਸਰਚ ਇੰਸਟੀਚਿਊਟ ਚਾਈਨੀਜ਼ ਅਕੈਡਮੀ ‘ਚ ਪੈਥੋਜ਼ਨ ਬਾਇਓਲੋਜੀ ਸੰਸਥਾਨ ਦੇ ਡਾਇਰੈਕਟਰ ਜਿਨ ਕਿਊਈ ਨੇ ਕਿਹਾ ਕਿ ਇਹ ਇੱਕ ਮਹਾਂਮਾਰੀ ਹੋ ਸਕਦੀ ਹੈ ਜੋ ਮਨੁੱਖੀ ਸਰੀਰ ‘ਚ ਲੰਮੇ ਸਮੇਂ ਤਕ ਰਹਿੰਦੀ ਹੈ। ਇਹ ਮੌਸਮੀ ਹੋ ਸਕਦੀ ਹੈ, ਜੋ ਸਰੀਰ ਦੇ ਅੰਦਰ ਮੌਜੂਦ ਰਹਿੰਦੀ ਹੈ। ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਐਲਰਜ਼ੀ ਐਂਡ ਇੰਫੈਕਸਿਸ ਡਿਸੀਜ਼ ਦੇ ਡਾਇਰੈਕਟਰ ਐਂਥਨੀ ਫੌਸੀ ਸਮੇਤ ਕਈ ਵਿਗਿਆਨੀਆਂ ਨੇ ਕਿਹਾ ਹੈ ਕਿ ਨਵਾਂ ਕੋਰੋਨਾ ਵਾਇਰਸ ਸਰਦੀਆਂ ਦੇ ਮੌਸਮ ਵਿੱਚ ਸਭ ਤੋਂ ਵੱਧ ਨੁਕਸਾਨਦੇਹ ਹੋਵੇਗਾ।
ਉੱਧਰ ਭਾਰਤ ‘ਚ ਵੀ ਜਨਤਕ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਸਾਰਸ-ਕੋਵ-2 ਲੰਮੇ ਸਮੇਂ ਤਕ ਰਹਿਣ ਵਾਲਾ ਹੈ। ਇੰਡੀਅਨ ਇੰਸਟੀਚਿ ਆਫ਼ ਪਬਲਿਕ ਹੈਲਥ (ਗਾਂਧੀਨਗਰ) ਦੇ ਡਾਇਰੈਕਟਰ ਡਾ. ਦਿਲੀਪ ਮਾਵਲੰਕਰ ਨੇ ਕਿਹਾ, “ਵਾਇਰਸ ਦਾ ਸਾਡੇ ਆਸਪਾਸ ਬਣੇ ਰਹਿਣਾ ਪੱਕਾ ਹੈ, ਕਿਉਂਕਿ ਇਸ ਦੇ ਫੈਲਣ ਦੀ ਦਰ ਬਹੁਤ ਜ਼ਿਆਦਾ ਹੈ ਅਤੇ ਜੇਕਰ ਕੁਝ ਲੋਕਾਂ ‘ਚ ਇਹ ਵਾਇਰਸ ਥੋੜਾ ਬਹੁਤ ਵੀ ਹੋਵੇਗਾ ਤਾਂ ਵੀ ਇਹ ਵਾਇਰਸ ਵੱਧ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਲਵੇਗਾ। ਲਾਗ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣਾ ਬਹੁਤ ਮੁਸ਼ਕਲ ਹੈ, ਕਿਉਂਕਿ ਹਰ ਕਿਸੇ ਨੂੰ ਸੁਰੱਖਿਆ ਦੀ ਵਰਤੋਂ ਕਰਨੀ ਪੈਂਦੀ ਹੈ, ਜੋ ਇੰਨੇ ਲੰਮੇ ਸਮੇਂ ਲਈ ਬਣਾਈ ਰੱਖਣਾ ਆਸਾਨ ਨਹੀਂ ਹੈ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ‘ਚ ਮਹਾਂਮਾਰੀ ਵਿਗਿਆਨ ਅਤੇ ਸੰਚਾਰ ਰੋਗਾਂ ਦੇ ਸਾਬਕਾ ਮੁਖੀ ਡਾ. ਲਲਿਤ ਕਾਂਤ ਦਾ ਕਹਿਣਾ ਹੈ ਕਿ ਇਸ ਦੀ ਉੱਚ ਲਾਗ ਲੱਗਣਾ ਇਸ ਦਾ ਹਿੱਸਾ ਹੈ ਪਰ ਇਹ ਮੌਸਮੀ ਹੋਵੇਗਾ, ਕਿਉਂਕਿ ਇਹ ਉਨ੍ਹਾਂ ਲੋਕਾਂ ਨੂੰ ਸੰਕਰਮਿਤ ਕਰਨਾ ਜਾਰੀ ਰੱਖੇਗਾ, ਜਿਨ੍ਹਾਂ ਕੋਲ ਇਸ ਵਿਰੁੱਧ ਲੜਾਈ ਲਈ ਸਮਰੱਥਾ ਮੌਜੂਦ ਨਹੀਂ ਹੈ। ਇਹ ਵਾਇਰਸ ਕਿਵੇਂ ਵਿਵਹਾਰ ਕਰੇਗਾ,ਇਸ ਦਾ ਅੰਦਾਜਾ ਲਗਾਉਣਾ ਮੁਸ਼ਕਲ ਹੈ ਕਿਉਂਕਿ ਸਾਰੇ ਵਾਇਰਸ ਵੱਖ-ਵੱਖ ਹੁੰਦੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ”:ਗੁਰਪ੍ਰ੍ਰਤਾਪ (ਗੁਰੀ) ਗਿੱਲ

ਰੂਪ ਨਗਰ ( ਰੋਪੜ)ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲੜੀ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ

ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸੀਰੀਜ਼ ‘ਚ ਪ੍ਰੋਗਰਾਮਾਂ ਦੀ ਹੋਵੇਗੀ ਭਰਮਾਰ

ਸਰੀ, ਬੀ.ਸੀ. – ਸਰੀ ਦੀ ਪ੍ਰਸਿੱਧ ਸਾਊਂਡਜ਼ ਆਫ਼ ਸਮਰ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਜੁਲਾਈ ਮੁੜ ਵਾਪਸੀ ਕਰ ਰਹੀ ਹੈ। ਇਸ ਤਹਿਤ ਸ਼ਹਿਰ ਭਰ ਦੇ ਪਾਰਕਾਂ ਅਤੇ

ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ

ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.