ਪ੍ਰਦੀਪ ਭਨੋਟ, ਨਵਾਂਸ਼ਹਿਰ : ਪਾਵਰਕਾਮ ਮੰਡਲ ਦਫ਼ਤਰ ਮੂਹਰੇ ਸੂਬਾ ਸਾਂਝਾ ਫੋਰਮ ਦੇ ਸੱਦੇ ‘ਤੇ ਰੋਸ ਰੈਲੀ ਕੀਤੀ ਗਈ ਅਤੇ ਪੰਜਾਬ ਸਰਕਾਰ ਵਲੋਂ ਲਗਾਏ ਗਏ ਐਸਮਾਂ ਐਕਟ ਦੀਆਂ ਕਾਪੀਆਂ ਸਾੜੀਆਂ। ਅੱਜ ਦੀ ਰੋਸ ਰੈਲੀ ਵਿਚ ਜਿਥੇ ਮੰਡਲ ਦੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ। ਉਥੇ ਪੈਨਸ਼ਨਰ ਸਾਥੀਆਂ ਨੇ ਇਸ ਐਕਟ ਦੇ ਵਿਰੁਧ ਰੋਸ ਜਾਹਿਰ ਕੀਤਾ। ਬੁਲਾਰਿਆਂ ਨੇ ਸਰਕਾ ਤੋਂ ਇਸ ਗੱਲ ਦੀ ਮੰਗ ਰੱਖੀ ਕਿ ਜਿਥੇ ਮੁਲਾਜ਼ਮ ਘੱਟ ਹੋਣ ਦੇ ਬਾਵਜੂਦ ਸਖ਼ਤ ਮਿਹਨਤ ਕਰਕੇ ਕੰਮ ਨੂੰ ਚਲਾ ਰਹੇ ਹਨ। ਇਕ ਕਰਮਚਾਰੀ ਪੰਜ ਪੰਜ ਮੁਲਾਜ਼ਮਾਂ ਦਾ ਕੰਮ ਕਰ ਰਹੇ ਹਨ। ਸਰਕਾਰ ਉਨ੍ਹਾਂ ਦੀ ਜਾਇਜ਼ ਅਤੇ ਹੱਕੀ ਮੰਗਾਂ ਮੰਨਣ ਦੀ ਬਜਾਏ ਐਸਮਾਂ ਵਰਗੇ ਐਕਟ ਲਗਾ ਕੇ ਜਬਰ ਦੇ ਰਾਹ ‘ਤੇ ਤੁਰੀ ਹੋਈ ਹੈ। ਬੇਰੁਜ਼ਗਾਰਾਂ ‘ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ। ਸਰਕਾਰੀ ਪ੍ਰਚਾਰ ਤੇ ਕਰੋੜਾਂ ਰੁਪਏ ਰੁਪਏ ਨਾਜਾਇਜ਼ ਖਰਚ ਕੀਤੇ ਜਾ ਰਹੇ ਹਨ। ਇਸ ਰੈਲੀ ਦੀ ਪ੍ਰਧਾਨਗੀ ਗੁਰਮੁੱਖ ਸਿੰਘ ਪ੍ਰਧਾਨ ਟੈਕਨੀਕਲ ਸਰਵਿਸ ਯੂਨੀਅਨ ਨੇ ਕੀਤੀ ਤੇ ਰੈਲੀ ਨੂੰ ਹਰਭਜਨ ਸਿੰਘ, ਪਰਮਿੰਦਰ ਸਿੰਘ, ਸਰਦਾਰਾ ਸਿੰਘ, ਅਮਰੀਕ ਸਿੰਘ, ਕੁਲਦੀਪ ਸਿੰਘ, ਮਾਨ ਮੱਕੜ, ਅਮਿਤ ਕੁਮਾਰ ਨੇ ਸੰਬੋਧਨ ਕੀਤਾ। ਪੈਨਸ਼ਨਰ ਯੂਨੀਅਨ ਦੇ ਆਗੂ ਕੁਲਵਿੰਦਰ ਸਿੰਘ ਅਟਵਾਲ ਅਤੇ ਜਗਦੀਸ਼ ਚੰਦਰ, ਵਿਜੈ ਕੁਮਾਰ ਸਰਕਲ ਸਕੱਤਰ ਨੇ ਸੰਬੋਧਨ ਕੀਤਾ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


