ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਜਨਵਰੀ ‘ਚ ਆਉਣਗੇ ਭਾਰਤ

ਸਿਡਨੀ: ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਪੀ.ਐੱਮ. ਨਰਿੰਦਰ ਮੋਦੀ ਦੇ ਸੱਦੇ ‘ਤੇ ਅਗਲੇ ਸਾਲ ਜਨਵਰੀ ਵਿਚ ਭਾਰਤ ਦੌਰੇ ‘ਤੇ ਆ ਰਹੇ ਹਨ। ਦੌਰੇ ਦੌਰਾਨ ਮੌਰੀਸਨ ਨਵੀਂ ਦਿੱਲੀ ਵਿਚ ਰਾਏਸੀਨਾ ਡਾਇਲੌਗ 2020 ਵਿਚ ਉਦਘਾਟਨ ਭਾਸ਼ਣ ਦੇਣਗੇ। ਮੌਰੀਸਨ ਨੇ ਵੀਰਵਾਰ ਨੂੰ ਸਿਡਨੀ ਟਾਊਨ ਹਾਲ ਵਿਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੈਨੂੰ ਜਨਵਰੀ 2020 ਵਿਚ ਭਾਰਤ ਆਉਣ ਲਈ ਆਪਣੇ ਦੋਸਤ ਮੋਦੀ ਦਾ ਸੱਦਾ ਸਵੀਕਾਰ ਕਰਦਿਆਂ ਬਹੁਤ ਸਨਮਾਨ ਮਹਿਸੂਸ ਹੋ ਰਿਹਾ ਹੈ।

Scott MorrisonScott Morrison

 ਜੀਓ-ਪੌਲੀਟਿਕਸ ਅਤੇ ਜੀਓ-ਇਕਨੌਮਕਿਸ ‘ਤੇ ਭਾਰਤ ਦਾ ਸਾਲਾਨਾ ਪ੍ਰਮੁੱਖ ਮੰਚ ਰਾਏਸੀਨਾ ਡਾਇਲੌਗ ਅਗਲੇ ਸਾਲ 14 ਤੋਂ 16 ਜਨਵਰੀ ਤੱਕ ਆਯੋਜਿਤ ਕੀਤਾ ਜਾਣਾ ਹੈ। ਸੰਮੇਲਨ ਨੂੰ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਆਬਜ਼ਰਵਰ ਰਿਸਰਚ ਫਾਊਂਡੇਸ਼ਨ (ਓ.ਆਰ.ਐੱਫ.) ਵੱਲੋਂ ਆਯੋਜਿਤ ਕੀਤਾ ਗਿਆ ਹੈ। ਓ.ਆਰ.ਐੱਫ. ਦੇ ਪ੍ਰਧਾਨ ਸਮੀਰ ਸਰਨ ਨੇ ਸੱਦਾ ਸਵੀਕਾਰ ਕਰਨ ਲਈ ਮੌਰੀਸਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਇਸ ਗੱਲ ਨਾਲ ਕਾਫੀ ਖੁਸ਼ੀ ਹੈ ਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਰਾਏਸੀਨਾ ਡਾਇਲੌਗ ਵਿਚ ਹਿੱਸਾ ਲੈਣ ਲਈ ਭਾਰਤ ਆ ਰਹੇ ਹਨ।

Narendra ModiNarendra Modi

ਇਹ ਰੇਖਾਂਕਿਤ ਕਰਦਿਆਂ ਕਿ ਭਾਰਤ ਆਸਟ੍ਰੇਲੀਆ ਲਈ ਇਕ ਕੁਦਰਤੀ ਸਾਥੀ ਹੈ, ਮੌਰੀਸਨ ਨੇ ਕਿਹਾ ਕਿ ਉਨ੍ਹਾਂ ਨੇ ਆਉਣ ਵਾਲੀ ਯਾਤਰਾ ਦੌਰਾਨ ਵਪਾਰ ਵਫਦ ਦੀ ਅਗਵਾਈ ਕਰਨ ਲਈ ਆਸਟ੍ਰੇਲੀਆ-ਇੰਡੀਆ ਕੌਂਸਲ ਬੋਰਡ ਦੇ ਪ੍ਰਧਾਨ ਅਸ਼ੋਕ ਜੈਕਬ ਨੂੰ ਸੱਦਾ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਯਾਤਰਾ ਇਕ ਵਪਾਰਕ ਵਫਦ ਦੇ ਨਾਲ ਹੋਵੇਗੀ। ਮੌਰੀਸਨ ਨੇ ਕਿਹਾ ਕਿ ਇਹ ਸਾਡੀ ਭਾਰਤ ਦੀ ਆਰਥਿਕ ਰਣਨੀਤੀ ਨੂੰ ਅੱਗੇ ਵਧਾਉਣ ਲਈ ਸਰਕਾਰ ਅਤੇ ਵਪਾਰ ਨੂੰ ਇਕੱਠੇ ਲਿਆਵੇਗਾ। ਉਨ੍ਹਾਂ ਨੇ ਆਸ ਜ਼ਾਹਰ ਕੀਤੀ ਕਿ ਖੇਤਰੀ ਵਿਆਪਕ ਆਰਥਿਕ ਹਿੱਸੇਦਾਰੀ (ਆਰ.ਸੀ.ਈ.ਪੀ.) ਸਮਝੌਤਾ ਅਤੇ16 ਦੇਸ਼ਾਂ ਦੇ ਨਾਲ ਮੁਫਤ ਵਪਾਰ ਸਮਝੌਤੇ ‘ਤੇ ਅਗਲੇ ਮਹੀਨੇ ਦਸਤਖਤ ਕੀਤੇ ਜਾਣਗੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.