ਅਸ਼ਵਿੰਦਰ ਸਿੰਘ, ਬਨੂੜ

ਆਸਟਰੇਲੀਆ ਦੀ ਡੀਕਿਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪੋ੍ਫੈਸਰ ਇਆਨ ਮਾਰਟਿਨ ਨੇ ਚਿਤਕਾਰਾ ਯੂਨੀਵਰਸਿਟੀ ਦਾ ਦੌਰਾ ਕੀਤਾ। ਉਨਾਂ੍ਹ ਦੀ ਇਹ ਯਾਤਰਾ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਅਤੇ ਵਿਦਿਆਰਥੀਆਂ ਨੂੰ ਵਿਕਾਸ ਲਈ ਗਲੋਬਲ ਪਲੇਟਫ਼ਾਰਮ ਪ੍ਰਦਾਨ ਕਰਨ ਅਤੇ ਅੰਤਰ-ਰਾਸ਼ਟਰੀ ਅਕਾਦਮਿਕ ਸਹਿਯੋਗ ਦੀ ਪ੍ਰਮੁੱਖ ਭੂਮਿਕਾ ਨੂੰ ਰੇਖਾਂਕਿਤ ਕਰਦੀ ਹੈ। ਡੀਕਿਨ ਯੂਨੀਵਰਸਿਟੀ ਅਤੇ ਚਿਤਕਾਰਾ ਯੂਨੀਵਰਸਿਟੀ ਦੀ ਪਿਛਲੇ ਲੰਬੇ ਸਮੇਂ ਤੋਂ ਵਿੱਦਿਅਕ ਸਾਂਝੇਦਾਰੀ ਚੱਲ ਰਹੀ ਹੈ। ਜਿਸ ਨੇ ਪਿਛਲੇ ਕੁਝ ਸਾਲਾਂ ਦੌਰਾਨ ਵਿਦਿਆਰਥੀਆਂ ਲਈ ਸ਼ਾਨਦਾਰ ਨਤੀਜੇ ਪ੍ਰਦਾਨ ਕੀਤੇ ਹਨ।

ਇਸ ਸਾਂਝੇਦਾਰੀ ਨੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਪਾਠਕ੍ਰਮ ਤੱਕ ਪਹੁੰਚ ਪ੍ਰਦਾਨ ਕਰਕੇ ਅਤਿ-ਆਧੁਨਿਕ ਖੋਜ ਦੇ ਮੌਕੇ ਅਤੇ ਵਿਭਿੰਨ ਸਭਿਆਚਾਰਾਂ ਅਤੇ ਦਿ੍ਸ਼ਟੀਕੋਣਾਂ ਨਾਲ ਪਹਿਚਾਣ ਬਣਾਉਣ ਦਾ ਮੌਕਾ ਪ੍ਰਦਾਨ ਕਰਕੇ, ਉਨਾਂ੍ਹ ਨੂੰ ਵਿੱਦਿਅਕ ਅਨੁਭਵ ਦਾ ਨਵਾਂ ਤਜਰਬਾ ਦਿੱਤਾ ਹੈ। ਇਸ ਸਾਂਝੇਦਾਰੀ ਨੇ ਸਿੱਖਿਆ ਦੀ ਗੁਣਵੱਤਾ ਨੂੰ ਵਧਾਇਆ ਅਤੇ ਅਣਗਿਣਤ ਵਿਦਿਆਰਥੀਆਂ ਦੇ ਦਿ੍ਸ਼ਟੀਕੋਣ ਨੂੰ ਵਿਸ਼ਾਲ ਕੀਤਾ ਹੈ ਤਾਂ ਕਿ ਉਨਾਂ੍ਹ ਨੂੰ ਇੱਕ ਵਧਦੀ ਹੋਈ ਆਪਸ ਵਿੱਚ ਜੁੜੀ ਦੁਨੀਆਂ ਵਿੱਚ ਵਧਣ-ਫੁੱਲਣ ਲਈ ਤਿਆਰ ਕੀਤਾ ਜਾ ਸਕੇ। ਇਸ ਦੌਰੇ ਨੇ ਸਾਂਝੇਦਾਰੀ ਦੇ ਜਸ਼ਨ ਨੂੰ ਮਨਾਉਣ ਦਾ ਮੌਕਾ ਪ੍ਰਦਾਨ ਕੀਤਾ ਅਤੇ ਵਿਦਿਆਰਥੀਆਂ ਦੇ ਅਤੀਤ ਅਤੇ ਭਵਿੱਖ ਦੇ ਜੀਵਨ ‘ਤੇ ਡੂੰਘਾ ਪ੍ਰਭਾਵ ਪਾਇਆ।

ਡੀਕਿਨ ਯੂਨੀਵਰਸਿਟੀ ਆਸਟਰੇਲੀਆ ਦੇ ਵਾਈਸ ਚਾਂਸਲਰ ਅਤੇ ਪ੍ਰਧਾਨ ਪੋ੍ਫੈਸਰ ਇਆਨ ਮਾਰਟਿਨ, ਚਿਤਕਾਰਾ ਯੂਨੀਵਰਸਿਟੀ ਦੇ ਆਪਣੇ ਦੌਰੇ ਤੇ ਟਿੱਪਣੀ ਕਰਦਿਆਂ ਕਿਹਾ ਕਿ, ”ਪਿਛਲੀ ਯਾਤਰਾ ਤੋਂ ਇੱਕ ਸਾਲ ਬਾਅਦ ਅੱਜ ਚਿਤਕਾਰਾ ਵਿਖੇ ਵਾਪਸ ਆਉਣਾ ਬੇਹੱਦ ਅਦੁਭੁਤ ਹੈ। ਅੱਜ ਲੈਕਚਰ ਥੀਏਟਰ ਵਿੱਚ ਨਵੇਂ ਵਿਦਿਆਰਥੀਆਂ ਦੇ ਨਵੀਨਤਮ ਸਮੂਹ ਨੂੰ ਵੇਖਣਾ ਬੇਹੱਦ ਖਾਸ ਹੈ।

ਡੀਕਿਨ ਯੂਨੀਵਰਸਿਟੀ ਆਸਟਰੇਲੀਆ (ਦੱਖਣੀ ਏਸ਼ੀਆ ਦੇ ਸੀਈਓ ਅਥੇ ਗਲੋਬਲ ਅਲਾਇੰਸ ਦੇ ਉੱਪ ਪ੍ਰਧਾਨ ਰਵਨੀਤ ਪਾਹਵਾ ਨੇ ਕਿਹਾ, ”ਮੈਂ ਇੱਥੇ ਚਿਤਕਾਰਾ ਯੂਨੀਵਰਸਿਟੀ ਵਿੱਚ ਵਾਪਸ ਆ ਕੇ ਬਹੁਤ ਖੁਸ਼ ਹਾਂ। ਪਿਛਲੇ ਕੁੱਝ ਸਾਲਾਂ ਦੌਰਾਨ ਸਾਂਝੇਦਾਰੀ ਨੂੰ ਵਧਦਾ ਵੇਖਣ ਅਤੇ ਇਸ ਨਵੇਂ ਬੈਚ ਦੇ ਵਿਦਿਆਰਥੀਆਂ ਨੂੰ ਮਿਲਣਾ, ਜੋ ਅਗਲੇ ਦੋ ਸਾਲਾਂ ਵਿੱਚ ਆਪਣੀ ਪੜਾਈ ਲਈ ਆਸਟਰੇਲੀਆ ਆਉਣਗੇ, ਇੱਕ ਵਿਲੱਖਣ ਅਨੁਭਵ ਸੀ।

ਚਿਤਕਾਰਾ ਯੂਨੀਵਰਸਿਟੀ ਦੀ ਪੋ੍ ਚਾਂਸਲਰ ਡਾ: ਮਧੂ ਚਿਤਕਾਰਾ ਨੇ ਇਸ ਭਾਵਨਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ, ਡੀਕਿਨ ਯੂਨੀਵਰਸਿਟੀ ਨਾਲ ਸਾਡਾ ਸਹਿਯੋਗ ਪਰਿਵਰਤਨਸ਼ੀਲ ਤੋਂ ਘੱਟ ਨਹੀਂ ਹੈ। ਇਸ ਨੇ ਸਾਡੇ ਵਿਦਿਆਰਥੀਆਂ ਅਤੇ ਫੈਕਲਟੀ ਦੋਵਾਂ ਲਈ ਬੇਅੰਤ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਅਤੇ ਨਵੇਂ ਰਸਤੇ ਬਣਾਏ ਹਨ।