ਅਮਰੀਕਾ ਵਿਚ ਮਨੁੱਖੀ ਹੱਕਾਂ ਦੀ ਉਲੰਘਣਾ, ਪ੍ਰਵਾਸੀਆਂ ਦੇ ਸੈਂਕੜੇ ਬੱਚੇ ਹੋਟਲਾਂ ਵਿਚ ਬੰਦ

ਕੈਲੀਫੋਰਨੀਆ 4 ਸਤੰਬਰ (ਹੁਸਨ ਲੜੋਆ ਬੰਗਾ)-ਪ੍ਰਵਾਸੀਆਂ ਦੇ ਸੈਂਕੜੇ ਬੱਚੇ ਸਰਕਾਰੀ ਠੇਕੇਦਾਰਾਂ ਦੀ ਨਿਗਰਾਨੀ ਹੇਠ ਹੋਟਲਾਂ ਵਿਚ ਬੰਦ ਹਨ। ਇਮੀਗਰੈਂਟ ਐਂਡ ਸਿਵਲ ਰਾਈਟਸ ਗਰੁੱਪਾਂ ਨੇ ਅਮਰੀਕੀ ਸਰਕਾਰ ਉਪਰ ਦੋਸ਼ ਲਾਇਆ ਹੈ ਕਿ ਉਸ ਨੇ ਕੋਰੋਨਾ ਮਹਾਮਾਰੀ ਦੀ ਆੜ ਵਿਚ ਇਕ ਵੱਖਰਾ ਹੀ ਇਮੀਗ੍ਰੇਸ਼ਨ ਸਿਸਟਮ ਕਾਇਮ ਕਰ ਲਿਆ ਹੈ ਜਿਸ ਤਹਿਤ ਅਧਿਕਾਰੀ ਲਾਚਾਰ ਬੱਚਿਆਂ ਦੀ ਸਾਂਭ ਸੰਭਾਲ ਤੋਂ ਇਨਕਾਰ ਕਰ ਰਹੇ ਹਨ ਜਿਸ ਦੇ ਕਿ ਉਹ ਹੱਕਦਾਰ ਹਨ। ਸਰਕਾਰ ਇਨਾਂ ਬੱਚਿਆਂ ਨੂੰ ਦੇਸ਼ ਤੋਂ ਕੱਢ ਦੇਣ ਲਈ ਕਾਹਲੀ ਹੈ। ਟੈਕਸਸ ਸਿਵਲ ਰਾਈਟਸ ਪ੍ਰਾਜੈਕਟ ਦੇ ਸੀਨੀਅਰ ਵਕੀਲ ਕਾਰਲਾ ਮੈਰੀਸੋਲ ਵਰਗਾਸ ਨੇ ਕਿਹਾ ਹੈ ਕਿ ” ਇਹ ਬੱਚੇ ਅਜਿਹੀਆਂ ਥਾਵਾਂ ‘ਤੇ ਬੰਦ ਹਨ ਜਿਥੇ ਉਨਾਂ ਨੂੰ ਬਾਹਰ ਦੀ ਕੋਈ ਖਬਰ ਨਹੀਂ ਹੈ। ਉਹ ਵਿਸ਼ਵ ਤੋਂ ਬੇਖਬਰ ਹਨ ਤੇ ਨਾ ਹੀ ਉਹ ਇਮੀਗ੍ਰੇਸ਼ਨ ਸਿਸਟਮ ਦੀ ਮੱਦਦ ਲੈ ਸਕਦੇ ਹਨ।” ਉਨਾਂ ਹੋਰ ਕਿਹਾ ਕਿ ਇਹ ਸਮੁੱਚੀ ਪ੍ਰਕ੍ਰਿਆ ਬਹੁਤ ਖਤਰਨਾਕ ਹੈ, ਇਹ ਬੱਚਿਆਂ ਲਈ ਮੌਜੂਦ ਸਾਂਭ ਸੰਭਾਲ ਦੇ ਹਰ ਨਿਯਮ ਦੀ ਉਲੰਘਣਾ ਹੈ। ਇਕ ਰਿਪੋਰਟ ਅਨੁਸਾਰ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਨੇ ਇਸ ਸਬੰਧੀ ਕੋਈ ਵੀ ਟਿਪਣੀ ਕਰਨ ਤੋਂ ਇਨਕਾਰ ਦਿੱਤਾ ਹੈ ਪਰ ਅਧਿਕਾਰੀਆਂ ਨੇ ਅਦਾਲਤ ਵਿਚ ਦਾਇਰ ਜਵਾਬ ਵਿਚ ਇਸ ਪ੍ਰਕ੍ਰਿਆ ਨੂੰ ਜਾਇਜ਼ ਦੱਸਿਆ ਹੈ। ਇਸ ਰਿਪੋਰਟ ਅਨੁਸਾਰ ਕੋਰੋਨਾ ਮਹਾਮਾਰੀ ਦੌਰਾਨ ਬੱਚਿਆਂ ਨੂੰ ਹੋਟਲਾਂ ਵਿਚ ਰਖਣਾ ਆਮ ਵਰਤਾਰ ਬਣ ਗਿਆ ਹੈ। ਤਾਜਾ ਅੰਕੜਿਆਂ ਅਨੁਸਾਰ ਤਿੰਨ ਰਾਜਾਂ ਐਰੀਜ਼ੋਨਾ, ਟੈਕਸਸ ਤੇ ਲੁਇਸਿਆਨਾ ਦੇ 25 ਹੋਟਲਾਂ ਨੂੰ ਪ੍ਰਵਾਸੀਆਂ ਦੇ ਬੱਚੇ ਰਖਣ ਲਈ ਵਰਤਿਆ ਜਾ ਰਿਹਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ

ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.