ਸਟਾਫ ਰਿਪੋਰਟਰ, ਖੰਨਾ : ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਵੱਲੋਂ ਪਿੰਡ ਭਾਦਲਾ ਉੱਚਾ ਵਿਖੇ ਸੈਮੀਨਾਰ ਕਰਵਾਇਆ ਗਿਆ। ਸਰਪੰਚ ਰਘਵੀਰ ਸਿੰਘ, ਪੰਚਾਇਤ ਮੈਂਬਰਾਂ, ਜੀਆਰਐੱਸ ਚਰਨ ਸਿੰਘ (ਮਨਰੇਗਾ) ਤੇ ਮੇਟ ਕਮਲਜੀਤ ਕੌਰ (ਮਨਰੇਗਾ) ਵਰਕਰਾਂ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਮੌਕੇ ਕੁਲਦੀਪ ਸਿੰਘ, ਬਲਾਕ ਪੋ੍ਗਰਾਮ ਮੈਨੇਜਰ (ਪੀਐੱਸਆਰਐੱਲਐੱਮ), ਹਰਦੀਪ ਸਿੰਘ ਕਲੱਸਟਰ ਕੋਆਰਡੀਨੇਟਰ (ਪੀਐੱਸਆਰਐੱਲਐੱਮ) ਵਿਸ਼ੇਸ਼ ਤੌਰ ‘ਤੇ ਪਹੁੰਚੇ।
ਉਨ੍ਹਾਂ ਸਮਾਗਮ ‘ਚ ਅੌਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਘਰ-ਘਰ ਪਹੁੰਚਾਉਣ ਲਈ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਪੰਚ, ਆਂਗਨਵਾੜੀ ਵਰਕਰ, ਆਸ਼ਾ ਵਰਕਰ ਤੇ ਮਨਰੇਗਾ ਵਰਕਰ ਹਾਜ਼ਰ ਸਨ।



