ਜ਼ਮੀਰ

ਇਕ ਰਾਜਾ ਸੀ ਉਸ ਨੇ ਵੇਖਣਾ ਸੀ ਕੇ ਜੋ ਮੇਰੇ ਰਾਜ ਵਿੱਚ ਪਬਲਿਕ ਹੈ ਉਸਦੀ ਜਮੀਰ ਮਰ ਗਈ ਕੇ ਜਾਗਦੀ ਹੈ ਇਸ ਲਈ ਉਸ ਨੇ ਆਪਣੇ ਵਜ਼ੀਰ ਸੱਦੇ ਅਤੇ ਹੁਕਮ ਦਿੱਤਾ ਕੇ ਜੋ ਸ਼ਹਿਰ ਨੂੰ ਪੁੱਲ ਜਾਂਦਾ ਉਸ ਤੇ 1 ਰੁਪਏ ਟੈਕਸ ਲਾ ਦਿੱਤਾ ਜਾਵੇ ਤੇ ਇੱਕ ਜੁੱਤੀ ਮਾਰੀ ਜਾਵੇ ਜਿਸ ਨੂੰ ਇਹ ਮਨਜੂਰ ਹੋਵੇਗਾ ਉਸ ਨੂੰ ਜਾਨ ਦਿਤਾ ਜਾਵੇ ਇਹ ਕੰਮ ਸੁਰੂ ਹੋ ਗਿਆ ਲੌਕੀ ਟੈਕਸ ਦੇ ਕੇ ਤੇ ਜੁੱਤੀਆਂ ਖਾਈ ਜਾਂਦੇ। 10 ਦਿਨਾਂ ਬਾਅਦ ਵਿੱਚ ਵਜ਼ੀਰ ਨੂੰ ਬੁਲਾਇਆ ਤੇ ਪੁਛਿਆ ਕੇ ਕੋਈ ਵਿਰੋਧ ਤੇ ਨਹੀਂ ਕਰਦਾ ਉਸ ਨੇ ਕਿਹਾ ਨਹੀਂ ਰਾਜਾ ਸਾਬ ਫਿਰ ਰਾਜੇ ਹੁਕਮ ਦਿੱਤਾ ਕੇ ਟੈਕਸ 2 ਰੁਪਏ ਤੇ 2 ਜੁੱਤੀਆਂ ਕਰ ਦਿੱਤੀਆਂ ਜਾਣ ਫਿਰ ਵੀ ਲੋਕ ਖਾਈਗੇ ਰਾਜਾ ਬਹੁਤ ਦੁੱਖੀ ਹੋਇਆ ਕੇ ਕੋਈ ਬੋਲਿਆ ਨਹੀਂ ਫਿਰ ਰਾਜੇ ਨੇ ਹੁਕਮ ਜਾਰੀ ਕੀਤਾ ਕੇ 3 ਰੁਪਏ ਟੈਕਸ ਤੇ 3 ਜੁੱਤੀਆਂ ਕਰ ਦਿੱਤੀਆਂ ਜਾਣ ਫਿਰ ਲੋਕੀਂ ਇਕੱਠੇ ਹੋਏ ਅਤੇ ਰਾਜੇ ਦੇ ਦਰਬਾਰ ਵਿੱਚ ਗਏ ਰਾਜਾ ਵੇਖ ਕੇ ਖੁਸ਼ ਹੋ ਗਿਆ ਕੇ ਮੇਰੀ ਪਬਲਿਕ ਦੀ ਜਮੀਰ ਜਾਗ ਪਈ ਹੈ ਰਾਜੇ ਪੁਛਿਆ ਕੀ ਕਰਨ ਆਏ ਕਹਿੰਦੇ ਰਾਜਾ ਸਾਬ ਬੇਨਤੀ ਇਹ ਹੈ ਕੇ ਜੁੱਤੀਆਂ ਮਾਰਨ ਵਾਸਤੇ ਬੰਦੇ ਹੋਰ ਰੱਖੇ ਜਾਣ ਪੁੱਲ ਤੇ ਟਾਈਮ ਬਹੁਤ ਲੱਗ ਜਾਂਦਾ ਹੈ। ਫਿਰ ਰਾਜੇ ਸੋਚਿਆ ਇਹਨਾਂ ਦਾ ਕੁਝ ਨਹੀਂ ਹੋ ਸਕਦਾ। ਇਹ ਹਾਲ ਅੱਜ ਪੰਜਾਬ ਦੇ ਹਨ।

Be the first to comment

Leave a Reply