ਬੱਚੇ ਕਿੰਨੇ ਜਲਦੀ ਵਡੇ ਹੋ ਜਾਂਦੇ ਹਨ…

ਕਲ ਸ਼ਾਮ ਨੂੰ ਕਿਸੇ ਦੋਸਤ ਨੂੰ ਨਵਾਂ ਮਕਾਨ ਖਰੀਦਣ ਦੀ ਵਧਾਈ ਦੇਣ ਗਿਆ। ਵਾਪਸ ਆਉਣ ਲਗਿਆਂ ਤਾਂ ਉਹ ਮੈਨੂੰ ਮਿਠਆਈ ਦਾ ਡੱਬਾ ਪਕੜਾਉਣ ਲਗਾ। ਮੈ ਲੈਣ ਤੋਂ ਇਨਕਾਰ ਕਰ ਦਿਤਾ ਤੇ ਦਸਿਆ ਕਿ ਸਾਡੇ ਘਰ ਕੋਈ ਮਿਠਆਈ ਦਾ ਇੰਨਾ ਸ਼ੌਕੀਨ ਨਹੀਂ ਤੇ ਪਹਿਲਾਂ ਹੀ ਮੇਰੇ ਪਾਸ ਰੇਖੀ ਸਾਹਿਬ ਦਾ ਦਿਤਾ ਹੋਇਆ ਡੱਬਾ ਹੈ।

‘ਰੇਖੀ ਸਾਹਿਬ ਕਿਸ ਖੁਸ਼ੀ ਵਿਚ ਡੱਬੇ ਵੰਡ ਰਹੇ ਹਨ?’ ਮਿੱਤਰ ਨੇ ਪੁੱਛਿਆ।

‘ਉਹਨਾਂ ਦੀ ਬੇਟੀ ਦੇ 16 ਸਾਲ ਦੀ ਹੋਣ ਦੀ ਖੁਸ਼ੀ ਵਿਚ।’ ਮੈ ਜਵਾਬ ਦਿਤਾ।

‘ਇਹ ਤਾਂ ਬਹੁਤ ਚੰਗੀ ਗਲ ਏ।‘ ਉਸ ਨੇ ਕਿਹਾ ਤੇ ਫਿਰ ਆਪਣੀ ਪਤਨੀ ਵਲ ਮੂੰਹ ਕਰ ਕੇ ਕਹਿਣ ਲਗਾ।

‘ਯਾਦ ਰੱਖੀਂ, ਆਪਾਂ ਵੀ ਆਪਣੀ ਗੁੱਡੀ ਦੇ 16 ਸਾਲ ਹੋਣ ਤੇ ਪਾਰਟੀ ਕਰਾਂਗੇ।’

‘ਉਹ ਤਾਂ ਠੀਕ ਏ, ਪਰ ਆਪਣੀ ਗੁੱਡੀ ਤਾਂ ਹੁਣ ਉੱਨੀਆਂ (19 ਸਾਲਾਂ) ਦੀ ਹੋ ਚੁੱਕੀ ਹੈ,’ ਪਤਨੀ ਨੇ ਜਵਾਬ ਦਿਤਾ।

ਕੁਝ ਪਲ ਤਾਂ ਮੇਰੇ ਮਿੱਤਰ ਨੂੰ ਸਮਝ ਨਹੀਂ ਲਗੀ, ਉਹ ਕੀ ਆਖੇ। ਪਰ ਫਿਰ ਸ਼ਰਮਿੰਦਗੀ ਛੁਪਾਂਵਦਿਆਂ ਕਹਿਣ ਲਗਾ।

‘ਦੇਖੋ, ਬੱਚੇ ਕਿੰਨੀ ਜਲਦੀ ਵਡੇ ਹੋ ਜਾਂਦੇ ਨੇ।’

Be the first to comment

Leave a Reply