rubaeeyan

ਦਿਨ ਤੇ ਰਾਤ ਜਿੱਥੇ ਨੇ ਮਿਲਦੇ,
ਉੱਥੇ ਰੂਪ ਦੋਹਾਂ ਦੇ ਵਟਦੇ ਨੇ|
ਸਾਡੀ ਤਾਂ ਹੈ ਵੱਖਰੀ ਹੋਂਦ,
ਦਾਅਵੇ ਦੋਨੋਂ ਪਏ ਕਰਦੇ ਨੇ |
ਕਰਦਾ ਦੋਨਾਂ ਦਾ ਸ਼ਿੰਗਾਰ ਕੋਈ,
ਇਕਸ ਬਿਨ ਐਂਵੇ ਮਸਲੇ ਭਖਦੇ ਨੇ|

ਮੈ ਮੇਰਾ ਦਾ ਕੋਈ ਨਾ ਅਧਾਰ,
ਨਾ ਹੀ ਇਸਦੀ ਕੋਈ ਹਸਤੀ ਏ|
ਇਹ ਤਾਂ ਮਨ ਦਾ ਭਰਮ ਭੁਲਾਵਾ,
ਜਿਹੜਾ ਦੇਂਦਾ ਫ਼ੋਕੀ ਮਸਤੀ ਏ|
ਤੂੰ ਤੇਰਾ’ਚ ਹੀ ਜ਼ਿੰਦਗੀ ਦਾ ਰਾਜ;
ਜਿਉਂਦੇ ਹੀ ਮਾਰ ਮਿਟਣ ਦਾ,
ਇਹ ਵੀ ਹੈ ਇਕ ਅੰਦਾਜ਼|

ਦੋ ਘੜੀ ਹੀ ਜੀਅ ਲਿਆ ਕਰ,
ਗ਼ਮ ਹੋਰਨਾਂ ਦੇ ਪੀ ਲਿਆ ਕਰ|
ਮੇਰੀਆਂ ਚਾਹੇ ਪ੍ਰੀਤ ਤੈਨੂੰ ਲੱਖ ਚੁੱਭਣ,
ਬੁੱਲ ਸੱਜਣਾਂ ਆਪਣੇ ਸੀਅ ਲਿਆ ਕਰ|

ਕੌਣ ਕਹਿੰਦਾ ਮੈ ਲਿਆ ਹੈ ਪਾ!
ਜੇ ਪਾਇਆ ਤਾਂ ਡੌਰੂ ਨਾ ਖੜਕਾ|
ਜਿਸ ਪਾਇਆ ਉਹ ਕਿਉਂ ਦੱਸੇਗਾ?
ਹੋਣਗੇ ਵੀ ਜੇਕਰ ਦੁੱਖ ਘਨੇਰੇ,
ਵਾਂਗ ਸ਼ੁਦਾਈਆਂ ਹੱਸੇਗਾ|

ਚੁੱਪ ਚੁਪੀਤੇ ਕੋਈ ਆ ਛੋਹ ਦੇ ਗਿਆ|
ਲਾ ਕੇ ਚਿਣਗ ਚੁਆਤੀ ਅਲੋਪ ਹੋ ਗਿਆ|
ਰਸ ਪ੍ਰੇਮ ਦਾ ਗੁਟਕਣ ਦੀ ਲੱਗੀ ਤੜਪ,
ਆਪਣਾ ਆਪ ਭੁੱਲ “ਪ੍ਰੀਤ” ਕੋਈ ਹੋਰ ਹੋ ਗਿਆ|

Be the first to comment

Leave a Reply