ਅੱਜ ਦਾ ਪੰਜਾਬ

ਗੰਧਲੀ ਜਹੀ ਹੋਈ ਪਈ ਹੈ ਕਈ ਪਾਸਿਉਂ,
ਰੰਗਲੇ ਪੰਜਾਬ ਦੀ ਨਾ ਰੰਗਲੀ ਹੁਣ ਸ਼ਾਨ ਹੈ।
ਨਸ਼ਿਆਂ ਦੀ ਗੱਲ ਕੀ ਕਰੀਏ ਇਥੋਂ ਦੀ,
ਹੋਰ ਮਾੜਾ-ਚੰਗਾ ਬੜਾ ਮਿਲਦਾ ਸਮਾਨ ਹੈ।
ਰਿਸ਼ਵਤ ਅੱਜ ਚਲ ਪਈ ਹੈ ਲੱਖਾਂ ਦੀ,
ਹੁਣ ਨਾ ਕੋਈ ਪੁਛਦਾ ਮਾੜੀ ਮੋਟੀ ਭਾਨ ਹੈ।
ਗੱਲਾਂ ਹੋ ਰਹੀਆਂ ਨੇ ਅਜੀਬ ਇਥੇ,
ਪੜ੍ਹ ਸੁਣ ਤਕ ਕੇ ਹੋ ਜਾਈਦਾ ਹੈਰਾਨ ਹੈ।
ਆਮ ਲੋਕਾਂ ਦਾ ਤਾਂ ਰੱਬ ਹੀ ਹੈ ਰਾਖਾ,
ਸਿੱਖੀ ਦੇ ਪ੍ਰਚਾਰਕਾਂ ਦੀ ਮੁੱਠੀ ਵਿਚ ਜਾਨ ਹੈ।
ਕੀ ਤੇ ਕਿਉਂ ਹੋ ਰਿਹਾ ਪਤਾ ਸੱਭ ਹੀ ਹੈ,
ਪਰ ਲਾਇਆ ਹੋਇਆ ਉਨ੍ਹਾਂ ਕੁਰਸੀ ‘ਚ ਧਿਆਨ ਹੈ।
ਪੁੱਛ ਬੈਠਾ ਬੱਬੀ ਹਾਕਮਾਂ ਨੂੰ ਦੱਸੋ ਇਹ ਕੀ,
ਕਹਿਣ ਪੰਜਾਬ ‘ਚ ਪੂਰਾ ਅਮਨ-ਅਮਾਨ ਹੈ।
– ਬਲਬੀਰ ਸਿੰਘ ਬੱਬੀ,

 

Be the first to comment

Leave a Reply