Jokes

ਮੈਂ ਤਾਂ ਲੋਹੇ ”ਚੋਂ ਵੀ ਪਾਣੀ ਕੱਢ ਸਕਦਾ ਹਾਂ ਸਰ…

ਅਧਿਆਪਕ (ਟਿੰਕੂ ਨੂੰ),”ਬਸ ਇਰਾਦੇ ਬੁਲੰਦ ਹੋਣੇ ਚਾਹੀਦੇ ਹਨ, ਪੱਥਰ ”ਚੋਂ ਵੀ ਪਾਣੀ ਕੱਢਿਆ ਜਾ ਸਕਦਾ ਹੈ।

ਟਿੰਕੂ,”ਮੈਂ ਤਾਂ ਲੋਹੇ ”ਚੋਂ ਵੀ ਪਾਣੀ ਕੱਢ ਸਕਦਾ ਹਾਂ ਸਰ।”

ਅਧਿਆਪਕ,”ਕਿਵੇਂ?” ਟਿੰਕੂ,”ਹੈਂਡਪੰਪ ਨਾਲ।”


ਤੂੰ ਕਾਲਜ ਕਿਸ ਲਈ ਆਉਂਦਾ ਏਂ?

ਅਧਿਆਪਕ,”ਰਾਜੂ, ਤੂੰ ਕਾਲਜ ਕਿਸ ਲਈ ਆਉਂਦਾ ਏਂ?”

ਵਿਦਿਆਰਥੀ,”ਵਿੱਦਿਆ ਲਈ ਸਰ।”

ਅਧਿਆਪਕ,”ਤਾਂ ਅੱਜ ਤੂੰ ਸੌਂ ਕਿਉਂ ਰਿਹਾ ਏਂ?”

ਵਿਦਿਆਰਥੀ,”ਅੱਜ ਵਿੱਦਿਆ ਨਹੀਂ ਆਈ ਸਰ।”’


ਪਤੀ ਨੇ ਪਤਨੀ ਨੂੰ ਮੈਸੇਜ ਕੀਤਾ…

ਪਤੀ ਨੇ ਪਤਨੀ ਨੂੰ ਮੈਸੇਜ ਕੀਤਾ,”ਮੇਰੀ ਜ਼ਿੰਦਗੀ ਇੰਨੀ ਪਿਆਰੀ, ਇੰਨੀ ਖੂਬਸੂਰਤ ਬਣਾਉਣ ਲਈ ਤੇਰਾ ਸ਼ੁਕਰੀਆ। ਮੈਂ ਅੱਜ ਜੋ ਵੀ ਹਾਂ, ਸਿਰਫ ਤੇਰੇ ਕਾਰਨ ਹੀ ਹਾਂ। ਤੂੰ ਮੇਰੀ ਜ਼ਿੰਦਗੀ ਵਿਚ ਇਕ ਫਰਿਸ਼ਤਾ ਬਣ ਕੇ ਆਈ ਏਂ ਅਤੇ ਮੈਨੂੰ ਜਿਊਣ ਦਾ ਮਕਸਦ ਦਿੱਤਾ ਹੈ… ਲਵ ਯੂ ਡਾਰਲਿੰਗ।”

ਪਤਨੀ ਨੇ ਰਿਪਲਾਈ ਕੀਤਾ,”ਮਾਰ ਲਿਆ ਚੌਥਾ ਪੈੱਗ? ਘਰ ਆ ਜਾ, ਕੁਝ ਨਹੀਂ ਕਹਾਂਗੀ।”


ਕਿੱਥੇ ਜਾਣਾ ਹੈ?

ਪਿੰਡ ਦੀ ਇਕ ਔਰਤ ਨੇ ਤੇਜ਼ੀ ਨਾਲ ਆ ਰਹੀ ਬੱਸ ਨੂੰ ਹੱਥ ਦਿਖਾ ਕੇ ਰੋਕਿਆ।

ਡਰਾਈਵਰ ਨੇ ਅਚਾਨਕ ਬ੍ਰੇਕ ਲਗਾਈ ਅਤੇ ਪੁੱਛਿਆ,”ਕਿੱਥੇ ਜਾਣਾ ਹੈ?”

ਔਰਤ ਬੋਲੀ,”ਜਾਣਾ ਕਿਤੇ ਨਹੀਂ, ਬੱਚਾ ਰੋ ਰਿਹਾ ਹੈ ਜ਼ਰਾ ਪੋਂ-ਪੋਂ ਵਜਾ ਦਿਓ।”


ਚਿੱਤਰਕਾਰ (ਮਕਾਨ ਮਾਲਕ ਨੂੰ)-ਇਕ ਦਿਨ ਅਜਿਹਾ ਸਮਾਂ ਆਵੇਗਾ, ਜਦੋਂ ਲੋਕ ਕਿਹਾ ਕਰਨਗੇ ਕਿ ਇਸ ਮਕਾਨ ਵਿਚ ਇਕ ਮਹਾਨ ਚਿੱਤਰਕਾਰ ਰਿਹਾ ਕਰਦਾ ਸੀ।

ਮਕਾਨ ਮਾਲਕ-ਅੱਜ ਸ਼ਾਮ ਤੱਕ ਜੇਕਰ ਆਪ ਨੇ ਕਿਰਾਇਆ ਨਾ ਦਿੱਤਾ ਤਾਂ ਉਹ ਦਿਨ ਅੱਜ ਹੀ ਆ ਜਾਵੇਗਾ।


ਮਾਂ (ਬੇਟੇ ਨੂੰ)-ਕੀ ਕਰ ਰਹੇ ਹੋ? ਬੇਟਾ-ਪੜ੍ਹ ਰਿਹਾ ਹਾਂ।

ਮਾਂ-ਸ਼ਾਬਾਸ਼, ਕੀ ਪੜ੍ਹ ਰਹੇ ਹੋ?

ਬੇਟਾ-ਜੀ, ‘ਕ੍ਰਾਂਤੀ’ ਫ਼ਿਲਮ ਦੀ ਸਟੋਰੀ।


ਜੈਪਾਲ (ਮੰਮੀ ਨੂੰ)-ਮੈਂ ਅੱਜ ਸਕੂਲ ਨਹੀਂ ਜਾਵਾਂਗਾ।

ਮੰਮੀ-ਕਿਉਂ ਬੇਟੇ, ਕੀ ਗੱਲ ਹੈ?

ਜੈਪਾਲ-ਸਕੂਲ ਦੇ ਮਾਸਟਰ ਜੀ ਨੂੰ ਕੁਝ ਨਹੀਂ ਆਉਂਦਾ, ਉਹ ਹਰ ਸਵਾਲ ਦਾ ਜਵਾਬ ਮੇਰੇ ਕੋਲੋਂ ਪੁੱਛਦੇ ਹਨ।


 ਸਫ਼ਾਈ

ਪਤੀ (ਪਤਨੀ ਨੂੰ) ਕਿਰਾਏ ‘ਤੇ ਦੋ ਮਕਾਨ ਮਿਲਦੇ ਹਨ। ਇਕ ਵਿਚ ਛੇ ਕਮਰੇ ਮਿਲਦੇ ਹਨ, ਕਿਰਾਇਆ ਤਿੰਨ ਹਜ਼ਾਰ ਰੁਪਏ ਮੰਗਦੇ ਹਨ ਅਤੇ ਦੂਸਰੇ ਵਿਚ ਚਾਰ ਕਮਰੇ ਹਨ ਕਿਰਾਇਆ ਸਾਢੇ ਤਿੰਨ ਹਜ਼ਾਰ ਮੰਗਦੇ ਹਨ, ਕਿਹੜਾ ਲਈਏ?

ਪਤਨੀ-ਚਾਰ ਕਮਰਿਆਂ ਵਾਲਾ ਲੈ ਲਓ।

ਪਤੀ-ਛੇ ਕਮਰਿਆਂ ਵਾਲਾ ਲੈ ਲਈਏ, ਨਾਲੇ ਸਸਤਾ ਪਊ।

ਪਤਨੀ-ਛੇ ਕਮਰਿਆਂ ਦੀ ਸਫ਼ਾਈ ਤੇਰੀ ਮਾਂ ਕਰੂ?


ਠਾਕਾ

ਇਕ ਨਾਨ-ਸਟਾਪ ਬੱਸ ਦੇ ਕੰਡਕਟਰ ਨੇ ਰਾਹ ਦੀ ਸਵਾਰੀ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ।

ਸਵਾਰੀ-ਪੁੱਤ ਮੈਂ ਦੇਖ ਲਵਾਂਗਾ ਤੈਨੂੰ।

ਕੰਡਕਟਰ-ਉਏ ਤੂੰ ਕੀ ਵੇਖਣਾ ਐ, ਵੇਖਣ ਵਾਲੇ ਤਾਂ ਆਪਾਂ ਨੂੰ ਠਾਕਾ ਵੀ ਲਾ ਗਏ ਨੇ।


 

Be the first to comment

Leave a Reply