ਹਸਗੁੱਲੇ

ਸ਼ਾਮ ਦਾਸ ਨੇ ਕੱਪੜੇ ਦੀ ਦੁਕਾਨ ਖੋਲ੍ਹੀ ਸੀ, ਉਸ ਨੇ ਰਾਤ ਨੂੰ ਸੁਪਨਾ ਦੇਖਿਆ ਕਿ ਇਕ ਗਾਹਕ 10 ਮੀਟਰ ਕੱਪੜਾ ਮੰਗ ਰਿਹਾ ਹੈ। ਖੁਸ਼ ਹੋ ਕੇ ਉਸ ਨੇ ਥਾਨ ਤੋਂ ਕੱਪੜਾ ਪਾੜਨਾ ਸ਼ੁਰੂ ਕੀਤਾ। ਇਸੇ ਦੌਰਾਨ ਪਤਨੀ ਜਾਗ ਗਈ ਤੇ ਰੌਲਾ ਪਾਉਣ ਲੱਗੀ, ”ਚਾਦਰ ਕਿਉਂ ਪਾੜਨ ਲੱਗੇ ਹੋ?”
ਸ਼ਾਮ ਦਾਸ ਨੀਂਦ ‘ਚ ਬੁੜਬੁੜਾਇਆ, ”ਕਮਬਖਤ! ਦੁਕਾਨ ਵਿੱਚ ਵੀ ਪਿੱਛਾ ਨਹੀਂ ਛੱਡਦੀ।”
—————
ਲੜਕਾ (ਆਪਣੀ ਗਰਲ ਫ੍ਰੈਂਡ ਨੂੰ), ”ਅਮੀਰ ਤੋਂ ਅਮੀਰ ਆਦਮੀ ਵੀ ਮੇਰੇ ਪਿਤਾ ਜੀ ਦੇ ਅੱਗੇ ਕਟੋਰੀ ਲੈ ਕੇ ਖੜਾ ਰਹਿੰਦਾ ਹੈ।”
ਗਰਲਫ੍ਰੈਂਡ, ”ਫਿਰ ਤਾਂ ਤੁਹਾਡੇ ਪਿਤਾ ਜੀ ਬਹੁਤ ਅਮੀਰ ਹੋਣਗੇ?”
ਲੜਕਾ, ”ਨਹੀਂ ਉਹ ਗੋਲਗੱਪੇ ਵੇਚਦੇ ਹਨ।”
—————
ਨਿਰਾਸ਼ ਭਗਤ (ਗੁਰੂ ਨੂੰ), ”ਹੇ ਕ੍ਰਿਪਾ ਨਿਧਾਨ, ਭਗਵਾਨ ਨੂੰ ਮੇਰੇ ਲਈ ਪ੍ਰਾਰਥਨਾ ਕਰੋ ਕਿ ਉਹ ਮੈਨੂੰ ਦਰਦ ਦੋਵੇ, ਦੁੱਖ ਦੇਵੇ, ਟੈਨਸ਼ਨ ਦੇਵੇ, ਬਰਬਾਦ ਕਰ ਦੇਵੇ, ਮੇਰੇ ਪਿੱਛੇ ਮੁਸ਼ਕਿਲਾਂ ਲਗਾ ਦੇਵੇ..”
ਗੁਰੂ, ”ਓਏ, ਇਕ ਲਾਈਨ ਵਿੱਚ ਬੋਲ ਨਾ ਕਿ ਤੈਨੂੰ ਪਤਨੀ ਚਾਹੀਦੀ ਹੈ..!”
—————
ਟੀਚਰ, ”ਦੱਸੋ ਆਈ ਲਵ ਯੂ ਦੀ ਕਾਢ ਕਿਸ ਦੇਸ਼ ‘ਚ ਹੋਈ?” ਵਿਦਿਆਰਥੀ, ”ਚਾਈਨਾ ਵਿੱਚ।”
ਟੀਚਰ, ”ਉਹ ਕਿਵੇਂ?”
ਵਿਦਿਆਰਥੀ, ”ਇਸ ਵਿੱਚ ਸਾਰੇ ਚਾਈਨੀਜ਼ ਗੁਣ ਹਨ ਸਰ, ਨਾ ਕੋਈ ਗਾਰੰਟੀ, ਨਾ ਕੋਈ ਵਾਰੰਟੀ, ਚੱਲੇ ਤਾਂ ਚੰਦ ਤੱਕ, ਨਾ ਚੱਲੇ ਤਾਂ ਸ਼ਾਮ ਤੱਕ।”
—————
ਇਕ ਵਾਰ ਪਵਨ ਆਪਣੀ ਪਤਨੀ ਨਾਲ ਬੱਸ ‘ਚ ਜਾ ਰਿਹਾ ਸੀ। ਉਸ ਨੇ ਕੰਡਕਟਰ ਨੂੰ ਕਿਹਾ, ”ਡੇਢ ਟਿਕਟ ਦੇ ਦਿਓ। ਅੱਧੀ ਮੇਰੇ ਲਈ ਅਤੇ ਇਕ ਮੇਰੀ ਪਤਨੀ ਵਾਸਤੇ।”
ਕੰਡਕਟਰ, ”ਮੁੱਛਾਂ ਆ ਗਈਆਂ ਹਨ ਅਤੇ ਅਜੇ ਵੀ ਹਾਫ ਟਿਕਟ ਲਵੇਂਗਾ। ਤੇਰੀ ਪੂਰੀ ਟਿਕਟ ਲੱਗੇਗੀ।”
ਪਵਨ, ”ਫਿਰ ਮੇਰੀ ਪੂਰੀ ਦੇ ਦਿਓ ਅਤੇ ਮੇਰੀ ਪਤਨੀ ਦੀ ਹਾਫ! ਉਸ ਦੀਆਂ ਮੁੱਛਾਂ ਨਹੀਂ ਹਨ।”
—————
ਮੁੰਡਾ, ”ਤੇਰੀ ਉਮਰ ਕਿੰਨੀ ਹੈ।”
ਕੁੜੀ, ”20 ਸਾਲ।”
ਮੁੰਡਾ, ”ਪੰਜ ਸਾਲ ਪਹਿਲਾਂ ਵੀ ਤੂੰ ਇਹੀ ਕਿਹਾ ਸੀ।” ਕੁੜੀ, ”ਦੇਖਿਆ ਕੁੜੀਆਂ ਆਪਣੀ ਜ਼ੁਬਾਨ ਦੀਆਂ ਕਿੰਨੀਆਂ ਪੱਕੀਆਂ ਹੁੰਦੀਆਂ ਹਨ।”
—————
ਪਤਨੀ, ”ਅੱਜ ਸਾਡੇ ਵਿਆਹ ਦੀ ਵਰ੍ਹੇਗੰਢ ਹੈ, ਚੱਲੋ ਮੁਰਗਾ ਬਣਾਉਂਦੇ ਹਾਂ?”
ਪਤੀ, ”ਉਹ ਤਾਂ ਠੀਕ ਹੈ, ਪਰ ਆਪਣੀ ਗਲਤੀ ਦੀ ਸਜ਼ਾ ਵਿਚਾਰੇ ਮੁਰਗੇ ਨੂੰ ਕਿਉਂ ਦੇ ਰਹੀ ਏਂ?”
—————
ਮਨੋਜ ਦੀ ਪਤਨੀ ਦਾ ਬੁੱਲ੍ਹ ਉਪਰੋਂ ਥੋੜ੍ਹਾ ਕੱਟਿਆ ਗਿਆ। ਡਾਕਟਰ ਨੇ ਦਵਾਈ ਲਾ ਕੇ ਟਾਂਕੇ ਲਾ ਦਿੱਤੇ। ਉਸੇ ਸਮੇਂ ਮਨੋਜ ਨੇ ਡਾਕਟਰ ਨੂੰ ਕਿਹਾ, ‘ਡਾਕਟਰ ਸਾਹਿਬ, ਦੋਵੇਂ ਬੁੱਲ੍ਹਾਂ ਦੀ ਸਿਲਾਈ ਕਰਨ ਦੇ ਕਿੰਨੇ ਪੈਸੇ ਲਵੋਗੇ।”
—————
ਪ੍ਰੇਮਿਕਾ, ”ਚਾਹ ਫਾਇਦੇਮੰਦ ਹੁੰਦੀ ਹੈ ਜਾਂ ਨੁਕਸਾਨਦੇਹ?”
ਪ੍ਰੇਮੀ, ”ਜੇ ਪਿਲਾਉਣੀ ਪਵੇ ਤਾਂ ਨੁਕਸਾਨਦੇਹ ਅਤੇ ਜੇ ਖੁਦ ਪੀਣੀ ਹੋਵੇ ਤਾਂ ਫਾਇਦੇਮੰਦ।”
—————
ਇਕ ਅੰਨ੍ਹਾ ਵਿਅਕਤੀ ਪੁਲਸ ਵਿੱਚ ਭਰਤੀ ਹੋਣ ਲਈ ਗਿਆ।
ਅਧਿਕਾਰੀ ਨੇ ਪੁੱਛਿਆ, ”ਅਸੀਂ ਤੈਨੂੰ ਕਿਸ ਲਈ ਰੱਖੀਏ?”
ਅੰਨ੍ਹਾ ਬੋਲਿਆ, ”ਅੰਨ੍ਹੇਵਾਹ ਫਾਇਰਿੰਗ ਕਰਨ ਲਈ।”
—————
ਮੁਰਗੀਆਂ ਦੇ ਫਾਰਮ ‘ਚ ਇਕ ਵਾਰ ਨਿਰੀਖਣ ਕਰਨ ਲਈ ਇੰਸਪੈਕਟਰ ਆਇਆ।
ਇੰਸਪੈਕਟਰ, ”ਤੁਸੀਂ ਮੁਰਗੀਆਂ ਨੂੰ ਕੀ ਖੁਆਉਂਦੇ ਹੋ?”
ਪਹਿਲਾ ਮਾਲਕ, ”ਬਾਜਰਾ।”
ਇੰਸਪੈਕਟਰ, ”ਖਰਾਬ ਖੁਰਾਕ, ਇਸ ਨੂੰ ਗ੍ਰਿਫਤਾਰ ਕਰ ਲਓ।”
ਦੂਸਰਾ ਮਾਲਕ, ”ਚੌਲ।”
ਇੰਸਪੈਕਟਰ, ”ਖਰਾਬ ਖੁਰਾਕ, ਇਸ ਨੂੰ ਵੀ ਗ੍ਰਿਫਤਾਰ ਕਰ ਲਓ।”
ਹੁਣ ਜੋਗਿੰਦਰ ਦੀ ਵਾਰੀ ਆਈ, ਉਹ ਬਹੁਤ ਡਰ ਗਿਆ ਸੀ ਤੇ ਉਸ ਨੇ ਡਰਦੇ-ਡਰਦੇ ਕਿਹਾ, ‘ਅਸੀਂ ਤਾਂ ਜੀ ਮੁਰਗੀਆਂ ਨੂੰ 5-5 ਰੁਪਏ ਦੇ ਦਿੰਦੇ ਹਾਂ ਕਿ ਜੋ ਤੁਹਾਡੀ ਮਰਜ਼ੀ ਹੈ ਜਾ ਕੇ ਖਾ ਲਓ।‘
—————
ਕੰਨ ਇੰਪਲਾਂਟ ਕਰਵਾਉਣ ਪਿੱਛੋਂ ਮਰੀਜ਼ ਡਾਕਟਰ ਦੇ ਕੋਲ ਆਇਆ ਅਤੇ ਕਿਹਾ, ”ਡਾਕਟਰ ਸਾਹਿਬ ਤੁਸੀਂ ਬਹੁਤ ਹੀ ਬੇਵਕੂਫ ਹੋ?”
ਡਾਕਟਰ, ”ਕਿਉਂ ਭਾਈ?”
ਮਰੀਜ਼, ”ਤੁਸੀਂ ਕਿਸੇ ਔਰਤ ਦਾ ਕੰਨ ਲਗਾ ਦਿੱਤਾ ਹੈ?”
ਡਾਕਟਰ, ”…ਤਾਂ ਇਸ ਨਾਲ ਕੀ ਫਰਕ ਪੈਂਦਾ ਹੈ?”
ਮਰੀਜ਼, ”ਮੈਨੂੰ ਸੁਣਾਈ ਤਾਂ ਸਭ ਦਿੰਦਾ, ਪਰ ਸਮਝ ਕੁਝ ਨਹੀਂ ਆਉਂਦਾ।”
—————
ਰਵਿੰਦਰ (ਇਕ ਆਦਮੀ ਨੂੰ), ”ਅਸੀਂ ਮੋਬਾਈਲ ਰਾਹੀਂ ਵਿਆਹ ਕਰਵਾਉਣੇ ਸ਼ੁਰੂ ਕੀਤੇ ਹਨ। ਰਿਸ਼ਤੇ ਲਈ ਇਕ ਦਬਾਓ, ਮੰਗਣੀ ਲਈ ਦੋ ਦਬਾਓ, ਵਿਆਹ ਲਈ ਤਿੰਨ ਦਬਾਓ।”
ਆਦਮੀ, ”ਮੈਂ ਦੂਸਰਾ ਵਿਆਹ ਕਰਵਾਉਣ ਲਈ ਕੀ ਦਬਾਵਾਂ?”
ਰਵਿੰਦਰ, ”ਦੂਸਰੇ ਵਿਆਹ ਲਈ ਪਹਿਲੀ ਪਤਨੀ ਦਾ ਗਲਾ ਦਬਾ ਕੇ ਆਓ।”
—————
ਅਧਿਆਪਕ (ਵਿਦਿਆਰਥੀ ਦੇ ਪਿਤਾ ਨੂੰ), ”ਤੁਹਾਡਾ ਬੇਟਾ ਸਿਗਰਟ ਪੀਂਦਾ ਹੈ, ਤੁਸੀਂ ਉਸ ਨੂੰ ਕਦੇ ਪੁੱਛਦੇ ਨਹੀਂ?”
ਪਿਤਾ, ”ਹਾਂ ਪੁੱਛਦਾ ਹਾਂ, ਪਰ ਮੈਂ ਕਦੇ ਦਿੰਦਾ ਨਹੀਂ।”
—————
ਮੁੱਲਾ ਨਸਰੂਦੀਨ ਨੂੰ ਕਿਸੇ ਨੇ ਕਿਹਾ: ‘ਮੁੱਲਾ ਜੀ, ਇੱਕ ਦਿਨ ਵਾਸਤੇ ਤੁਹਾਡਾ ਗਧਾ ਚਾਹੀਦਾ ਹੈ, ਕੁਝ ਸਮਾਨ ਵਗੈਰਾ ਸ਼ਹਿਰ ਤੋਂ ਲਿਆਉਣਾ ਹੈ।‘
ਅੱਗੋਂ ਮੁੱਲਾ ਨੇ ਕਿਹਾ: ‘ਗਧਾ ਤਾਂ ਕੱਲ੍ਹ ਦਾ ਚਰਨ ਗਿਆ ਵਾਪਸ ਨਹੀਂ ਆਇਆ।‘
ਉਹ ਬੰਦਾ ਜਾਣ ਲੱਗਾ ਤਾਂ ਅੰਦਰੋਂ ਗਧੇ ਦੇ ਹੀਂਗਣ ਦੀ ਆਵਾਜ਼ ਆ ਗਈ। ਉਸ ਨੇ ਕਿਹਾ: ‘ਮੁੱਲਾ ਜੀ, ਤੁਸੀਂ ਕਹਿੰਦੇ ਸੀ ਕਿ ਗਧਾ ਚਰਨ ਗਿਆ ਵਾਪਸ ਨਹੀਂ ਆਇਆ, ਪਰ ਉਹ ਤਾਂ ਅੰਦਰੋਂ ਹੀਂਗਦਾ ਸੁਣਦੈ।‘
ਮੁੱਲਾ ਨੇ ਕਿਹਾ: ‘ਹੁਣ ਤਾਂ ਤੈਨੂੰ ਬਿਲਕੁਲ ਹੀ ਨਹੀਂ ਦੇਣਾ।‘
ਉਸ ਨੇ ਪੁੱਛਿਆ: ‘ਕਿਉਂ?’
ਮੁੱਲਾ ਨੇ ਕਿਹਾ: ‘ਜਿਹੜਾ ਬੰਦਾ ਕਿਸੇ ਬੰਦੇ ਨਾਲੋਂ ਗਧੇ ਦੀ ਆਵਾਜ਼ ਉੱਤੇ ਵੱਧ ਇਤਬਾਰ ਕਰਦਾ ਹੋਵੇ, ਉਸ ਦੇ ਨਾਲ ਵਿਹਾਰ ਦੀ ਗੱਲ ਕੀਤੀ ਹੀ ਨਹੀਂ ਜਾ ਸਕਦੀ।‘
—————
ਅਪਰੇਸ਼ਨ ਪਿੱਛੋਂ ਮਰੀਜ਼, ”ਡਾਕਟਰ ਸਾਹਿਬ, ਕੀ ਮੈਂ ਹੁਣ ਰੋਗ ਮੁਕਤ ਹਾਂ?”
ਅੱਗੋਂ ਜਵਾਬ ਮਿਲਿਆ, ”ਬੇਟਾ, ਡਾਕਟਰ ਸਾਹਿਬ ਤਾਂ ਧਰਤੀ ‘ਤੇ ਰਹਿ ਗਏ, ਮੈਂ ਚਿਤਰਗੁਪਤ ਹਾਂ।”
—————
ਪਿੰਟੂ, ”ਤੁਸੀਂ ਸਾਰਾ ਸਾਲ ਪੜ੍ਹਾਈ ਕਿਉਂ ਨਹੀਂ ਕਰਦੇ, ਸਿਰਫ ਪ੍ਰੀਖਿਆ ਦੇ ਦਿਨਾਂ ‘ਚ ਕਿਉਂ ਕਰਦੇ ਹੋ?” ਪੱਪੂ, ”ਲਹਿਰਾਂ ਦਾ ਸਕੂਨ ਸਾਰਿਆਂ ਨੂੰ ਪਸੰਦ ਹੈ, ਪਰ ਤੂਫਾਨ ‘ਚ ਕਿਸ਼ਤੀ ਠੇਲ੍ਹਣ ਦਾ ਮਜ਼ਾ ਕੁਝ ਹੋਰ ਹੈ।”
—————
ਇੱਕ ਖੂਬਸੂਰਤ ਲੜਕੀ ਬਸ ਸਟੈਂਡ ‘ਤੇ ਖੜੀ ਸੀ। ਇੱਕ ਮਨਚਲੇ ਨੇ ਕੋਲ ਆ ਕੇ ਕਿਹਾ, ”ਚੰਨ ਤਾਂ ਰਾਤ ਨੂੰ ਨਿਕਲਦਾ ਹੈ, ਅੱਜ ਦਿਨੇ ਕਿਵੇਂ ਨਿਕਲ ਆਇਆ?”
ਕੁੜੀ ਨੇ ਕਿਹਾ, ”ਉਲੂ ਤਾਂ ਰਾਤ ਨੂੰ ਬੋਲਦਾ ਸੀ, ਅੱਜ ਦਿਨ ‘ਚ ਕਿਵੇਂ ਬੋਲ ਰਿਹਾ ਹੈ।”
—————
ਅਧਿਆਪਕ, ”ਬੱਚਿਓ ਤੁਸੀਂ ਆਪਸ ‘ਚ ਏਕਤਾ ਨਾਲ ਮਿਲ ਕੇ ਰਿਹਾ ਕਰੋ। ਹਰ ਕੰਮ ਮਿਲ ਜੁਲ ਕੇ ਕਰਨ ਨਾਲ ਬਹੁਤ ਲਾਭ ਹੁੰਦਾ ਹੈ।”
ਵਿਦਿਆਰਥੀ, ”ਪਰ ਸਰ ਜਦੋਂ ਅਸੀਂ ਪ੍ਰੀਖਿਆ ਸਮੇਂ ਪਰਚੇ ਆਪਸ ‘ਚ ਮਿਲ ਕੇ ਕਰਦੇ ਹਾਂ ਉਦੋਂ ਤੁਸੀਂ ਨਾਰਾਜ਼ ਕਿਉਂ ਹੁੰਦੇ ਹੋ?”
—————
ਪਤੀ ਨੇ ਪਤਨੀ ਨੂੰ ਐਸ ਐਮ ਐਸ ਕੀਤਾ, ”ਹਾਏ! ਵੱਟ ਆਰ ਯੂ ਡੂਇੰਗ ਡਾਰਲਿੰਗ?”
ਪਤਨੀ, ”ਆਈ ਐਮ ਡਾਈਂਗ!”
ਪਤੀ ਖੁਸ਼ੀ ‘ਚ ਟੱਪਿਆ, ਪਰ ਆਪਣੀ ਖੁਸ਼ੀ ਦਬਾਉਂਦੇ ਹੋਏ ਕਿਹਾ, ”ਸਵੀਟ ਹਾਰਟ! ਮੈਂ ਤੇਰੇ ਬਿਨਾਂ ਨਹੀਂ ਜੀ ਸਕਦਾ।”
ਪਤਨੀ, ”ਬੇਵਕੂਫ, ਮੈਂ ਆਪਣੇ ਵਾਲ ਡਾਈ ਕਰ ਰਹੀ ਹਾਂ।” ਪਤੀ, ”ਬਲੱਡੀ ਇੰਗਲਿਸ਼ ਲੈਂਗੂਏਜ।”
—————
ਪੁਲਸੀਆ, ”ਤੂੰ ਇੰਨੀਆਂ ਚੋਰੀਆਂ ਕੀਤੀਆਂ, ਪਰ ਸਾਰੀਆਂ ਇਕੱਲਿਆਂ ਕੀਤੀਆਂ।”
ਚੋਰ, ”ਜਨਾਬ, ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਈਮਾਨਦਾਰ ਆਦਮੀ ਮਿਲਦੇ ਹੀ ਕਿੱਥੇ ਹਨ।”
—————
ਪੱਪੂ ਪਹਾੜ ‘ਤੇ ਬੈਠ ਕੇ ਕਿਤਾਬ ਪੜ੍ਹ ਰਿਹਾ ਸੀ, ਕਿਸੇ ਨੇ ਪੁੱਛਿਆ, ”ਇਹ ਕੀ ਕਰ ਰਹੇ ਹੋ।”
ਪੱਪੂ, ”ਹਾਇਰ ਸਟੱਡੀ।”
—————
ਰਮੇਸ਼ (ਪਵਨ ਨੂੰ), ”ਜੋ ਪਤੀ ਆਪਣੀਆਂ ਪਤਨੀਆਂ ਤੋਂ ਡਰਦੇ ਹਨ, ਉਹ ਸਵਰਗ ‘ਚ ਜਾਂਦੇ ਹਨ।”
ਪਵਨ, ”…ਅਤੇ ਜੋ ਨਹੀਂ ਡਰਦੇ?”
ਰਮੇਸ਼, ”ਉਨ੍ਹਾਂ ਲਈ ਧਰਤੀ ਹੀ ਸਵਰਗ ਹੈ।”
—————
ਰਮੇਸ਼, ”ਓਏ, ਭਾਬੀ ਦਾ ਕੀ ਨਾਂ ਹੈ?”
ਸੁਰੇਸ਼, ”ਗੂਗਲ ਦੇਵੀ!”
ਰਮੇਸ਼, ”ਇਹ ਕਿਉਂ?” ਸੁਰੇਸ਼, ”ਸਵਾਲ ਇਕ ਕਰੋ, ਜਵਾਬ ਦਸ ਮਿਲਦੇ ਹਨ।”
—————
ਔਰਤ (ਵਕੀਲ ਨੂੰ), ”ਮੈਂ ਆਪਣੇ ਸਾਬਕਾ ਪਤੀ ਨਾਲ ਮੁੜ ਵਿਆਹ ਕਰਵਾਉਣਾ ਚਾਹੁੰਦੀ ਹਾਂ।”
ਵਕੀਲ, ‘ਕਿਉਂ? ਅਜੇ ਪਿਛਲੇ ਮਹੀਨੇ ਤਾਂ ਤੁਹਾਡਾ ਤਲਾਕ ਹੋਇਆ ਹੈ।”
ਔਰਤ, ”ਤਲਾਕ ਤੋਂ ਬਾਅਦ ਉਹ ਬੜਾ ਖੁਸ਼ ਹੈ ਅਤੇ ਮੇਰੇ ਕੋਲੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ।”

Be the first to comment

Leave a Reply