Women’s T20 : ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਹਰਮਨਪ੍ਰੀਤ ਕੌਰ ਨੂੰ ਮਿਲੀ ਕਮਾਨ

ਆਸਟ੍ਰੇਲੀਆ ‘ਚ ਹੋਣ ਵਾਲੀ ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ 2020 ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ 15 ਮੈਂਬਰੀ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਟੀ20 ਵਰਲਡ ਕੱਪ ਲਈ ਭਾਰਤੀ ਮਹਿਲਾ ਟੀਮ ਦੀ ਕਮਾਨ ਹਰਮਨਪ੍ਰੀਤ ਕੌਰ ਨੂੰ ਸੌਂਪੀ ਗਈ ਹੈ। ਟੀਮ ‘ਚ ਬੰਗਾਲ ਦੀ ਬੱਲੇਬਾਜ਼ ਰਿਚਾ ਘੋਸ਼ ਇਕਲੌਤਾ ਨਵਾਂ ਚਿਹਰਾ ਹੈ। ਹਰਿਆਣਾ ਦੀ 15 ਸਾਲਾ ਸ਼ੈਫਾਲੀ ਵਰਮਾ ਪਹਿਲੀ ਵਾਰ ਵਿਸ਼ਵ ਕੱਪ ਖੇਡਣ ਜਾ ਰਹੀ ਹੈ।

ਚੋਣਕਾਰਾਂ ਨੇ ਟੀ20 ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ‘ਚ ਹੋਣ ਵਾਲੀ ਤਿਕੋਣੀ ਲੜੀ ਲਈ 16 ਮੈਂਬਰੀ ਟੀਮ ਦਾ ਵੀ ਐਲਾਨ ਕੀਤਾ ਹੈ, ਜਿਸ ‘ਚ ਨੁਜ਼ਹਤ ਪਰਵੀਨ 16ਵੇਂ ਖਿਡਾਰੀ ਵਜੋਂ ਸ਼ਾਮਿਲ ਕੀਤਾ ਗਿਆ ਹੈ। ਟੂਰਨਾਮੈਂਟ 31 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਤੀਜੀ ਟੀਮ ਇੰਗਲੈਂਡ ਹੈ

View image on Twitter

ਮਹਿਲਾ ਟੀ20 ਵਰਲਡ ਕੱਪ 21 ਫਰਵਰੀ ਤੋਂ 8 ਮਾਰਚ 2020 ਤੱਕ ਆਸਟ੍ਰੇਲੀਆ ‘ਚ ਖੇਡਿਆ ਜਾਵੇਗਾ। ਭਾਰਤੀ ਮਹਿਲਾ ਟੀਮ ਟੀ20 ਵਿਸ਼ਵ ਕੱਪ ਦੇ ਗਰੁੱਪ-ਏ ‘ਚ ਸ਼ਾਮਲ ਹੈ। ਭਾਰਤ ਦੇ ਨਾਲ ਗਰੁੱਪ ‘ਚ ਮੇਜ਼ਬਾਨ ਆਸਟ੍ਰੇਲੀਆ, ਬੰਗਲਾਦੇਸ਼, ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਸ਼ਾਮਿਲ ਹਨ। ਭਾਰਤੀ ਮਹਿਲਾ ਟੀਮ ਵਿਸ਼ਵ ਕੱਪ ‘ਚ ਆਪਣਾ ਪਹਿਲਾ ਮੈਚ 21 ਫਰਵਰੀ ਨੂੰ ਸਿਡਨੀ ‘ਚ ਮੇਜ਼ਬਾਨ ਆਸਟ੍ਰੇਲੀਆ ਵਿਰੁੱਧ ਖੇਡੇਗੀ।
ਵਿਸ਼ਵ ਕੱਪ ਲਈ ਭਾਰਤੀ ਟੀਮ :
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਸ਼ਿਫਾਲੀ ਵਰਮਾ, ਜੈਮਿਮਾ ਰੋਡ੍ਰਿਗਜ਼, ਹਰਲੀਨ ਦਿਓਲ, ਦੀਪਤੀ ਸ਼ਰਮਾ, ਵੇਦਾ ਕ੍ਰਿਸ਼ਣਾਮੂਰਤੀ, ਰਿਚਾ ਘੋਸ਼, ਤਾਨੀਆ ਭਾਟੀਆ (ਵਿਕਟਕੀਪਰ), ਪੂਨਮ ਯਾਦਵ, ਰਾਧਾ ਯਾਦਵ, ਰਾਜੇਸ਼ਵਰੀ ਗਾਏਕਵਾੜ, ਸ਼ਿਖਾ ਪਾਂਡੇ, ਪੂਜਾ ਵਸਤਰਾ ਅਤੇ ਅਰੁਣਾਧਤੀ ਰੈੱਡੀ।
ਟ੍ਰਾਈ-ਸੀਰੀਜ਼ ਲਈ ਭਾਰਤੀ ਟੀਮ :
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਸ਼ਿਫਾਲੀ ਵਰਮਾ, ਜੈਮਿਮਾ ਰੋਡ੍ਰਿਗਜ਼, ਹਰਲੀਨ ਦਿਓਲ, ਦੀਪਤੀ ਸ਼ਰਮਾ, ਵੇਦਾ ਕ੍ਰਿਸ਼ਣਾਮੂਰਤੀ, ਰਿਚਾ ਘੋਸ਼, ਤਾਨੀਆ ਭਾਟੀਆ (ਵਿਕਟਕੀਪਰ), ਪੂਨਮ ਯਾਦਵ, ਰਾਧਾ ਯਾਦਵ, ਰਾਜੇਸ਼ਵਰੀ ਗਾਏਕਵਾੜ, ਸ਼ਿਖਾ ਪਾਂਡੇ, ਪੂਜਾ ਵਸਤਰਾ, ਅਰੁਣਾਧਤੀ ਰੈੱਡੀ ਅਤੇ ਨੁਜ਼ਹਤ ਪਰਵੀਨ।

Be the first to comment

Leave a Reply