WHO ਕੋਰੋਨਾ ਵਾਇਰਸ ਜਾਂਚ ‘ਚ 133 ਦੇਸ਼ਾਂ ਦੀ ਮਦਦ ਲਈ ਆਇਆ ਅੱਗੇ, ਹੁਣ ਮਿੰਟਾਂ ‘ਚ ਆਏਗਾ ਨਤੀਜਾ

ਜਿਨੇਵਾ : ਵਿਸ਼ਵ ਸਿਹਤ ਸੰਗਠਨ (WHO) ਦਾ ਕਹਿਣਾ ਹੈ ਕਿ ਕੋਵਿਡ-19 ਵਾਇਰਸ ਦੀ ਪਛਾਣ ਲਈ ਇਕ ਨਵੀਂ ਟੈਸਟਿੰਗ ਕਿੱਟ ਨੂੰ ਮਨਜ਼ੂਰ ਕਰ ਦਿੱਤਾ ਗਿਆ ਹੈ, ਜੋ ਕਿ ਬੇਹੱਦ ਪ੍ਰਭਾਵਸ਼ਾਲੀ ਸਾਬਤ ਹੋ ਸਕਦੀ ਹੈ। ਸੰਗਠਨ ਮੁਤਾਬਕ ਇਸ ਟੈਸਟਿੰਗ ਕਿੱਟ ਨਾਲ ਗਰੀਬ ਅਤੇ ਸਾਧਾਰਣ ਕਮਾਈ ਵਾਲੇ ਦੇਸ਼ਾਂ ਵਿਚ ਇਨਫੈਕਸ਼ਨ ਦਾ ਪਤਾ ਲਗਾਉਣ ਦੀ ਸਮਰੱਥਾ ਬਹੁਤ ਤੇਜ਼ੀ ਨਾਲ ਵੱਧ ਸਕਦੀ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਇਸ ਟੈਸਟ ਦਾ ਖ਼ਰਚ ਸਿਰਫ਼ 5 ਡਾਲਰ ਜਾਂ ਲਗਭਗ ਸਾਢੇ 300 ਰੁਪਏ ਹੈ ਅਤੇ ਇਸ ਤੋਂ ਅਜਿਹੇ ਦੇਸ਼ਾਂ ਨੂੰ ਫ਼ਾਇਦਾ ਹੋ ਸਕਦਾ ਹੈ ਜਿੱਥੇ ਸਿਹਤ ਕਾਮਿਆਂ ਦੀ ਘਾਟ ਹੈ ਅਤੇ ਪ੍ਰਯੋਗਸ਼ਾਲਾਵਾਂ ਵੀ ਘੱਟ ਹਨ। ਸੰਗਠਨ ਅਨੁਸਾਰ ਇਸ ਟੈਸਟ ਨੂੰ ਵਿਕਸਿਤ ਕਰਣ ਵਾਲੀ ਕੰਪਨੀ ਨਾਲ ਜੋ ਕਰਾਰ ਹੋਇਆ ਹੈ ਉਸ ਮੁਤਾਬਕ ਕੰਪਨੀ 6 ਮਹੀਨੇ ਦੇ ਅੰਦਰ 12 ਕਰੋੜ ਟੈਸਟ ਕਿੱਟ ਤਿਆਰ ਕੀਤੀਆਂ ਜਾਣਗੀਆਂ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਡਾਕਟਰ ਟੇਡਰੋਸ ਅਦਾਨੋਮ ਦਾ ਕਹਿਣਾ ਹੈ ਕਿ ਇਹ ਨਵਾਂ, ਆਸਾਨੀ ਲਿਆਇਆ ਅਤੇ ਲਿਜਾਇਆ ਜਾਣ ਵਾਲਾ ਅਤੇ ਘੰਟਿਆਂ ਦੀ ਬਜਾਏ ਕੁੱਝ ਹੀ ਮਿੰਟਾਂ ਵਿਚ ਨਤੀਜੇ ਦੇ ਦਿੰਦਾ ਹੈ। ਇਹ ਨਤੀਜਾ ਦੇਣ ਵਿਚ ਸਿਰਫ਼ 15 ਤੋਂ 20 ਮਿੰਟ ਦਾ ਸਮਾਂ ਲੈਂਦਾ ਹੈ। ਦਵਾਈ ਨਿਰਮਾਤਾ ਕੰਪਨੀ ਐਬੋਟ ਐਂਡ ਐਸ.ਡੀ ਬਾਇਓਸੇਨਰ ਨੇ ਬਿਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਨਾਲ ਮਿਲ ਕੇ 12 ਕਰੋੜ ਟੈਸਟਸ ਤਿਆਰ ਕਰਣ ‘ਤੇ ਸਹਿਮਤੀ ਦਿੱਤੀ ਹੈ। ਇਸ ਸਮੱਝੌਤੇ ਦਾ ਫ਼ਾਇਦਾ ਦੁਨੀਆ ਦੇ 133 ਦੇਸ਼ਾਂ ਨੂੰ ਹੋਵੇਗਾ, ਜਿਸ ਵਿਚ ਲੈਟਿਨ ਅਮਰੀਕਾ ਦੇ ਵੀ ਕਈ ਦੇਸ਼ ਸ਼ਾਮਲ ਹਨ ਜੋ ਫਿਲਹਾਲ ਇਸ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਪੱਤਰਕਾਰਾਂ ਨਾਲ ਗੱਲਬਾਤ ਵਿਚ ਡਾ. ਟੇਡਰੋਸ ਨੇ ਕਿਹਾ, ਜਾਂਚ ਦੇ ਲਿਹਾਜ਼ ਤੋਂ ਅਤੇ ਖ਼ਾਸਤੌਰ ‘ਤੇ ਉਨ੍ਹਾਂ ਇਲਾਕਿਆਂ ਵਿਚ ਜੋ ਬੁਰੀ ਤਰ੍ਹਾਂ ਪ੍ਰਭਾਵਿਤ ਹਨ, ਇਹ ਇਕ ਮਹੱਤਵਪੂਰਣ ਉਪਲੱਬਧੀ ਹੋਵੇਗੀ। ਉਨ੍ਹਾਂ ਕਿਹਾ ਇਸ ਟੈਸਟ ਨਾਲ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿਚ ਲੋਕਾਂ ਦੀ ਜਾਂਚ ਹੋ ਸਕੇਗੀ। ਇਹ ਉਨ੍ਹਾਂ ਇਲਾਕਿਆਂ ਅਤੇ ਦੇਸ਼ਾਂ ਲਈ ਕਾਫ਼ੀ ਮਹੱਤਵਪੂਰਣ ਸਾਬਤ ਹੋਵੇਗਾ ਜਿੱਥੇ ਜਾਂਚ ਕਰਣ ਲਈ ਪ੍ਰਯੋਗਸ਼ਾਲਾਵਾਂ ਸਮੇਤ ਸਿੱਖਿਅਤ ਸਿਹਤ ਕਾਮਿਆਂ ਦੀ ਘਾਟ ਹੈ।

Be the first to comment

Leave a Reply