ਹਾਕੀ ਵਿਸ਼ਵ ਲੀਗ ਫਾਈਨਲ : ਭਾਰਤ ਨੇ ਜਰਮਨੀ ਨੂੰ ਹਰਾ ਜਿੱਤਿਆ ਕਾਂਸੀ ਤਮਗਾ

ਭੁਵਨੇਸ਼ਵਰ—ਭਾਰਤ ਨੇ ਜਰਮਨੀ ਨੂੰ 2-1 ਨਾਲ ਹਰਾ ਕੇ ਹਾਕੀ ਵਿਸ਼ਵ ਲੀਗ ਫਾਈਨਲ ‘ਚ ਕਾਂਸੀ ਤਮਗਾ ਜਿੱਤ ਲਿਆ ਹੈ। ਐਤਵਾਰ ਨੂੰ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ‘ਚ ਖੇਡ ਗਏ ਮੈਚ ‘ਚ ਭਾਰਤ ਵਲੋਂ ਐੱਸ.ਵੀ. ਸੁਨੀਲ ਨੇ 20ਵੇਂ ਮਿੰਟ ‘ਚ ਗੋਲ ਕਰਕੇ ਭਾਰਤ ਨੂੰ ਬੜ੍ਹਤ ਦਿਲਾਈ ਪਰ ਮਾਰਕ ਏਪਲ ਨੇ 36ਵੇਂ ਮਿੰਟ ‘ਚ ਗੋਲ ਕਰ ਦੋਵਾਂ ਟੀਮਾਂ ਨੂੰ ਬਰਾਬਰੀ ‘ਤੇ ਲਿਆ ਦਿੱਤਾ।

ਹਰਮਨਪ੍ਰੀਤ ਸਿੰਘ ਨੇ 54ਵੇਂ ਮਿੰਟ ‘ਚ ਪੈਲਨਟੀ ਕਾਰਨਰ ‘ਤੇ ਗੋਲ ਕਰ ਭਾਰਤ ਨੂੰ ਫੈਸਲਾਕੁੰਨ ਬੜ੍ਹਤ ਦਿਲਾ ਦਿੱਤੀ।

ਆਸਟਰੇਲੀਆ ਖਿਲਾਫ ਸੈਮੀਫਾਈਨਲ ‘ਚ ਉਨ੍ਹਾਂ ਕੋਲ ਗੋਲਕੀਪਰ ਸਮੇਤ ਕੁਲ 13 ਖਿਡਾਰੀ ਹੀ ਬਚੇ ਸਨ। ਐਤਵਾਰ ਨੂੰ ਹਾਲਾਤ ਹੋਰ ਖਰਾਬ ਹੋ ਗਏ ਜਦੋਂ ਉਨ੍ਹਾਂ ਕੋਲ ਸਿਰਫ 11 ਖਿਡਾਰੀ ਹੀ ਮੈਦਾਨ ‘ਤੇ ਉਤਰਨ ਯੋਗ ਬਚੇ। ਮਤਲਬ ਕਿ ਜਰਮਨ ਟੀਮ ਪੂਰੇ ਮੈਚ ‘ਚ ਖਿਡਾਰੀ ਰੋਟੇਟ ਨਹੀਂ ਕਰ ਸਕੀ। ਮੈਚ ਤੋਂ ਬਾਅਦ ਕੁਝ ਖਿਡਾਰੀ ਇਨੇ ਥੱਕ ਗਏ ਸੀ ਕਿ ਉਹ ਮੈਦਾਨ ‘ਤੇ ਹੀ ਲੇਟ ਗਏ।

 

Be the first to comment

Leave a Reply