ਹਰਿੰਦਰਪਾਲ ਸਿੰਘ ਨੇ ਆਸਟ੍ਰੇਲੀਆ ‘ਚ ਕਰਾਤੀ ਬੱਲੇ-ਬੱਲੇ…

ਅਸਟਰੇਲੀਆ:ਸਿੱਖ ਨੌਜਵਾਨ ਹਰਿੰਦਰਪਾਲ ਸਿੰਘ ਸੰਧੂ ਨੇ ਅਪਣੀ ਸ਼ਾਨਦਾਰ ਖੇਡ ਜਾਰੀ ਰਖਦਿਆਂ ਸਕੁਐਸ਼ ਦਾ ਵਿਕਟੋਰੀਆ ਓਪਨ ਖ਼ਿਤਾਬ ਅਪਣੇ ਨਾਮ ਕਰ ਲਿਆ।ਉਸ ਨੇ ਫ਼ਾਈਨਲ ਵਿਚ ਆਸਟ੍ਰੇਲੀਆ ਦੇ ਪਹਿਲਾ ਦਰਜਾ ਪ੍ਰਾਪਤ ਰੈਕਸ ਹੈਡ੍ਰਿਕ ਨੂੰ 12-14, 11-3, 11-4 ਅਤੇ 11-7 ਨਾਲ ਹਰਾ ਕੇ ਇਕ ਹਫ਼ਤੇ ਵਿਚ ਦੂਜਾ ਖ਼ਿਤਾਬ ਜਿੱਤ ਲਿਆ।ਪਿਛਲੇ ਹਫ਼ਤੇ ਸਾਊਥ ਆਸਟ੍ਰੇਲੀਅਨ ਓਪਨ ਜਿੱਤਣ ਪਿੱਛੋਂ ਹਰਿੰਦਰਪਾਲ ਸਿੰਘ ਸੰਧੂ ਨੇ ਇਕ ਵੀ ਸੈਟ ਹਾਰੇ ਬਗ਼ੈਰ ਫ਼ਾਈਨਲ ਤਕ ਦਾ ਸਫ਼ਰ ਤੈਅ ਕੀਤਾ ਸੀ ਅਤੇ ਖ਼ਿਤਾਬੀ ਮੁਕਾਬਲੇ ਵਿਚ ਵੀ ਬਿਹਤਰੀਨ ਖੇਡ ਜਾਰੀ ਰਖਦਿਆਂ 77 ਮਿੰਟ ਵਿਚ ਅਪਣੇ ਵਿਰੋਧੀ ਨੂੰ ਹਰਾ ਦਿਤਾ।ਪਹਿਲੇ ਸੈਟ ਵਿਚ ਭਾਵੇਂ ਹਰਿੰਦਰਪਾਲ ਸਿੰਘ ਸੰਧੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਦੋਹਾਂ ਖਿਡਾਰੀਆਂ ਵਿਚਾਲੇ ਲੰਮੀਆਂ ਰੈਲੀਆਂ ਵੇਖਣ ਨੂੰ ਮਿਲੀਆਂ।ਦੂਜੇ ਸੈਟ ਵਿਚ ਭਾਰਤੀ ਖਿਡਾਰੀ ਨੇ ਅਜਿਹੀ ਰਫ਼ਤਾਰ ਫੜੀ ਕਿ ਆਸਟ੍ਰੇਲੀਅਨ ਖਿਡਾਰੀ ਨੂੰ ਮੈਚ ਵਿਚ ਵਾਪਸੀ ਦਾ ਮੌਕਾ ਨਾ ਦਿਤਾ ਅਤੇ ਲਗਾਤਾਰ ਤਿੰਨ ਸੈਟ ਜਿੱਤ ਕੇ ਮੈਚ ਅਤੇ ਖ਼ਿਤਾਬ ਅਪਣੇ ਨਾਮ ਕਰ ਲਿਆ।ਹਰਿੰਦਰਪਾਲ ਸਿੰਘ ਨੇ ਇਸ ਸਾਲ ਚੌਥਾ ਖ਼ਿਤਾਬ ਜਿਤਿਆ ਹੈ।ਇਥੇ ਦਸਣਾ ਬਣਦਾ ਹੈ ਕਿ ਹਰਿੰਦਰਪਾਲ ਸਿੰਘ ਨੇ ਸੈਮੀਫ਼ਾਈਨਲ ਵਿਚ ਨੀਦਰਲੈਂਡਜ਼ ਦੇ ਪੈਡਰੋ ਸ਼ਵੀਰਟਮੈਨ ਨੂੰ ਹਰਾਇਆ ਸੀ।

Be the first to comment

Leave a Reply