ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਅਮਿਤ ਨੇ ਜਿੱਤਿਆ ਚਾਂਦੀ ਦਾ ਤਗਮਾ

ਲੰਡਨ, 17 ਜੁਲਾਈ (ਏਜੰਸੀ)- ਭਾਰਤੀ ਪੈਰਾ ਅਥਲੀਟ ਅਮਿਤ ਸਰੋਹਾ ਨੇ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਮਰਦ ਵਰਗ ਦੀ ਐਫ਼-51 ਕਲੱਬ ਥ੍ਰੋਅ ਦੇ ਮੁਕਾਬਲੇ ‘ਚ ਚਾਂਦੀ ਤਗਮਾ ਜਿੱਤਿਆ ਹੈ। 32 ਸਾਲ ਦੇ ਅਮਿਤ ਦੀ ਸਰਬੋਤਮ ਥ੍ਰੋਅ 30.25 ਮੀਟਰ ਰਹੀ, ਇਸ ਦੇ ਨਾਲ ਹੀ ਅਮਿਤ ਨੇ ਇਕ ਨਵਾਂ ਏਸ਼ੀਆਈ ਰਿਕਾਰਡ ਕਾਇਮ ਕਰ ਲਿਆ। ਇਸ ਮੁਕਾਬਲੇ ‘ਚ ਸਰਬੀਆ ਦੇ ਜੇਲਜਕੋ ਦੀਮੀਤਿ੍ਜੇਵਿਕ ਨੇ 31.99 ਮੀਟਰ ਥ੍ਰੋਅ ਨਾਲ ਸੋਨ ਤਗਮਾ ਹਾਸਲ ਕੀਤਾ।

Be the first to comment

Leave a Reply