ਵਿਲੀਅਮਜ਼ ਭੈਣਾਂ ਦੀਆਂ ਨਜ਼ਰਾਂ ਓਲੰਪਿਕ ਸੋਨ ਤਮਗੇ ‘ਤੇ

ਰੋਮ— ਵਿਸ਼ਵ ਦੀ ਨੰਬਰ ਇੱਕ ਮਹਿਲਾ ਟੈਨਿਸ ਖਿਡਾਰਨ ਅਮਰੀਕਾ ਦੀ ਸੈਰੇਨਾ ਵਿਲੀਅਮਜ਼ ਅਤੇ ਉਸ ਦੀ ਵੱਡੀ ਭੈਣ ਵੀਨਸ ਵਿਲੀਅਮਜ਼ ਦੀਆਂ ਨਜ਼ਰਾਂ ਅਗਸਤ ‘ਚ ਹੋਣ ਵਾਲੇ ਰੀਓ ਓਲੰਪਿਕ ‘ਚ ਇੱਕ ਹੋਰ ਸੋਨ ਤਮਗਾ ਜਿੱਤਣ ‘ਤੇ ਲੱਗੀਆਂ ਹੋਈਆਂ ਹਨ। ਓਲੰਪਿਕ ਦੇ ਟੈਨਿਸ ਇਤਿਹਾਸ ‘ਚ ਹੁਣ ਤੱਕ ਸਭ ‘ਤੋਂ ਸ&ਲ ਵਿਲੀਅਮਜ਼ ਭੈਣਾਂ ਦੀ ਕੋਸ਼ਿਸ਼ ਹੋਵੇਗੀ ਕਿ ਓਲੰਪਿਕ ਸ਼ੁਰੂ ਹੋਣ ‘ਤੋਂ ਪਹਿਲਾਂ ਇਟਾਲੀਅਨ ਓਪਨ ‘ਚ ਉਹ ਆਪਣੀਆਂ ਤਿਆਰੀਆਂ ਨੂੰ ਮਜ਼ਬੂਤੀ ਦੇ ਸਕਣ। ਸਾਲ 2014 ਯੂ. ਐੱਸ. ਓਪਨ ਬਾਅਦ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਦੋਵੇਂ ਭੈਣਾਂ ਡਬਲਜ਼ ਮੁਕਾਬਲੇ ‘ਚ ਇੱਕਠੀਆਂ ਖੇਡਦੀਆਂ ਨਜ਼ਰ ਆਉਣਗੀਆਂ।
ਸੈਰੇਨਾ ਨੇ ਕਿਹਾ, ” ਨਿਸ਼ਚਿਤ ਰੂਪ ਨਾਲ ਓਲੰਪਿਕ ‘ਚ ਮੈਂ ਵੀਨਸ ਨਾਲ ਖੇਡਣਾ ਪਸੰਦ ਕਰਾਂਗੀ। ਉਹ ਮੇਰੀ ਸਭ ‘ਤੋਂ ਵਧੀਆ ਜੋੜੀਦਾਰ ਹੈ। ਸਾਨੂੰ ਉਮੀਦ ਹੈ ਕਿ ਅਸੀਂ ਇੱਥੇ ਕਈ ਮੁਕਾਬਲੇ ਜਿੱਤਾਂਗੀਆਂ ਅਤੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਾਂਗੀਆਂ।” ਵਿਲੀਅਮਜ਼ ਭੈਣਾਂ ਨੇ 2000, 2008 ਅਤੇ 2012 ‘ਚ ਹੋਏ ਓਲੰਪਿਕ ‘ਚ ਡਬਲਜ਼ ਵਰਗ ‘ਚ ਤਿੰਨ ਸੋਨ ਤਮਗੇ ਜਿੱਤੇ ਹਨ। ਇਸ ਦੇ ਇਲਾਵਾ ਦੋਵਾਂ ਭੈਣਾਂ ਨੇ ਸਿੰਗਲਜ਼ ਵਰਗ ‘ਚ ਵੀ ਸੋਨ ਤਮਗੇ ਜਿੱਤੇ ਹਨ।

Be the first to comment

Leave a Reply