ਰੀਓ ਪੈਰਾਉਲੰਪਿਕ ਤਗਮਾ ਜੇਤੂ ਦੀਪਾ ‘ਖੇਲ ਰਤਨ’ ਨਾ ਮਿਲਣ ‘ਤੇ ਨਿਰਾਸ਼

ਨਵੀਂ ਦਿੱਲੀ, (ਏਜੰਸੀ)- ਰੀਓ ਪੈਰਾਉਲੰਪਿਕ ਦੀ ਚਾਂਦੀ ਦਾ ਤਗਮਾ ਜੇਤੂ ਦੀਪਾ ਮਲਿਕ ਇਸ ਸਾਲ ਉਚ ਸਨਮਾਨ ਪੁਰਸਕਾਰ ‘ਖੇਲ ਰਤਨ’ ਲਈ ਅਣਦੇਖੀ ਕਾਰਨ ਨਿਰਾਸ਼ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪੁਰਸਕਾਰ ਕਮੇਟੀ ਨੂੰ 2016 ਦੀ ਤਰ੍ਹਾਂ ਇਸ ਵਾਰ ਦੇ ਮਾਮਲੇ ਨੂੰ ਵੀ ਅਪਵਾਦ ਦੇ ਰੂਪ ‘ਚ ਲੈਣਾ ਚਾਹੀਦਾ ਸੀ। ਇਸ ਸਾਲ ‘ਪਦਮਸੀ੍ਰ’ ਤੇ 2012 ‘ਚ ‘ਅਰਜੁਨ ਪੁਰਸਕਾਰ’ ਨਾਲ ਨਿਵਾਜ਼ੀ ਗਈ ਮਲਿਕ ਨੇ ਕਿਹਾ ਕਿ ਕਾਸ਼ ਏਸ਼ੀਆਈ ਖੇਡਾਂ ‘ਚ ਉਹ ਵਿਸ਼ਵ ਰਿਕਾਰਡ ਤੋੜ ਸਕੇ ਤੇ ਇਸ ਤੋਂ ਬਾਅਦ ਉਸ ਨੂੰ ‘ਖੇਲ ਰਤਨ’ ਪੁਰਸਕਾਰ ਦੇਣਾ ਹੋਵੇਗਾ। ਜ਼ਿਕਰਯੋਗ ਹੈ ਕਿ ਅਗਸਤ ‘ਚ ਦੇਸ਼ ਦਾ ਇਹ ਸਰਬੋਤਮ ਖੇਲ ਪੁਰਸਕਾਰ ਦੋ ਵਾਰ ਦੇ ਪੈਰਾਉਲੰਪਿਕ ਸੋਨ ਤਗਮਾ ਜੇਤੂ ਦੇਵੇਂਦਰ ਝਝਾਰੀਆ ਤੇ ਭਾਰਤੀ ਪੁਰਸ਼ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਨੂੰ ਦਿੱਤਾ ਗਿਆ। ਉਲੰਪਿਕ ਸਾਲ ‘ਚ ਚਾਰ ਖਿਡਾਰੀਆਂ ਨੂੰ ਦੇਸ਼ ਦੇ ਇਸ ਸਰਬੋਤਮ ਖੇਡ ਪੁਰਸਕਾਰ ਨਾਲ ਨਿਵਾਜ਼ਿਆ ਗਿਆ ਸੀ ਜਿਸ ‘ਚ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ, ਜਿਮਨਾਸਟਿਕ ਦੀਪਾ ਕਰਮਕਾਰ, ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਤੇ ਨਿਸ਼ਾਨੇਬਾਜ਼ ਜੀਤੂ ਰਾਏ ਸ਼ਾਮਿਲ ਸਨ।

Be the first to comment

Leave a Reply