ਰੀਆਲ ਮੈਡ੍ਰਿਡ ਕਲੱਬ ਵਿਸ਼ਵ ਕੱਪ ਫਾਈਨਲ ‘ਚ

ਅਬੁਧਾਬੀ, (ਬਿਊਰੋ)— ਗੇਰੇਥ ਬੇਲੇ ਨੇ ਮੈਦਾਨ ‘ਤੇ ਉਤਰਨ ਦੇ ਇਕ ਮਿੰਟ ਦੇ ਅੰਦਰ ਗੋਲ ਦਾਗਿਆ ਜਿਸ ਨਾਲ ਰੀਅਲ ਮੈਡ੍ਰਿਡ ਨੇ ਅਲ ਜਜੀਰਾ ਨੂੰ 2-1 ਨਾਲ ਹਰਾ ਕੇ ਕਲੱਬ ਵਿਸ਼ਵ ਕੱਪ ਫਾਈਨਲ ‘ਚ ਜਗ੍ਹਾ ਬਣਾਈ। ਬੇਲੇ ਨੇ ਆਉਂਦੇ ਹੀ ਗੋਲ ਦਾਗ ਦਿੱਤਾ ਜਿਸ ਨਾਲ ਰੀਆਲ ਮੈਡ੍ਰਿਡ ਬੁੱਧਵਾਰ ਨੂੰ ਇੱਥੇ ਖੇਡੇ ਗਏ ਸੈਮੀਫਾਈਨਲ ‘ਚ ਅਮੀਰਾਤ ਦੇ ਕਲੱਬ ਨੂੰ ਹਰਾਉਣ ‘ਚ ਸਫਲ ਰਿਹਾ। ਰੀਆਲ ਮੈਡ੍ਰਿਡ ਸ਼ਨੀਵਾਰ ਨੂੰ ਹੋਣ ਵਾਲੇ ਫਾਈਨਲ ‘ਚ ਦੱਖਣੀ ਅਫਰੀਕਾ ਦੇ ਚੈਂਪੀਅਨ ਬ੍ਰਾਜ਼ੀਲ ਕਲੱਬ ਗ੍ਰੇਮੀਓ ਨਾਲ ਭਿੜੇਗਾ। ਰੀਅਲ ਦੀ ਟੀਮ ਸ਼ੁਰੂ ‘ਚ ਸੰਘਰਸ਼ ਕਰਦੀ ਹੋਈ ਨਜ਼ਰ ਆਈ। ਅਲ ਜਜੀਰਾ ਵੱਲੋਂ ਬ੍ਰਾਜ਼ੀਲੀ ਫਾਰਵਰਡ ਰੋਮਾਨਿਹੋ ਨੇ ਹਾਫ ਟਾਈਮ ਤੋਂ ਠੀਕ ਪਹਿਲੇ ਗੋਲ ਦਾਗਿਆ ਪਰ ਕ੍ਰਿਸਟੀਆਨੋ ਰੋਨਾਲਡੋ ਨੇ ਦੂਜੇ ਹਾਫ ਦੇ ਸ਼ੁਰੂ ‘ਚ ਹੀ ਬਰਾਬਰੀ ਦਾ ਗੋਲ ਦਾਗ ਦਿੱਤਾ ਅਤੇ ਅੰਤ ‘ਚ ਬੇਲੇ ਦਾ ਗੋਲ ਫੈਸਲਾਕੁੰਨ ਸਾਬਤ ਹੋਇਆ।

 

Be the first to comment

Leave a Reply