ਭਾਰਤੀ ਹਾਕੀ ਟੀਮ ਦਾ ਕਪਤਾਨੀ:ਮਨਪ੍ਰੀਤ ਸਿੰਘ ਮਿੱਠਾਪੁਰੀਆ

ਭਾਰਤੀ ਹਾਕੀ ਟੀਮ ਦੀ ਕਪਤਾਨੀ ਮਨਪ੍ਰੀਤ ਸਿੰਘ ਕੋਰੀਅਨ ਦੇ ਹੱਥਾਂ ‘ਚ ਆਈ ਹੈ, ਯੂਰਪੀਨ ਟੂਅਰ ਜਰਮਨੀ ਅਤੇ ਹਾਕੀ ਵਰਲਡ ਲੀਗ ਦੇ ਸੈਮੀਫਾਈਨਲ ਲਈ। ਪੰਜਾਬੀਆਂ ਨੂੰ ਇਸ ਕਪਤਾਨੀ ‘ਤੇ ਮਾਣ ਹੈ। ਮਨਪ੍ਰੀਤ ਸਿੰਘ ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠਾਪੁਰ ਨਾਲ ਸਬੰਧਤ ਹਾਕੀ ਖਿਡਾਰੀ ਹੈ। ਤੁਹਾਨੂੰ ਚੇਤੇ ਹੋਵੇਗਾ ਕਿ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਗਟ ਸਿੰਘ ਵੀ ਇਸੇ ਪਿੰਡ ਦੇ ਹਨ। ਖੇਤੀਬਾੜੀ ਕਰਦੇ ਪਵਾਰ ਪਰਿਵਾਰ ਦੇ ਬਜ਼ੁਰਗ ਸ: ਸਰੂਪ ਸਿੰਘ ਨੂੰ ਹਾਕੀ ਦਾ ਬਹੁਤ ਸ਼ੌਕ ਸੀ ਅਤੇ ਮਨ ਦੀ ਮਨਸ਼ਾ ਸੀ ਕਿ ਉਨ੍ਹਾਂ ਦਾ ਪੋਤਰਾ ਮਨਪ੍ਰੀਤ ਸਿੰਘ ਇਕ ਦਿਨ ਪ੍ਰਗਟ ਸਿੰਘ ਵਾਂਗ ਦੁਨੀਆ ਦਾ ਬਹੁਚਰਚਿਤ ਖਿਡਾਰੀ ਬਣੇ।ਵਿਸ਼ਵ ਕੱਪ ਹਾਕੀ ਅਤੇ ਉਲੰਪਿਕ ਹਾਕੀ ਟੀਮ ‘ਚ ਮਨਪ੍ਰੀਤ ਦੀ ਚੋਣ ਉਸ ਨੂੰ ਆਪਣੇ ਖੇਡ ਕੈਰੀਅਰ ਦੀ ਵੱਡੀ ਪ੍ਰਾਪਤੀ ਲੱਗੀ। ਸੋ, ਲੰਡਨ ਉਲੰਪਿਕ ਹਾਕੀ, ਵਿਸ਼ਵ ਕੱਪ ਹਾਕੀ 2014 ਅਤੇ ਰੀਓ ਉਲੰਪਿਕ ਹਾਕੀ (2016) ਚੈਂਪੀਅਨ ਟਰਾਫੀ ਹਾਕੀ, ਸਾਰੇ ਅਹਿਮ ਟੂਰਨਾਮੈਂਟ ‘ਚ ਆਪਣੀ ਖੇਡ ਕਲਾ ਦੀ ਬਦੌਲਤ ਅਤੇ ਇਕ ਅਨੁਸ਼ਾਸਨਬੱਧ ਖਿਡਾਰੀ ਹੋਣ ਦੇ ਸਦਕਾ ਲਗਾਤਾਰ ਕੌਮੀ ਟੀਮ ‘ਚ ਹਾਜ਼ਰੀ ਬਣਾਉਣ ਵਾਲਾ ਮਨਪ੍ਰੀਤ ਸਿੰਘ ਇਕ ਮਿਡਫੀਲਡਰ ਦੇ ਤੌਰ ‘ਤੇ ਖੇਡਣ ਦਾ ਭਾਵੇਂ ਵੱਡਾ ਤਜਰਬਾ ਰੱਖਦਾ ਹੈ ਪਰ ਕਪਤਾਨੀ ਅਤੇ ਉਹ ਵੀ ਇਕ ਸਫਲ ਕਪਤਾਨੀ ਬਹੁਤ ਸਾਰੇ ਲੀਡਰਸ਼ਿਪ ਦੇ ਹੋਰ ਗੁਣਾਂ ਦੀ ਵੀ ਮੰਗ ਕਰਦੀ ਹੈ। ਭਾਰਤੀ ਹਾਕੀ ਟੀਮ ਦਾ ਕਪਤਾਨ ਇਕ ਸੀਨੀਅਰ ਖਿਡਾਰੀ ਹੋਣ ਦੇ ਨਾਤੇ ਬਣ ਜਾਣਾ ਮਨਪ੍ਰੀਤ ਸਿੰਘ ਦਾ ਸੁਭਾਵਿਕ ਹੀ ਹੈ ਪਰ ਅਸਲ ਪ੍ਰਾਪਤੀ ਤਾਂ ਕਪਤਾਨੀ ਨਿਭਾਉਣ ਦੀ ਹੈ। ਅਸੀਂ ਬਹੁਤਿਆਂ ਨੂੰ ਇਸ ਪੱਖੋਂ ਸਫਲ ਕਪਤਾਨ ਨਹੀਂ ਮੰਨਦੇ। ਇਸ ਵੇਲੇ ਭਾਰਤ ਦੀ ਹਾਕੀ ਟੀਮ ਜਿਸ ਤਰ੍ਹਾਂ ਦਾ ਡਾਵਾਂਡੋਲ ਪ੍ਰਦਰਸ਼ਨ ਕਰ ਰਹੀ ਹੈ, ਅਸੀਂ ਨਹੀਂ ਸਮਝਦੇ ਕਿ ਮਨਪ੍ਰੀਤ ਲਈ ਇਨ੍ਹਾਂ ਹਲਾਤਾਂ ‘ਚ ਕਪਤਾਨੀ ਕਰਨੀ ਕੋਈ ਸੌਖਾ ਕੰਮ ਹੋਵੇਗਾ ਅਤੇ ਉਹ ਵੀ ਇਕ ਸਫਲ ਕਪਤਾਨੀ। ।

Be the first to comment

Leave a Reply