ਭਾਰਤੀ ਹਾਕੀ ਟੀਮ ‘ਚੋ ਸਰਦਾਰ ਸਿੰਘ ਬਾਹਰ

ਨਵੀਂ ਦਿੱਲੀ (ਬਿਊਰੋ)— ਹਾਕੀ ਇੰਡੀਆ (ਐੱਚ.ਆਈ.) ਨੇ 1 ਦਸੰਬਰ ਤੋਂ ਭੁਵਨੇਸ਼ਵਰ ਵਿਚ ਖੇਡੇ ਜਾਣ ਵਾਲੇ ਓਡਿਸ਼ਾ ਹਾਕੀ ਵਰਲਡ ਲੀਗ ਫਾਈਨਲ ਲਈ ਪੁਰਸ਼ ਟੀਮ ਦੀ ਘੋਸ਼ਣਾ ਕਰ ਦਿੱਤੀ ਹੈ। ਭਾਰਤੀ ਟੀਮ ਵਿਚ ਸਾਬਕਾ ਕਪਤਾਨ ਸਰਦਾਰ ਸਿੰਘ ਨੂੰ ਜਗ੍ਹਾ ਨਹੀਂ ਦਿੱਤੀ ਗਈ ਹੈ, ਹਾਲਾਂਕਿ ਡਿਫੈਂਡਰ ਰੁਪਿੰਦਰ ਪਾਲ ਸਿੰਘ ਅਤੇ ਮਿਡਫੀਲਡਰ ਵਰਿੰਦਰ ਲਾਕੜਾ ਨੂੰ 18 ਮੈਂਬਰੀ ਟੀਮ ਵਿਚ ਜਗ੍ਹਾ ਦਿੱਤੀ ਗਈ ਹੈ।31 ਸਾਲ ਦੇ ਸਰਦਾਰ ਸਿੰਘ ਪਿਛਲੇ ਮਹੀਨੇ ਢਾਕਾ ਵਿਚ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ। ਟੀਮ ਦੀ ਕਮਾਨ ਇਕ ਵਾਰ ਫਿਰ ਮਨਪ੍ਰੀਤ ਸਿੰਘ ਸੰਭਾਲਣਗੇ, ਜਦੋਂ ਕਿ ਚਿੰਗਲੇਨਸਾਨਾ ਸਿੰਘ ਉਪ-ਕਪਤਾਨ ਦੀ ਭੂਮਿਕਾ ਵਿਚ ਹੋਣਗੇ। ਇਸ ਟੂਰਨਾਮੈਂਟ ਲਈ ਭਾਰਤ ਨੂੰ ਆਸਟਰੇਲੀਆ, ਇੰਗਲੈਂਡ ਅਤੇ ਜਰਮਨੀ ਨਾਲ ਪੂਲ-ਬੀ ਵਿਚ ਸ਼ਾਮਲ ਕੀਤਾ ਗਿਆ ਹੈ।

Be the first to comment

Leave a Reply