ਭਾਰਤੀ ਪੁਰਸ਼ ਹਾਕੀ ਟੀਮ ਵਿਸ਼ਵ ‘ਚ 6ਵੇਂ, ਮਹਿਲਾ 10ਵੀਂ ਰੈਂਕਿੰਗ ‘ਤੇ

ਨਵੀਂ ਦਿੱਲੀ— ਭਾਰਤੀ ਸੀਨੀਅਰ ਪੁਰਸ਼ ਹਾਕੀ ਟੀਮ ਸਾਲ 2017 ਦੀ ਸਮਾਪਤੀ ਦੁਨੀਆ ਦੀ 6ਵੀਂ, ਜਦਕਿ ਮਹਿਲਾ ਹਾਕੀ ਟੀਮ ਐੱਫ. ਆਈ. ਐੱਚ. ਰੈਂਕਿੰਗ ‘ਚ 10ਵੇਂ ਨੰਬਰ ‘ਤੇ ਰਹਿ ਕੇ ਕਰੇਗੀ।  ਅੰਤਰਰਾਸ਼ਟਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਨੇ ਮਹਿਲਾ ਅਤੇ ਪੁਰਸ਼ ਵਰਗ ਦੀ ਰੈਂਕਿੰਗ ਦਾ ਐਲਾਨ ਕੀਤਾ। ਭਾਰਤੀ ਪੁਰਸ਼ ਹਾਕੀ ਟੀਮ ਨੇ ਇਸ ਸਾਲ ਦੀ ਸ਼ੁਰੂਆਤ ਛੇਵੀਂ ਰੈਂਕਿੰਗ ਨਾਲ ਕੀਤੀ ਸੀ। ਉਹ ਸਾਲ ਦੀ ਸਮਾਪਤੀ ਵੀ ਇਸੇ ਸਥਾਨ ਨਾਲ ਕਰਨ ਜਾ ਰਹੀ ਹੈ, ਜਦਕਿ ਮਹਿਲਾ ਹਾਕੀ ਟੀਮ ਨੇ ਆਪਣੀ ਰੈਂਕਿੰਗ ‘ਚ ਸੁਧਾਰ ਕੀਤਾ ਹੈ। ਭਾਰਤੀ ਮਹਿਲਾਵਾਂ 2 ਸਥਾਨਾਂ ਦੀ ਛਲਾਂਗ ਨਾਲ ਸਾਲ ਦੀ ਸਮਾਪਤੀ 10ਵੇਂ ਨੰਬਰ ਦੀ ਟੀਮ ਨਾਲ ਕਰੇਗੀ।

 

Be the first to comment

Leave a Reply