ਤੋਮਰ ਨੇ ਕੀਤਾ ਸਭ ਤੋਂ ਵੱਡਾ ਉਲਟਫੇਰ, ਵਿਸ਼ਵ ਚੈਂਪੀਅਨ ਵਲਾਦੀਮਿਰ ਨੂੰ ਕੀਤਾ ਚਿੱਤ

ਨਵੀਂ ਦਿੱਲੀ— ਭਾਰਤ ਦੇ ਸੰਦੀਪ ਤੋਮਰ ਨੇ ਹੈਰਾਨੀਜਨਕ ਪ੍ਰਦਰਸ਼ਨ ਕਰਦਿਆਂ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਜਾਰਜੀਆ ਦੇ ਵਲਾਦੀਮਿਰ ਖਿਨਚੇਗਸ਼ਬਿਲੀ ਨੂੰ ਪ੍ਰੋ ਕੁਸ਼ਤੀ ਲੀਗ ਦੇ 57 ਕਿ. ਗ੍ਰਾ. ਵਰਗ ‘ਚ ਸੋਮਵਾਰ 3-1 ਨਾਲ ਹਰਾ ਕੇ ਇਸ ਲੀਗ ਦਾ ਸਭ ਤੋਂ ਵੱਡਾ ਉਲਟਫੇਰ ਕੀਤਾ। ਰੀਓ ਓਲੰਪਿਕ ‘ਚ ਹਿੱਸਾ ਲੈ ਚੁੱਕਾ ਸੰਦੀਪ ਪ੍ਰੋ ਲੀਗ ‘ਚ ਹਰਿਆਣਾ ਹੈਮਰਸ ਦੀ ਅਗਵਾਈ ਕਰ ਰਿਹਾ ਹੈ, ਜਦਕਿ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਵਲਾਦੀਮਿਰ ਪੰਜਾਬ ਟੀਮ ਦਾ ਕਪਤਾਨ ਹੈ। ਇਸ ਮੈਚ ਤੋਂ ਸਾਰਿਆਂ ਨੂੰ ਉਮੀਦ ਸੀ ਕਿ ਵਲਾਦੀਮਿਰ ਨੂੰ ਆਪਣਾ ਮੁਕਾਬਲਾ ਜਿੱਤਣ ‘ਚ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ ਪਰ ਸਾਬਕਾ ਦੋ ਵਾਰ ਦੇ ਭਾਰਤੀ ਚੈਂਪੀਅਨ ਸੰਦੀਪ ਨੇ ਕਮਾਲ ਦਾ ਡਿਫੈਂਸ ਦਿਖਾਇਆ ਅਤੇ ਵਲਾਦੀਮਿਰ ਨੂੰ ਹਾਵੀ ਹੋਣ ਦਾ ਕੋਈ ਮੌਕਾ ਹੀ ਨਹੀਂ ਦਿੱਤਾ। ਸੰਦੀਪ ਨੇ ਤੋਮਰ ਨੂੰ 3-1 ਨਾਲ ਹਰਾ ਕੇ ਇਹ ਵੱਡਾ ਉਲਟਫੇਰ ਕੀਤਾ। ਭਾਰਤੀ ਕੁਸ਼ਤੀ ਦੇ ਇਤਿਹਾਸ ‘ਚ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਭਾਰਤੀ ਪਹਿਲਵਾਨ ਨੇ ਮੌਜੂਦਾ ਵਿਸ਼ਵ ਅਤੇ ਓਲੰਪਿਕ ਚੈਂਪੀਅਨ ਨੂੰ ਚਿੱਤ ਕੀਤਾ ਹੈ।

Be the first to comment

Leave a Reply