ਜਾਂਦੇ-ਜਾਂਦੇ ਸਾਲ-2017 ਕ੍ਰਿਕਟ ਨੂੰ ਦੇ ਗਿਆ ਅਜਿਹੇ 5 ਰਿਕਾਰਡ ਜੋ ਸ਼ਾਇਦ ਹੀ ਕਦੇ ਟੁੱਟਣ

ਹਰ ਰੋਜ਼ ਕ੍ਰਿਕਟਰ ਕ੍ਰਿਕਟ ਖੇਡ ਨੂੰ ਨਵੀਆਂ ਉੱਚਾਈਆਂ ਉੱਤੇ ਲਿਜਾਣ ਦਾ ਕੰਮ ਕਰ ਰਹੇ ਹਨ। ਹਰ ਬੀਤੇ ਸਾਲ ਦੇ ਨਾਲ ਕ੍ਰਿਕਟ ਦੇ ਮੈਦਾਨ ਉੱਤੇ ਕਈ ਰਿਕਾਰਡ ਬਣਦੇ ਅਤੇ ਟੁੱਟਦੇ ਰਹਿੰਦੇ ਹਨ। ਭਾਰਤੀ ਕਪਤਾਨ ਵਿਰਾਟ ਕੋਹਲੀ ਲਈ 2017 ਉਨ੍ਹਾਂ ਦੇ ਜੀਵਨ ਲਈ ਕਾਫ਼ੀ ਖਾਸ ਰਿਹਾ। ਇਸ ਸਾਲ ਇਕ ਪਾਸੇ ਜਿੱਥੇ ਉਨ੍ਹਾਂ ਨੇ ਕਈ ਵੱਡੇ ਰਿਕਾਰਡ ਆਪਣੇ ਨਾਮ ਕੀਤੇ, ਤਾਂ ਉਥੇ ਹੀ ਦੂਜੇ ਪਾਸੇ ਉਹ ਵਿਆਹ ਦੇ ਬੰਧਨਾਂ ਵਿਚ ਵੀ ਬੱਝੇ। ਆਓ ਇਕ ਨਜ਼ਰ 2017 ਵਿਚ ਬਣਾਏ ਗਏ ਉਨ੍ਹਾਂ ਰਿਕਾਰਡਾਂ ਵੱਲ ਪਾਉਂਦੇ ਹਾਂ ਜੋ ਸ਼ਾਇਦ ਹੀ ਕਦੇ ਟੁੱਟ ਸਕਣ-

ਟੈਸਟ ਮੈਚਾਂ ਵਿਚ ਰਿਜ਼ਲਟ
ਪਹਿਲਾਂ ਜ਼ਿਆਦਾਤਰ ਟੈਸਟ ਮੈਚ ਡਰਾਅ ਉੱਤੇ ਖਤਮ ਹੋ ਜਾਇਆ ਕਰਦੇ ਸਨ, ਜਦੋਂ ਕਿ ਹੁਣ ਜ਼ਿਆਦਾ ਵਿਚ ਰਿਜਲਟ ਆਉਂਦੇ ਹਨ। ਇੰਨਾ ਹੀ ਨਹੀਂ ਜ਼ਿਆਦਾਤਰ ਮੈਚਾਂ ਦਾ ਰਿਜ਼ਲਟ ਤਾਂ ਤਿੰਨ ਜਾਂ ਚਾਰ ਦਿਨ ਵਿਚ ਹੀ ਆ ਜਾਂਦਾ ਹੈ। 2017 ਵਿਚ ਖੇਡੇ ਗਏ 45 ਟੈਸਟ ਮੈਚਾਂ ਵਿਚ 39 ਵਿਚ ਨਤੀਜਾ ਆਇਆ ਹੈ ਜਦੋਂ ਕਿ 6 ਡਰਾਅ ਰਹੇ ਹਨ। ਇਹ ਕਿਸੇ ਸਾਲ ਵਿਚ ਆਉਣ ਵਾਲਾ ਸਭ ਤੋਂ ਜ਼ਿਆਦਾ ਟੈਸਟ ਰਿਜ਼ਲਟ ਹੈ। ਇਸ ਤੋਂ ਪਹਿਲਾਂ 2002 ਵਿਚ ਖੇਡੇ ਗਏ 54 ਟੈਸਟ ਮੈਚਾਂ ਵਿਚੋਂ 46 ਵਿਚ ਨਤੀਜਾ ਨਿਕਲਿਆ ਸੀ।

ਸ਼੍ਰੀਲੰਕਾਈ ਟੀਮ ਨੇ ਬਦਲੇ ਇਕ ਸਾਲ ਵਿਚ ਸੱਤ ਕਪਤਾਨ
ਇਕ ਸਾਲ ਦੇ ਅੰਦਰ ਸੱਤ ਕਪਤਾਨ ਬਦਲ ਕੇ ਸ਼੍ਰੀਲੰਕਾ ਨੇ ਇਕ ਨਵਾਂ ਰਿਕਾਰਡ ਬਣਾ ਦਿੱਤਾ ਹੈ। ਉਪੁਲ ਥਰੰਗਾ, ਐਂਜਲੋ ਮੈਥਿਊਜ਼, ਦਿਨੇਸ਼ ਚਾਂਦੀਮਲ, ਥਿਸਾਰਾ ਪਰੇਰਾ, ਰੰਗਨਾ ਹੇਰਾਥ, ਚਮਾਰਾ ਕਪੁਗੇਦੇਰਾ ਅਤੇ ਲਸਿਥ ਮਲਿੰਗ ਸ਼੍ਰੀਲੰਕਾ ਲਈ ਇਸ ਸਾਲ ਕਪਤਾਨੀ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਸਾਲ 2011 ਵਿਚ ਇੰਗਲੈਂਡ ਦੀ ਟੀਮ ਨੇ 6 ਕਪਤਾਨ ਬਦਲੇ ਸਨ।

ਟੈਸਟ ਮੈਚ ਵਿਚ ਸ਼੍ਰੀਲੰਕਾ ਉੱਤੇ ਲਗਾਤਾਰ ਜਿੱਤ
ਭਾਰਤੀ ਟੀਮ ਨੇ ਸ਼੍ਰੀਲੰਕਾ ਖਿਲਾਫ ਆਪਣੇ ਘਰ ਉੱਤੇ 20 ਟੈਸਟ ਮੈਚਾਂ ਵਿਚ ਜਿੱਤ ਹਾਸਲ ਕੀਤੀ ਹੈ। ਇਸ ਦੌਰਾਨ ਸ਼੍ਰੀਲੰਕਾ ਦੀ ਟੀਮ ਮੈਚ ਡਰਾਅ ਕਰਨ ਵਿਚ ਕਾਮਯਾਬ ਰਹੀ ਹੈ, ਪਰ ਉਸਨੂੰ ਜਿੱਤ ਨਹੀਂ ਮਿਲੀ।

ਇਕ ਹੀ ਦਿਨ ਵਿਚ ਦੋ ਹੈਟਰਿਕ
14 ਅਪ੍ਰੈਲ 2017 ਨੂੰ ਆਰ.ਸੀ.ਬੀ. ਵੱਲੋਂ ਖੇਡਣ ਵਾਲੇ ਸੈਮੁਅਲ ਬਦਰੀ ਨੇ ਮੁੰਬਈ ਇੰਡੀਅਨਸ ਖਿਲਾਫ ਹੈਟਰਿਕ ਲਈ। ਉਥੇ ਹੀ ਸ਼ਾਮ ਨੂੰ ਗੁਜਰਾਤ ਲਾਇੰਸ ਦੇ ਤੇਜ਼ ਗੇਂਦਬਾਜ਼ ਐਂਡਰਿਊ ਟਾਏ ਨੇ ਪੁਣੇ ਖਿਲਾਫ ਹੈਟਰਿਕ ਲੈ ਕੇ ਇਕ ਦਿਨ ਵਿਚ ਦੋ ਹੈਟਰਿਕ ਦਾ ਰਿਕਾਰਡ ਬਣਾ ਦਿੱਤਾ।

ਰੋਹਿਤ ਸ਼ਰਮਾ ਦਾ ਦੋਹਰਾ ਸੈਂਕੜਾ
ਰੋਹਿਤ ਸ਼ਰਮਾ ਨੇ ਸ਼੍ਰੀਲੰਕਾ ਖਿਲਾਫ ਮੋਹਾਲੀ ਵਿਚ ਵਨਡੇ ਕ੍ਰਿਕਟ ਵਿਚ ਤੀਜਾ ਦੋਹਰਾ ਸੈਂਕੜਾ ਲਗਾ ਕੇ ਇਕ ਨਵਾ ਰਿਕਾਰਡ ਆਪਣੇ ਨਾਮ ਕਰ ਲਿਆ। ਜਿਸਨੂੰ ਸ਼ਾਇਦ ਹੀ ਕੋਈ ਖਿਡਾਰੀ ਤੋੜ ਪਾਏ।

Be the first to comment

Leave a Reply