ਅਰਜਨਟੀਨਾ ਤੋਂ ਹਾਰਿਆ ਭਾਰਤ

ਜੌਹਾਨਸਬਰਗ:- ਭਾਰਤੀ ਮਹਿਲਾ ਹਾਕੀ ਟੀਮ ਨੂੰ ਵਿਸ਼ਵ ਹਾਕੀ ਲੀਗ ਸੈਮੀਫ਼ਾਈਨਲਸ ਦੇ ਆਖ਼ਰੀ ਗਰੁੱਪ ਮੈਚ ਵਿਚ ਅਰਜਨਟੀਨਾ ਦੀ ਟੀਮ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਅਰਜਟੀਨਾ ਨੇ ਭਾਰਤ ਨੂੰ 0-3 ਨਾਲ ਮਾਤ ਦਿੱਤੀ, ਹਾਲਾਂਕਿ ਭਾਰਤੀ ਟੀਮ ਨੇ ਆਪਣੇ ਸੰਤੁਲਿਤ ਪ੍ਰਦਰਸ਼ਨ ਸਦਕਾ ਕੁਆਰਟਰ ਫ਼ਾਈਨਲ ਜਗ੍ਹਾ ਬਣਾ ਲਈ ਹੈ। ਟੂਰਨਾਮੈਂਟ ਦੇ ਕੁਆਰਟਰ ਫ਼ਾਈਨਲ ‘ਚ 18 ਜੁਲਾਈ ਨੂੰ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ। ਵਿਸ਼ਵ ਦਰਜਾਬੰਦੀ ‘ਚ ਤੀਜੇ ਸਥਾਨ ‘ਤੇ ਕਾਬਜ਼ ਅਰਜਨਟੀਨਾ ਦੀ ਟੀਮ ਨੇ ਮੈਚ ਦੀ ਚੰਗੀ ਸ਼ੁਰੂਆਤ ਕਰਦੇ ਹੋਏ ਪਹਿਲਾ ਗੋਲ ਦੂਜੇ ਮਿੰਟ ‘ਤੇ ਹੀ ਕਰਕੇ ਖ਼ਾਤਾ ਖੋਲਿਆ, ਟੀਮ ਲਈ ਇਹ ਗੋਲ ਰੋਸਿਓ ਸਾਂਚੇਜ਼ ਨੇ ਕੀਤਾ। ਇਸ ਤੋਂ ਬਾਅਦ 14ਵੇਂ ਮਿੰਟ ‘ਤੇ ਮਾਰੀਆ ਗ੍ਰਾਨਾਟੋ ਨੇ ਦੂਜਾ ਫ਼ੀਲਡ ਗੋਲ ਕੀਤਾ ਕਰਕੇ 2-0 ਨਾਲ ਬੜਤ ਬਣਾਈ। ਅਰਜਟੀਨਾ ਨੇ ਆਪਣੇ ਵਧੀਆ ਡਿਫ਼ੈਂਸ ਦੇ ਕਾਰਨ ਭਾਰਤੀ ਟੀਮ ਨੂੰ ਇਕ ਵੀ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ ਅਤੇ 25ਵੇਂ ਮਿੰਟ ‘ਤੇ ਤੀਜਾ ਗੋਲ ਕਰ ਲਿਆ।

Be the first to comment

Leave a Reply