ਸਿੱਖੀ ਨੂੰ ਲਾਭ ਅਤੇ ਘਾਟਾ?

 

ਅਵਤਾਰ ਸਿੰਘ ਮਿਸ਼ਨਰੀ (5104325827)

ਲੜੀਆਂ ਦੇ ਪਾਠਾਂਨਗਰ ਕੀਰਤਨਾਂਪ੍ਰਭਾਤ ਫੇਰੀਆਂਮੇਲਿਆਂਵੰਨ ਸੁਵੰਨੇ ਲੰਗਰਾਂਮਹਿੰਗੇ ਰਵਾਇਤੀ ਸਾਧਾਂਰਾਗੀਆਂਪ੍ਰਬੰਧਕਾਂ ਅਤੇ ਪ੍ਰਚਾਰਕਾਂ ਦਾਸਿੱਖੀ ਨੂੰ ਲਾਭ ਅਤੇ ਘਾਟਾਸਿਰਲੇਖ ਬਾਰੇ ਲਿਖਣ ਤੋਂ ਪਹਿਲਾਂ ਸੰਖੇਪ ਵਿੱਚ ਸੱਚ-ਧਰਮ ਬਾਰੇ ਵਿਚਾਰਸਿੱਖ ਕਿਰਤੀ ਮਤ ਹੈਜਿਸਦਾ ਪ੍ਰਚਾਰ ਸੰਸਾਰ ਵਿੱਚ ਕਰਦੇ ਹੋਏਕਿਰਤੀ ਬਾਬੇ ਨਾਨਕ ਨੇ ਇਸ ਨੂੰ ਪੁਜਾਰੀਵਾਦ ਤੋਂ ਮੁਕਤ ਰੱਖਿਆ। ਬਾਬੇ ਨੇ ਬਾਲਪਨ ਵਿੱਚ ਬਾਲਾਂ ਨਾਲ ਖੇਡਾਂ ਖੇਡੀਆਂਵਿਦਿਆ ਪੜ੍ਹੀਮੱਝਾਂ ਚਾਰੀਆਂਖੇਤੀਨੌਕਰੀਦੁਕਾਨਦਾਰੀ ਅਤੇ ਵਾਪਾਰ ਵੀ ਕੀਤਾ। ਸੰਸਾਰ ਨੂੰ ਤਿੰਨ ਸੁਨਹਿਰੀ ਅਸੂਲ ਕਿਰਤ ਕਰੋਵੰਡ ਛਕੋ ਅਤੇ ਨਾਮ ਜਪੋ ਦਿੱਤੇ। ਬਾਬਾ ਕਰਤੇਕੁਦਰਤਮਨੁੱਖਤਾ ਅਤੇ ਸੰਗੀਤ ਦਾ ਪ੍ਰੇਮੀ ਸੀ। ਇਸ ਲਈ ਜਾਹਰ ਪੀਰਜਗਤ ਗੁਰ ਬਾਬੇ ਨੇ ਰਬਾਬੀ ਸੰਗੀਤ ਰਾਹੀਂ ਕਰਤੇ ਦੀ ਸਿਫਤ-ਸਲਾਹ ਕਰਦੇ ਹੋਏਕੁਦਰਤੀ ਨਜ਼ਾਰਿਆਂਮਨੁੱਖਤਾ ਦੀ ਭਲਾਈ ਦਾ ਵਰਨਣਰਾਜਨੀਤਕਾਂ ਦੀ ਬੇਵਫਾਈਛੂਆ-ਛਾਤਜਾਤ-ਪਾਤ ਦਾ ਖੰਡਨ ਅਤੇ ਪੁਜਾਰੀਆਂ ਦੀ ਮਚਾਈ ਲੁੱਟ ਦਾ ਨਕਸ਼ਾ ਪੇਸ਼ ਕਰਦੇ ਹੋਏਸੰਸਾਰਕ ਬੁਰਾਈਆਂ ਦਾ ਕਰੜਾ ਵਿਰੋਧ ਕੀਤਾ।

ਰੱਬੀ ਭਗਤਾਂ ਅਤੇ ਸਿੱਖ ਗੁਰੂ ਪਾਤਸ਼ਾਹਾਂ  ਦਾ ਸੰਸਾਰ ਦੇ ਉਧਾਰ ਹਿੱਤ ਪ੍ਰਚਾਰ ਢੰਗ ਸੰਗਤ ਵਿੱਚ ਕੀਰਤਨਵੀਚਾਰਵਿਆਖਿਆ ਅਤੇ ਸਮਾਜ ਭਲਾਈ ਲਈ ਮਨੁੱਖਤਾ ਦੀ ਸੇਵਾ ਸੀ। ਉਹ ਜਨਤਾ ਵਿੱਚ ਰੱਬੀ ਗਿਆਨ ਵੰਡਣ ਵਾਸਤੇ ਜਿੱਥੇ ਵੀ ਗਏ ਓਥੇ ਉਨ੍ਹਾਂ ਨੇ ਸੰਗਤਾਂ ਅਤੇ ਧਰਮਸਾਲਾ ਕਾਇਮ ਕੀਤੀਆਂ। ਰੁੱਖਾਂ ਦੀਆਂ ਛਾਵਾਂਨਦੀਆਂ ਦੇ ਕੰਢੇਸਰੋਵਰਮੇਲੇ ਆਦਿਕ ਜਨਤਕ ਇਕੱਠ ਵਾਲੀਆਂ ਥਾਵਾਂ ਨੂੰ ਧਰਮ ਪ੍ਰਚਾਰ ਲਈ ਵਰਤਿਆ। ਮਨ-ਆਤਮਾਂ ਦੀ ਤ੍ਰਿਪਤੀ ਲਈ ਰੱਬੀ ਬਾਣੀ ਦਾ ਕੀਰਤਨਕਥਾ ਅਤੇ ਵਿਚਾਰ ਗੋਸ਼ਟੀਆਂ ਕੀਤੀਆਂ। ਸਰੀਰ ਦੀ ਸੰਭਾਲ ਲਈ ਕਿਰਤਸਾਦਾ ਲੰਗਰ ਪਾਣੀਮੱਲ ਅਖਾੜੇਘੋੜ ਸਵਾਰੀ ਅਤੇ ਸ਼ਸ਼ਤਰ ਵਿਦਿਆ ਦੇ ਅਭਿਆਸ ਕਰਵਾਏ। ਹੱਥੀਂ ਕਿਰਤ ਕਰਦੇਵੰਡ ਛਕਦੇ ਹੋਏਹਰ ਵੇਲੇ ਅਕਾਲ ਪੁਰਖ ਨੂੰ ਯਾਦ ਕਰਨਪੁਜਾਰੀਆਂ ਅਤੇ ਵਿਹਲੜ ਲੋਟੂ ਸਾਧਾਂ ਤੋਂ ਜਨਤਾ ਨੂੰ ਬਚਣ ਦਾ ਉਪਦੇਸ਼ ਦਿੱਤਾ ਜੋ ਵੱਖ-ਵੱਖ ਅਡੰਬਰ ਰਚਕੇਅਨੇਕਾਂ ਕਰਮਕਾਂਡਾਂ ਰਾਹੀਂਜਨਤਾ ਨੂੰ ਲੁੱਟਦੇ ਸਨ। ਭਗਤਾਂ ਅਤੇ ਸਿੱਖ ਗੁਰੂਆਂ ਨੇ ਲੋਕ ਵਿਖਾਵੇ ਵਾਲੇ ਅਡੰਬਰ ਅਤੇ ਫੋਕੀਆਂ ਰੀਤਾਂ-ਰਸਮਾਂ ਬਾਰੇ ਕਿਹਾਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ॥ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ॥(੫੯੦) ਧਰਮ ਦੇ ਨਾਂ ਤੇ ਕੀਤੇ ਜਾਂਦੇ ਹਰੇਕ ਕਰਮਕਾਂਡ ਦਾ ਭਰਵਾਂ ਖੰਡਨ ਕੀਤਾਕਰਮ ਧਰਮ ਪਾਖੰਡ ਜੋ ਦੀਸਹਿ ਤਿਨਿ ਜਮੁ ਜਾਗਾਤੀ ਲੂਟੈ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ॥ (੭੪੭) ਗੁਰੂ ਸਾਹਿਬ ਨੇ ਧਰਮ ਅਤੇ ਮਨੁੱਖਤਾ ਵਿੱਚ ਵੰਡੀਆਂ ਪਾਉਣਛੂਆ-ਛਾਤ ਅਤੇ ਊਚ-ਨੀਚ ਵਾਲੇ ਭੇਖਾਂ ਬਾਰੇ ਵੀ ਦਰਸਾਇਆ ਕਿਭੇਖੀ ਪ੍ਰਭੂ ਨਾ ਲਭਈ ਵਿਣੁ ਸਚੀ ਸਿਖੰ॥(੧੦੯੯ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ॥(੫੯੮) ਹੱਥੀਂ ਕੀਤੀ ਕਿਰਤ ਕਮਾਈ ਦੇ ਦਸਵੰਧ ਨੂੰ ਧਰਮ ਪ੍ਰਚਾਰਲੋਕ ਸੇਵਾਜਨਤਕ ਦਵਾਖਾਨੇਲੋੜਵੰਦਾਂ ਦੀ ਮਦਦਵਿਦਿਆ ਦਾ ਪ੍ਰਸਾਰ ਆਦਿਕ ਲੋਕ ਭਲਾਈ ਵਾਲੇ ਕੰਮਾਂ ਤੇ ਖਰਚਿਆ ਅਤੇ ਖਰਚਨ ਦਾ ਉਪਦੇਸ਼ ਦਿੱਤਾ। ਅੱਗੇ ਉਪ੍ਰੋਕਤ ਸਿਰਲੇਖ ਦੀ ਸਿਲਸਿਲੇ ਵਾਰ ਵਿਆਖਿਆ ਦਿੱਤੀ ਜਾ ਰਹੀ ਹੈ-

ਤੀਰਥ ਤੇ ਮੇਲੇਅੱਜ ਮੇਲਿਆਂ ਦਾ ਲਾਭ ਘੱਟ ਅਤੇ ਨੁਕਸਾਨ ਜਿਆਦਾ ਹੈ। ਪੁਰਾਤਨ ਸਮੇਂ ਅੱਜ ਵਰਗੇ ਸਾਧਨ ਨਾ ਹੋਣ ਕਰਕੇ ਲੋਕ ਤੀਰਥਾਂ-ਮੇਲਿਆਂ ਤੇ ਮਾਹੀਂਛਿਮਾਹੀ ਅਤੇ ਸਲਾਨਾ ਇਕੱਠੇ ਹੁੰਦੇ ਸਨ। ਵੱਡੇ-ਵੱਡੇ ਇਕੱਠਾਂ ਦਾ ਫਾਇਦਾ ਉਠਾ ਕੇ ਸੱਚ ਧਰਮ ਦਾ ਪ੍ਰਚਾਰ ਕਰਨ ਲਈ ਹੀ ਭਗਤ ਅਤੇ ਗੁਰੂ ਸਾਹਿਬਾਂਨ ਓਥੇ ਜਾਂਦੇ ਸਨਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ॥(੧੧੧੬) ਮੇਲਿਆਂ ਵਿੱਚ ਕਸਰਤਦਾਇਕ ਖੇਡਾਂਮਨ ਪ੍ਰਚਾਵੇ ਲਈ ਸਮਾਜ ਸੁਧਾਰਕ ਗੀਤ-ਸੰਗੀਤਨਾਟਕਚੰਗੀ ਖ੍ਰੀਦੋਫਰੋਖਤਮਿਲਾਵਟ ਰਹਿਤ ਮਿਠਿਆਈਆਂਫਲ-ਫਰੂਟਦੋਸਤਾਂ-ਮਿਤਰਾਂ ਤੇ ਪ੍ਰਵਾਰਾਂ ਦਾ ਮੇਲ-ਜੋਲ ਅਤੇ ਧਰਮ ਪ੍ਰਚਾਰ ਵੀ ਹੁੰਦਾ ਸੀ। ਅੱਜ ਮੇਲਿਆਂ ਦੀ ਡੈਕੋਰੇਸ਼ਨ ਅਤੇ ਖਾਣ ਪੀਣ ਤੇ ਹੀ ਲੱਖਾਂ ਰੁਪਈਆ ਬਰਬਾਦ ਕੀਤਾ ਅਤੇ ਲਚਰ ਗੀਤ ਗਾਉਣ-ਵਾਜਾਉਣ ਵਾਲੇ ਕਲਾਕਾਰਾਂ ਤੇ ਵੀ ਕੌਮ ਦਾ ਬੇਹਿਸਾਬਾ ਪੈਸਾ ਖਰਚ ਦਿੱਤਾ ਜਾਂਦਾ ਹੈ। ਇਹ ਕਲਾਕਾਰ ਨੌਜਵਾਨ ਪੀੜ੍ਹੀ ਨੂੰ ਨਸ਼ਾ ਅਤੇ ਕਾਮ ਉਕਸਾਊ ਗੀਤ ਸੁਣਾ ਕੇ ਕੁਰਾਹੇ ਪਾਉਂਦੇ ਹਨ। ਅਜੋਕੇ ਮੇਲਿਆਂ ਵਿੱਚ ਨਸ਼ੇ ਖਾਦੇ ਪੀਤੇ ਜਾਂਦੇ ਅਤੇ ਮਿਠਿਆਈਆਂ ਆਦਿਕ ਪਦਾਰਥ ਵੀ ਮਿਲਾਵਟ ਵਾਲੇ ਘਟੀਆ ਵੇਚੇ ਜਾਂ ਵੰਡੇ ਜਾਂਦੇ ਹਨ। ਸੱਚ ਧਰਮ ਦਾ ਪ੍ਰਚਾਰ ਤਾਂ ਮੇਲਿਆਂ ਚੋਂ ਖੰਭ ਲਾ ਕੇ ਉੱਡ ਗਿਆ ਹੈ।

ਵੰਨ-ਸੁਵੰਨੇ ਲੰਗਰਲੰਗਰ ਦੋ ਪ੍ਰਕਾਰ ਹੈ “ਸ਼ਬਦ ਲੰਗਰ” ਮਨ-ਆਤਮਾਂ ਅਤੇ “ਭੋਜਨ ਲੰਗਰ” ਸਰੀਰ ਲਈਲੰਗਰੁ ਚਲੈ ਗੁਰ ਸ਼ਬਦਿ ਹਰਿ ਤੋਟਿ ਨ ਆਵਈ ਖੱਟੀਐ॥(੯੬੭) ਲੰਗਰ ਲੋੜਵੰਦਾਂ ਲਈ ਹੁੰਦਾ ਅਤੇ ਬਰਾਬਰ ਬੈਠ ਕੇ ਛੱਕਣ ਨਾਲ ਛੂਆ-ਛਾਤਊਚ-ਨੀਚ ਖਤਮ ਹੁੰਦੀ ਹੈ। ਲੰਗਰ ਵਿੱਚ ਰਾਣੇ ਤੇ ਰੰਕ ਬਰਾਬਰ ਛੱਕਦੇ ਹਨ। ਲੰਗਰ ਵਧੀਆ ਸਾਦਾ ਅਤੇ ਪੋਸਟਿਕ ਹੋਣਾ ਚਾਹੀਦਾ ਹੈ। ਗੁਰਦੁਆਰਿਆਂ ਵਿੱਚ ਕਿੰਨ੍ਹਾਂ ਵਧੀਆ ਲੰਗਰ ਚਲਦਾ ਸੀ-ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ (੯੬੭) ਪਰ ਅੱਜੋਕੇ ਵੰਨ-ਸੁਵੰਨੇ ਲੰਗਰ ਪੋਸਟਿਕ ਅਤੇ ਸਾਦੇ ਨਹੀਂ ਰਹੇ ਸਗੋਂ ਬੇਹਿਸਾਬੇ ਮਿਰਚ ਮਸਾਲੇਮਿੱਠੇਤੇਲਾਂ ਅਤੇ ਘਿਉ ਦੇ ਭੰਡਾਰ ਹਨ। ਲੰਗਰ ਵਿੱਚ ਵੀ ਵੰਡੀਆਂ ਪਾ ਦਿੱਤੀਆਂ ਜਿਵੇਂ ਸਾਧ-ਡੇਰੇਦਾਰਾਂਪ੍ਰਵਾਰਾਂਅਮੀਰਾਂ ਅਤੇ ਗਰੀਬਾਂ ਦੇ ਲੰਗਰ। ਨਿਹੰਗਾਂ ਵਿੱਚ ਕਥਿਤ ਚੌਥੇ ਪੌੜੀਆਂ ਲਈ ਵੱਖਰੀ ਪੰਗਤਬਠਿੰਡੇ ਇਲਾਕੇ ਵਿਖੇ ਰੂਮੀ ਵਾਲੇ ਸਾਧ ਦੇ ਡੇਰੇਦਲਿਤ ਜਿਨ੍ਹਾਂ ਨੂੰ ਬਾਬੇ ਨਾਨਕ ਨੇ ਗਲੇ ਲਾਉਂਦੇ ਫੁਰਮਾਇਆ ਸੀਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉਂ ਕਿਆ ਰੀਸ॥(੧੫) ਨੂੰ ਲੰਗਰ ਵਿੱਚ ਵੜਨ ਨਹੀਂ ਦਿੱਤਾ ਜਾਂਦਾ। ਹਿਸਾਬੋਂ ਵੱਧ ਬਣਿਆਂ ਲੰਗਰ ਸੁੱਟਣਾਂ ਪੈਂਦਾ ਜਾਂ ਬੇਹਾ ਹੀ ਵਰਤਾ ਦਿੱਤਾ ਜਾਂਦੈ ਜਿਸ ਨਾਲ ਲੋਕ ਬਿਮਾਰ ਹੋ ਵੀ ਹੋ ਜਾਂਦੇ ਹਨ। ਕਿਨ੍ਹਾਂ ਚੰਗਾ ਹੋਵੇ ਬਹੁਤੀਆਂ ਕਿਸਮਾਂ ਦੇ ਲੰਗਰ ਨਾਲੋਂ ਸਾਦੀ ਦਾਲਰੋਟੀਸਬਜੀਖੀਰਫਲ ਅਤੇ ਸਲਾਦ ਵਗੈਰਾ ਵਧੀਆ ਲੰਗਰ ਵਰਤਾਇਆ ਜਾਵੇਇਵੇਂ ਲੰਗਰ ਵਿਅਰਥ ਨਹੀਂ ਜਾਵੇਗਾ ਅਤੇ ਬਹੁਤਾ ਪੈਸਾ ਵੀ ਖਰਚ ਨਹੀਂ ਹੋਵੇਗਾ। ਲੰਗਰ ਬਨਾਉਣ ਵਾਲੇ ਲਾਂਗਰੀ ਟਰੇਂਡ ਹੋਣ ਅਤੇ ਲੰਗਰ ਵਿੱਚ ਕੁਰਸੀਆਂ ਮੇਜਾਂ ਅਤੇ ਤੱਪੜਾਂ ਦਾ ਭਰਮ ਨਹੀਂ ਕਰਨਾਂ ਚਾਹੀਦਾ। ਲੰਗਰ ਦੀ ਅਰਦਾਸ ਸੰਗਤੀ ਹੋਣੀ ਚਾਹੀਦੀ ਹੈ ਨਾਂ ਕਿ ਕਿਸੇ ਵਿਸ਼ੇਸ਼ ਵਿਅਕਤੀ ਜਾਂ ਪ੍ਰਵਾਰ ਵੱਲੋਂ ਕਿਉਂਕਿ ਸਭ ਪ੍ਰਵਾਰਾਂ ਦੀਆਂ ਰਸਤਾਂਗੁਰਦੁਆਰੇ ਵਿੱਚ ਗੁਰੂ ਕਾ ਲੰਗਰ ਹਨ।

ਪਾਠਾਂ ਦੀਆਂ ਲੜੀਆਂ-ਅੱਜ ਧਰਮ ਦੇ ਠੇਕੇਦਾਰ ਆਗੂਆਂ ਤੇ ਪੁਜਾਰੀਆਂ  ਨੇ ਧਰਮ ਨੂੰ ਧੰਦਾ ਬਣਾ ਕੇਜਨਤਾ-ਲੋਟੂ ਸੇਲ ਲਗਾਈ ਹੋਈ ਹੈ। ਅੱਜ ਭੇਖੀ ਸਾਧਾਂ ਤੇ ਪੁਜਾਰੀਆਂ ਨੇ ਸਿੱਖਾਂ ਨੂੰ ਗੁਰਬਾਣੀ ਪਾਠ ਸਿੱਖਣਸਮਝਣ ਅਤੇ ਜੀਵਨ ਵਿੱਚ ਧਾਰਨ ਕਰਨ ਦੀ ਬਜਾਏ ਗਿਣਤੀ ਦੇ ਪਾਠ ਕਰਾ-ਕਰਾ ਕੇਵੱਡੀਆਂ-ਵੱਡੀਆਂ ਭੇਟਾ ਦੇਣ ਵਾਲੇ ਕਸੂਤੇ ਆਹਰੇ ਲਾ ਦਿੱਤਾ ਹੈ। ਅਜਿਹੇ ਮਹਿੰਗੇ-ਮਹਿੰਗੇ ਚੁੱਪ-ਗੜੁੱਪ ਅਤੇ ਫਟਾ-ਫਟਅਖੰਡਸੰਪਟ ਆਦਿਕ ਪਾਠਾਂ ਦਾ ਪ੍ਰਬੰਧਕਾਂ ਅਤੇ ਪੁਜਾਰੀਆਂ ਨੂੰ ਫਾਇਦਾ ਅਤੇ ਸੰਗਤਾਂ ਦਾ ਭਾਰੀ ਨੁਕਸਾਨ ਹੈ, ਵਿਸਥਾਰ ਲਈ ਪਾਠਾਂ ਵਾਲਾ ਲੇਖ ਪੜ੍ਹੋ!

ਪ੍ਰਭਾਤ ਫੇਰੀਆਂ-ਪੁਰਾਤਨ ਸਮੇ ਗੁਰੂ-ਜਸ ਕਰਦੇਸੰਗਤ ਨਗਰ ਵਿੱਚ ਨਗਰ ਕੀਰਤਨ ਕਰਦੀਜਿਸ ਵਿੱਚ ਗੁਰੂ ਦਾ ਸੰਦੇਸ਼ ਘਰ-ਘਰ ਪਹੁੰਚਾਂਦੇ ਹੋਏਕੋਈ ਫਾਲਤੂ ਖਰਚਾ ਨਹੀਂ ਸੀ ਕੀਤਾ ਜਾਂਦਾ। ਹੁਣ ਤਾਂ ਪ੍ਰਭਾਤ ਫੇਰੀਆਂ ਵੀ ਬੁੱਕ ਕਰਾਉਣੀਆਂ ਪੈਂਦੀਆਂ ਨੇਜਿਨ੍ਹਾਂ ਵਿੱਚ ਵੰਨ-ਸੁਵੰਨੀਆਂ ਮਠਿਆਈਆਂ ਅਤੇ ਚਾਹ ਠੰਡਿਆਂ ਦਾ ਪ੍ਰਬੰਧ ਕਰਨ ਵਿੱਚ ਹੀ ਪ੍ਰਵਾਰ ਅਤੇ ਸੰਗਤ ਦਾ ਸਮਾਂ ਵਿਅਰਥ ਨਿਕਲ ਜਾਂਦਾ ਅਤੇ ਅਰਦਾਸੀਏ ਭਾਈ ਨੂੰ ਅਰਦਾਸ ਭੇਟ ਵੀ ਦੇਣੀ ਪੈਂਦੀ ਹੈ। ਸੁਭਾ-ਸੁਭਾ ਬੱਚੇ ਤੇ ਜਵਾਨ ਵੀ ਸੁੱਤੇ ਹੁੰਦੇ ਅਤੇ ਬਹੁਤਾ ਕੀਰਤਨ ਕੰਧਾਂ ਨੂੰ ਹੀ ਸੁਣਾਇਆ ਜਾਂਦੈ ਜੇ ਪ੍ਰਭਾਤ ਫੇਰੀਆਂ ਸਿੱਖਾਂ ਵਿੱਚ ਪ੍ਰਚਲਤ ਹੁੰਦੀਆਂ ਤਾਂ ਇਨ੍ਹਾਂ ਦਾ ਜਿਕਰ ਸਿੱਖ ਰਹਿਤ ਮਰਯਾਦਾ ਅਤੇ ਮਹਾਨ ਕੋਸ਼ ਵਿੱਚ ਜਰੂਰ ਆਉਂਦਾ।

ਕੀਰਤਨ ਦਰਬਾਰ-ਕੀਰਤਨ ਮਨ ਜੋੜਨ ਲਈ ਰੱਬੀ ਭਗਤੀ ਹੈ ਜੋ ਸੰਗਤਾਂ ਰਲ ਮਿਲ ਕੇ ਕਰਦੀਆਂ ਸਨ। ਕੀਰਤਨ ਤੋਂ ਬਾਅਦ ਕਥਾ ਵਿਚਾਰ ਅਤੇ ਗੋਸ਼ਟੀ ਹੁੰਦੀ ਸੀ। ਹੁਣ ਕੀਰਤਨ ਦਰਬਾਰਾਂ ਦੇ ਨਾਂ ਤੇ ਮਹਿੰਗੇ-ਮਹਿੰਗੇ ਲਾਲਚੀ ਰਾਗੀ ਬੁਲਾ ਕੇਸੰਗਤਾਂ ਨੂੰ ਲੁੱਟਿਆ ਅਤੇ ਵਡਮੁੱਲਾ ਸਮਾਂ ਬਰਬਾਦ ਕੀਤਾ ਜਾਂਦਾ ਹੈ। ਰਾਗੀ ਸੰਗਤਾਂ ਦੇ ਸ਼ੰਕੇ ਦੂਰ ਨਹੀਂ ਕਰਦੇ ਅਤੇ ਮਾਇਆ ਵਲੇਟ ਕੇ ਚਲਦੇ ਬਣਦੇ ਹਨ। ਸੋ ਐਸੇ ਕੀਰਤਨ ਦਰਬਾਰ ਹਉਮੈ ਨੂੰ ਪੱਠੇ ਪਾਉਣ ਅਤੇ ਮਾਇਆ ਕਮਾਉਣ ਲਈਪ੍ਰਬੰਧਕਾਂ ਅਤੇ ਪੁਜਾਰੀ ਰਾਗੀਆਂ ਦਾ ਵਸੀਲਾ ਬਣ ਗਏ ਹਨ।

ਨਗਰ ਕੀਰਤਨ-ਮਹਾਨ ਕੋਸ਼ ਅਨੁਸਾਰਨਗਰ ਕੀਰਤਨ ਜੋ ਘੁੰਮ ਫਿਰ ਕੇ ਕੀਤਾ ਜਾਵੇ। ਪੁਰਾਤਨ ਸਮੇਂ ਨਗਰ ਕੀਰਤਨ ਇਲਾਕਾਵਾਦ ਤੇ ਪਾਰਟੀਬਾਜੀ ਦੇ ਪ੍ਰਭਾਵ ਤੋਂ ਮੁਕਤਸਾਦੇਘੱਟ ਖਰਚੇ ਵਾਲੇ ਅਤੇ ਕੇਂਦਰੀ ਅਸਥਾਨਾਂ ਤੇ ਹੁੰਦੇ ਸਨ। ਨਗਰਾਂ ਵਿੱਚ ਪੜਾਵਾਰ ਧਰਮ ਪ੍ਰਚਾਰ ਕੀਤਾ ਜਾਂਦਾ ਸੀ। ਲੋਕ ਨਗਰ ਕੀਰਤਨਾਂ ਚੋਂ ਗੁਰ-ਉਪਦੇਸ਼ ਲੈ ਕੇ ਆਉਂਦੇ ਸਨ। ਅਨਮੱਤੀ ਲੋਕ ਵੀ ਸਿੱਖੀ ਤੋਂ ਪ੍ਰਭਾਵਤ ਹੋ ਕੇਗੁਰ-ਉਪਦੇਸ਼ ਧਾਰਨ ਕਰਦੇ ਸਨ। ਅਜੋਕੇ ਬਹੁਤੇ ਨਗਰ ਕੀਰਤਨਇਲਾਕਾਵਾਦ ਤੇ ਪਾਰਟੀਬਾਜੀ ਦੇ ਅਧੀਨ ਹੋ ਰਹੇ ਅਤੇ ਕਰੋੜਾਂ ਰੁਪਈਆ ਨਗਰ ਕੀਰਤਨਾਂ ਦੀ ਸਜਾਵਟਭਾਂਤ ਸੁਭਾਤੇ ਵੰਨ-ਸੁਵੰਨੇ ਲੰਗਰਾਂਮਹਿੰਗੇ-ਮਹਿੰਗੇ ਸਾਧਾਂ ਸੰਤਾਂਰਾਗੀਆਂਢਾਡੀਆਂਕਲਾਕਾਰਾਂ ਅਤੇ ਸਿਰੋਪਿਆਂ ਤੇ ਖਰਚ ਕੀਤਾ ਜਾਂਦਾ ਹੈ। ਅਖੌਤੀ ਸਾਧ ਸੰਤਪੁਜਾਰੀ ਅਤੇ ਬਹੁਤੇ ਰਾਗੀ ਢਾਡੀ ਮਿਥਿਹਾਸਕ ਗ੍ਰੰਥਾਂ ਦੇ ਹਵਾਲੇ ਦਿੰਦੇ ਅਤੇ ਕਥਾ ਕਹਾਣੀਆਂ ਸੁਣਾ ਕੇ ਸੰਗਤਾਂ ਨੂੰ ਵਹਿਮਾਂ ਅਤੇ ਕਰਮਕਾਂਡਾਂ ਵਿੱਚ ਪਾਪੈਸੇ ਬਟੋਰ ਕੇ ਤੁਰ ਜਾਂਦੇ ਹਨ। ਇਸ ਲਈ ਅਜੋਕੇ ਬਹੁਤੇ ਸਿੱਖ ਕਰਮਕਾਂਡੀਵਹਿਮੀ-ਭਰਮੀ ਅਤੇ ਡੇਰਿਆਂ ਦੇ ਪੁਜਾਰੀ ਹਨ।

ਸਾਧਰਾਗੀਢਾਡੀਪ੍ਰਬੰਧਕ ਅਤੇ ਪ੍ਰਚਾਰਕ-ਇਨ੍ਹਾਂ ਚੋਂ ਬਹੁਤੇ ਭੇਖੀ ਅਤੇ ਇਨ੍ਹਾਂ ਨੇ ਧਰਮ ਨੂੰ ਧੰਦਾ ਬਣਾ ਲਿਆ ਹੈ। ਇਹ ਬਹੁਤੇ ਰਲ ਮਿਲ ਕੇ ਧਰਮ ਦੀ ਆੜ ਹੇਠ ਆਪਣੀ ਦੁਕਾਨਦਾਰੀ ਚਲਾ ਰਹੇ ਹਨ। ਇਨ੍ਹਾਂ ਬਹੁਤਿਆਂ ਚੋਂਨਿਮਰਤਾਹਲੀਮੀਮਿਠਾਸਸੱਚਸੇਵਾਵੰਡ ਛੱਕਣਾ ਅਤੇ ਪਰਉਪਕਾਰ ਆਦਿਕ ਦੈਵੀ ਗੁਣ ਖੰਭ ਲਾ ਕੇ ਉੱਡ ਗਏ ਹਨ। ਇਹ ਲੋਕ ਧੜੇ ਦੀ ਖਾਤਰ ਧਰਮ ਅਸਥਾਨਾਂ ਵਿੱਚ ਲੜਾਈ ਝਗੜੇ ਵੀ ਕਰਦੇ ਕਰਵਾਉਂਦੇ ਹਨ। “ਸ਼ਬਦ ਗੁਰੂ ਗ੍ਰੰਥ” ਜੀ ਦੀ ਨਿਰੋਲ ਬਾਣੀ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਦੀ ਥਾਂਮਿਥਿਹਾਸਕ ਗ੍ਰੰਥਾਂ ਤੇ ਕਥਾ ਕਹਾਣੀਆਂ ਦਾ ਪ੍ਰਚਾਰ ਕਰਨ ਵਾਲੇ ਡੇਰੇਦਾਰ ਜਾਂ ਰਵਾਇਤੀ ਪ੍ਰਚਾਰਕਾਂ ਨੂੰ ਹੀ ਸਟੇਜ ਤੇ ਸਮਾਂ ਦਿੰਦੇ ਹਨ। ਇਸ ਕਰਕੇ ਨੌਜਵਾਨ ਗੁਰਦੁਆਰੇ ਜਾਣ ਤੋਂ ਕੰਨੀ ਕਤਰੌਣ ਲੱਗ ਪਏ ਹਨ। ਇਸ ਵਰਗ ਦਾ ਵੀ ਕੌਮ ਨੂੰ ਘਾਟਾ ਹੀ ਘਾਟਾ ਹੈ। ਲੋੜ ਸੰਗਤੀ ਪ੍ਰਬੰਧ ਦੀ ਜਾਂ ਇਹ ਸਭ ਸੱਚੀ ਸੁੱਚੀ ਕਿਰਤ ਵਾਲੇਵੰਡ ਛੱਕਣੇਪਰਉਪਕਾਰੀ ਅਤੇ ਗੁਰਮਤਿ ਦੇ ਧਾਰਨੀ ਹੋਣੇ ਚਾਹੀਦੇ ਹਨ।

ਸੋ ਉਪ੍ਰੋਕਤ ਵਿਚਾਰਾਂ ਤੋਂ ਪਤਾ ਚਲਦੈ ਕਿ ਅੱਜ ਬਹੁਤੇ ਮੇਲੇਤੀਰਥਪ੍ਰਭਾਤ ਫੇਰੀਆਂਪਾਠਾਂ ਦੀਆਂ ਲੜੀਆਂ,  ਵੰਨ-ਸੁਵੰਨੇ ਲੰਗਰਾਂਕੀਰਤਨ ਦਰਬਾਰਾਂਨਗਰ ਕੀਰਤਨਾਂਸਾਧਾਂ-ਸੰਤਾਂਰਾਗੀਆਂਢਾਡੀਆਂਪ੍ਰਬੰਧਕਾਂ ਅਤੇ ਧੰਦੇ ਵਾਲੇ ਪ੍ਰਚਾਰਕਾਂ ਦਾ ਸਿੱਖ ਕੌਮ ਨੂੰ ਕੋਈ ਬਹੁਤਾ ਲਾਭ ਨਹੀਂ ਹੋ ਰਿਹਾ ਸਗੋਂ ਕੌਮ ਦਾ ਕੀਮਤੀ ਸਮਾਂਪੈਸਾ ਅਤੇ ਧਰਮ ਬਰਬਾਦ ਹੋ ਰਿਹਾ ਹੈ। ਅੱਜ ੨੧ਵੀਂ ਸਦੀ ਗੁਜਰ ਰਹੀ ਅਤੇ ਵਿਗਿਆਨ ਨੇ ਅੰਧਵਿਸ਼ਵਾਸ਼ੀਆਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਚੰਦਸੂਰਜਤਾਰੇਰਾਹੂਕੇਤੂਸ਼ਨਿਚਰ ਆਦਿਕ ਜਿਨ੍ਹਾਂ ਨੂੰ ਪੁਜਾਰੀ ਸਾਧ-ਸੰਤ ਅਤੇ ਬ੍ਰਾਹਮਣ ਦੇਵੀ ਦੇਵਤੇ ਥਾਪ ਕੇਲੋਕਾਂ ਤੋਂ ਇਨ੍ਹਾਂ ਦੀ ਪੂਜਾ ਅਤੇ ਕਰੋਪੀ ਤੋਂ ਬਚਣ ਲਈ. ਜਾਦੂ ਟੂਣੇਵੱਡੇ-ਵੱਡੇ ਹਵਨ ਆਦਿਕ ਕਰਮਕਾਂਡ ਕਰਵਾ ਅਤੇ ਡਰਾ ਕੇ ਲੋਕਾਂ ਨੂੰ ਲੁੱਟਦੇ ਸਨ। ਅੱਜ ਵਿਗਿਆਨ ਨੇ ਦਰਸਾ ਦਿੱਤੈ ਕਿ ਇਹ ਸਭ ਧਰਤੀਆਂ ਅਤੇ ਗ੍ਰਿਹ ਹਨ। ਹੁਣ ਮਨੁੱਖ ਚੰਦ ਅਤੇ ਮੰਗਲ ਆਦਿਕ ਧਰਤੀਆਂ ਤੇ ਪਹੁੰਚ ਚੁੱਕਾ ਹੈ। ਮੀਡੀਆ ਇਤਨਾ ਬਲਵਾਨ ਹੋ ਗਿਆ ਕਿ ਮਿੰਟਾਂ ਸਕਿੰਟਾਂ ਵਿੱਚ ਦੁਨੀਆਂ ਦੇ ਕੋਨੇ-ਕੋਨੇ ਦੀ ਖਬਰ ਦਾ ਪਤਾ ਚੱਲ ਜਾਂਦਾ ਹੈ। ਅਖਬਾਰਾਂਰਸਾਲੇਰੇਡੀਓਫਿਲਮਾਂਟੀ. ਵੀ. ਕੰਪਿਊਟਰਵੈਬਸਾਈਟਾਂ ਅਤੇ ਇੰਟ੍ਰਨੈੱਟ ਰਾਹੀਂ ਦੁਨੀਆਂ ਭਰ ਦੀਆਂ ਖਬਰਾਂਵਾਪਾਰ ਅਤੇ ਪ੍ਰਚਾਰ ਹੋ ਰਿਹਾ ਹੈ।

ਸਾਨੂੰ ਵੀ ਕਿਰਤੀ ਸਿੱਖਾਂ ਅਤੇ ਸ਼ਰਧਾਲੂ ਸੰਗਤਾਂ ਦਾ ਮਿਹਨਤ ਨਾਲ ਕਮਾਇਆ ਪੈਸਾ ਧਰਮ ਦੇ ਨਾਂ ਤੇ ਚਲਾਏ ਜਾ ਰਹੇ ਅਡੰਬਰਾਂਵੇਖਾਵਿਆਂ ਅਤੇ ਪਾਖੰਡਾਂ ਤੇ ਬਰਬਾਦ ਨਹੀਂ ਕਰਨਾਂ ਚਾਹੀਦਾ ਸਗੋਂ ਗੋਲਕ ਅਤੇ ਦਸਵੰਧ ਦੇ ਪੈਸੇ ਨਾਲਵੱਧ ਤੋਂ ਵੱਧ ਬੋਲੀਆਂ ਵਿੱਚ ਗੁਰਬਾਣੀ ਅਤੇ ਇਤਿਹਾਸ ਆਦਿਕ ਦੀ ਸਹੀ ਵਿਆਖਿਆ ਵਾਲਾ ਲਿਟ੍ਰੇਚਰ (ਸਹਿਤ) ਛਾਪਣਾਂ ਅਤੇ ਵੰਡਣਾ ਚਾਹੀਦਾ ਹੈ। ਸਿਖਿਆ ਲਈ ਚੰਗੇ-ਚੰਗੇ ਸਕੂਲ ਕਾਲਜ ਤੇ ਯੂਨੀਵਰਸਿਟੀਆਂ ਆਦਿਕ ਵਿਦਿਆ ਅਦਾਰੇਲੋੜਵੰਦਾਂ ਨੂੰ ਕੰਮ ਦੇਣ ਲਈ ਕਾਰਖਾਨੇਫੈਕਟਰੀਆਂ ਅਤੇ ਧਰਮ ਪ੍ਰਚਾਰ ਲਈ ਧਰਮ ਸਕੂਲ ਖੋਲ੍ਹਣੇ ਚਾਹੀਦੇ ਹਨ। ਧਰਮ ਅਸਥਾਨਾਂ ਦੀਆਂ ਬੇਲੋੜੀਆਂ ਵੱਡੀਆਂ-ਵੱਡੀਆਂ ਸੰਗਮਰੀ ਬਿਲਡਿੰਗਾਂ ਤੇ ਸੋਨੇ ਦੇ ਕਲਸ ਅਤੇ ਪਾਲਕੀਆਂ ਦੀ ਥਾਂ ਸਾਦੇ ਧਰਮ ਪ੍ਰਚਾਰ ਕੇਂਦਰ ਹੀ ਖੋਲ੍ਹਣੇ ਚਾਹੀਦੇ ਹਨ। ਇੱਕ ਅਕਾਲ, ਇੱਕ ਗੁਰੂ-ਪੰਥਨਿਸ਼ਾਨ ਅਤੇ ਵਿਧਾਨ ਤੇ ਹੀ ਵਿਸ਼ਵਾਸ਼ ਕਰਨਾਂ ਚਾਹੀਦੈ ਤਾਂ ਕਿ ਸਿੱਖ ਕੌਮ ਵਧੀਆ ਗੁਣਾਂ ਵਾਲੀ ਕੌਮ ਬਣ ਕੇਸੰਸਾਰ ਵਿੱਚ ਗੁਰਬਾਣੀ ਗਿਆਨ ਦੀ ਖੁਸ਼ਬੋ ਬਿਖੇਰ ਸੱਕੇ। ਇਸ ਵਿੱਚ ਹੀ ਕੌਮੀ ਭਲਾ ਅਤੇ ਲਾਭ ਵਰਨਾ ਵਿਖਾਵੇ ਵਾਲੇ ਸਭ ਪ੍ਰਬੰਧ ਤੇ ਕਰਮਕਾਂਡ ਕੌਮੀ ਨੁਕਸਾਨ ਅਤੇ ਘਾਟੇ ਵਾਲੇ ਹੀ ਹਨ।

Be the first to comment

Leave a Reply