ਗੁਰੂ ਸਾਹਿਬ ਤੋਂ ਬਾਅਦ ਸਿੱਖ ਪ੍ਰਚਾਰਕਾਂ ਦੀ ਵਾਰੀ….

ਜਸਪਾਲ ਸਿੰਘ ਹੇਰਾਂ:  ਅਸੀਂ ਵਾਰ-ਵਾਰ ਕੌਮ ਨੂੰ ਯਾਦ ਕਰਵਾਉਂਦੇ ਆ ਰਹੇ ਹਾਂ ਕਿ ਭਗਵਾਂ ਬ੍ਰਿਗੇਡ ਨੇ ਸਿੱਖ ਕੌਮ ਦੀ ਹੋਂਦ ਦੇ ^ਾਤਮੇ ਲਈ 2070 ਤੱਕ ਦੀ ਸੀਮਾ ਹੱਦ ਮਿਥੀ ਹੋਈ ਹੈ ਅਤੇ ਉਹ ਆਪਣੇ ਇਸ ਕਾਲ਼ੇ ਮਿਸ਼ਨ ਦੀ ਪੂਰਤੀ ਲਈ ਪੜਾਅ ਦਰ ਪੜਾਅ ਅੱਗੇ ਵੱਧ ਰਹੀ ਹੈ। ਸ੍ਰੀ ਅਕਾਲ ਤ^ਤ ਸਾਹਿਬ ਦੀ ਸਰਵਉੱਚਤਾ ਤੋਂ ਲੈ ਕੇ ਸਿੱਖ ਸਿਧਾਂਤਾਂ, ਪ੍ਰੰਪਰਾਵਾਂ, ਮਰਿਆਦਾ, ਇਤਿਹਾਸ, ਸੱਭਿਆਚਾਰ ਤੇ ਸਭਿਅਤਾ ਨੂੰ ^ਤਮ ਕਰਨ ਦੀਆਂ ਸਾਜ਼ਿਸਾਂ ਨੇਪਰੇ ਚਾੜੀਆਂ ਜਾ ਰਹੀਆਂ ਹਨ। ਵਿਵਾਦ ਪੂਰਨ ਧਾਰਮਿਕ ਮੁੱਦਿਆਂ ਨੂੰ ਉਛਾਲਕੇ ਕੌਮ ‘ਚ ਵੰਡੀਆਂ ਗੂੜੀਆਂ ਕਰਨ ਤੋਂ ਬਾਅਦ, ਭਰਾ-ਮਾਰੂ ਜੰਗ ਵੱਲ ਧੱਕਿਆ ਜਾ ਰਿਹਾ ਹੈ। ਪਹਿਲਾ ਗੁਰੂ ਤੇ ਨਿਸ਼ਾਨਾ ਅਤੇ ਹੁਣ ਸਿੱਖ ਪ੍ਰਚਾਰਕਾਂ ਤੇ ਨਿਸ਼ਾਨਾ, ਇਸੇ ਸਾਜ਼ਿਸ ਦੀ ਕੜੀ ਦਾ ਹਿੱਸਾ ਹਨ। ਸਿੱਖੀ ਸਿਧਾਂਤਾਂ ਤੇ ਬ੍ਰਹਾਮਣਵਾਦੀ ਕਰਮਕਾਂਡ ਦਾ ਮੁਲੱਮਾ ਚੜਾਉਣ ਦੀ ਕੋਸ਼ਿਸ ‘ਚ ਲੱਗੀਆਂ, ਇਹ ਸਿੱਖ ਵਿਰੋਧੀ ਤਾਕਤਾਂ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਨੂੰ ਖਰੀਦ ਕੇ, ਡੇਰਿਆਂ ਨੂੰ ਉਤਸ਼ਾਹਿਤ ਕਰਕੇ, ਸਿੱਖੀ ਸਿਧਾਂਤਾਂ ‘ਚ ਮਿਲਾਵਟ ਦੇ ਰਾਹ ਤੁਰੀਆਂ ਹੋਈਆਂ ਹਨ। ਗੁਰੂ ਦੀ ਥਾਂ ਡੇਰੇਦਾਰ ਸਾਧਾਂ ਦੇ ਸਿੱਖ ਬਣਾ ਕੇ, ਸਿੱਖ ਤੇ ਗੁਰੂ ‘ਚ ਪਾੜਾ ਗੂੜਾ ਕੀਤਾ ਜਾ ਰਿਹਾ ਹੈ। ਜਿਹੜਾ ਸਿੱਖ ਪ੍ਰਚਾਰਕ ਕੀਲਿਆ ਨਹੀਂ ਜਾਂਦਾ, ਆਪਣੀ ਕੀਮਤ ਨਹੀਂ ਲੁਆਉਂਦਾ, ਉਸਨੂੰ ਡਰਾਇਆ ਧਮਕਾਇਆ ਜਾਂਦਾ ਹੈ ਅਤੇ ਜਿਹੜਾ ਗਿੱਦੜ ਭਬਕੀਆਂ ਤੋਂ ਵੀ ਨਹੀਂ ਡਰਦਾ, &ਿਰ ਉਸਤੇ ਗੋਲੀਆਂ ਚਲਾਈਆਂ ਜਾਂਦੀਆਂ ਹਨ। ਉਸਨੂੰ ਖੌ&ਜ਼ਾਦਾ ਕੀਤਾ ਜਾਂਦਾ ਹੈ, ਨਾਲ ਦੀ ਸੀਟ ਤੇ ਬੈਠੇ ਸਿੰਘ ਦੀ ਮੌਤ ਉਸਦੀਆਂ ਅੱਖਾਂ ਸਾਹਮਣੇ ਹੁੰਦੀ ਹੈ, ਮੌਤ ਦਾ ਨੇੜਿਓ ਵੇਖਿਆ ਭਿਆਨਕ ਤਾਂਡਵ, ਉਸਨੂੰ ਬੋਲੀ ਬਦਲਣ ਲਈ ਮਜ਼ਬੂਰ ਕਰਨ ਦਾ ਕਾਰਗਾਰ ਹਥਿਆਰ ਬਣਾਇਆ ਜਾਂਦਾ ਹੈ। ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਕਿਸੇ ਦੇ ਹੋਰ ਲੱਖ ਮੱਤਭੇਦ ਹੋ ਸਕਦੇ ਹਨ। ਪ੍ਰੰਤੂ ਹੁਣ ਉਹ ਜਿਸ ਬੇਬਾਕੀ ਨਾਲ ਡੇਰਾਵਾਦ ਵਿਰੁੱਧ ਤੇ ਸਿੱਖੀ ‘ਚ ਭਾਰੂ ਹੋਏ ਕਰਮਕਾਂਡਾਂ ਵਿਰੁੱਧ ਪ੍ਰਚਾਰ ਕਰ ਰਹੇ ਸਨ, ਉਸ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਜਦੋਂ ਤੱਕ ਬਾਬਾ ਢੱਡਰੀਆਂ ਵਾਲਾ ਸੰਤ ਦੇ ਨਾਮ ਥੱਲੇ ਸਿੱਖੀ ਨੂੰ ਡੇਰੇਵਾਦ ਦੀ ਪਿਉਂਦ ਚਾੜਦਾ ਰਿਹਾ, ਉਦੋਂ ਤੱਕ ਉਹ ਕਿਸੇ ਨੂੰ ^ਤਰਾ ਨਹੀਂ ਜਾਪਿਆ। ਪ੍ਰੰਤੂ ਜਦੋਂ ਉਹ ਸਿੱਖ ਸਿਧਾਂਤਾਂ ਅਨੁਸਾਰ ਸੰਤ ਬਾਬੇ ਤੋਂ ‘ਭਾਈ’ ਬਣਿਆ, ਉਹ ਸਿੱਖ ਦੁਸ਼ਮਣ ਤਾਕਤਾਂ ਲਈ ‘^ਤਰਾ’ ਬਣ ਗਿਆ ਅਤੇ ਉਸਦੀ ਬੋਲੀ ਬੰਦ ਕਰਵਾਉਣ ਦੇ ਸਾਰੇ ਹੀਲੇ-ਵਸੀਲੇ ਵਰਤੇ ਜਾਣੇ ਸ਼ੁਰੂ ਹੋ ਗਏ। ਜਿਵੇਂ ਅਸੀਂ ਉਪਰ ਲਿਖਿਆ ਹੈ ਕਿ ਸਿੱਖ ਦੁਸ਼ਮਣ ਤਾਕਤਾਂ ਵੱਲੋਂ ਪਹਿਲਾ ਗੁਰੂ ਸਾਹਿਬ ਤੇ ਹਮਲੇ ਕੀਤੇ ਗਏ ਸਨ ਤਾਂ ਕਿ ਸਿੱਖ ਦੀ ਗੁਰੂ ਪ੍ਰਤੀ ਅਥਾਹ ਸ਼ਰਧਾ ‘ਚ ਤ੍ਰੇੜਾਂ ਪੈਦਾ ਕੀਤੀਆਂ ਜਾਣ।ਉਸ ਤੋਂ ਬਾਅਦ ਉਨਾਂ ਸਿੱਖ ਪ੍ਰਚਾਰਕ ਤੇ ਜਿਹੜੇ ਸਿੱਖੀ ਸਿਧਾਂਤਾਂ ਦੀ ਅਡੋਲ ‘ਪਹਿਰੇਦਾਰੀ’ ਕਰ ਰਹੇ ਹਨ, ਉਨਾਂ ਤੇ ਪਹਿਲਾ ‘ਸ਼ਬਦੀ’ ਹਮਲੇ ਤੇ ਹੁਣ ‘ਬੰਦੂਕੀ’ ਹਮਲੇ ਸ਼ੁਰੂ ਕਰ ਦਿੱਤੇ ਗਏ ਹਨ ਤਾਂ ਕਿ ਕੋਈ ਸਚੁ ਸੁਣਾਉਣ ਵਾਲਾ ਹੀ ਨਾ ਰਹੇ। &ਿਰ ਕੂੜ ਦਾ ਪ੍ਰਚਾਰ ਚਾਰੇ ਪਾਸੇ ਕੂੜ ਦਾ ਪਾਸਾਰਾ ਕਰ ਦੇਵੇਗਾ। ਸੱਚ ਬੋਲਣ ਵਾਲਿਆਂ ਤੇ ਨਾ ਤਾਂ ਇਹ ਪਹਿਲਾ ਹਮਲਾ ਹੈ ਅਤੇ ਨਾ ਹੀ ਆ^ਰੀ। ਪ੍ਰੰਤੂ ਅਸੀਂ ਇਸ ਸਮੇਂ ਕੌਮ ਦੇ ਸੱਚ ਬੋਲਣ ਵਾਲਿਆਂ ਨੂੰ, ਸਿੱਖੀ ਸਿਧਾਂਤਾਂ ਦੇ ਪਹਿਰੇਦਾਰਾਂ ਨੂੰ ਇਹ ਅਪੀਲ ਜ਼ਰੂਰ ਕਰਾਂਗੇ ਕਿ ਉਹ ਸਿੱਖ ਦੁਸ਼ਮਣ ਤਾਕਤਾਂ, ਚਾਹੇ ਉਹ ਕਿਸੇ ਵੀ ਰੂਪ ‘ਚ ਹਨ, ਉਨਾਂ ਨੂੰ ਮੂੰਹ ਤੋੜਵਾ ਜਵਾਬ ਦੇਣ ਲਈ ਘੱਟੋ-ਘੱਟ ਇਕਜੁੱਟ ਜ਼ਰੂਰ ਹੋ ਜਾਣ। ਇਹ ਕੌੜਾ ਸੱਚ ਹੈ ਕਿ ਜੇ ਸਿੱਖ ਦੁਸ਼ਮਣਾਂ ਨੇ ਪਹਿਲਾ ਗੁਰੂ ਸਾਹਿਬ ਅਤੇ ਹੁਣ ਸਿੱਖ ਪ੍ਰਚਾਰਕਾਂ ਤੇ ਹਮਲੇ ਸ਼ੁਰੂ ਕੀਤੇ ਹਨ ਤਾਂ ਉਨਾਂ ਲਈ ਸਾਡੇ ‘ਚ ਫੁੱਟ, ਦੋਫਾੜ ਤੇ ਛੋਟੀਆਂ-ਛੋਟੀਆਂ ਗੱਲਾਂ ਲਈ ਇਕ ਦੂਜੇ ਦੇ ਐਵੇ ਹੀ ਦੁਸ਼ਮਣ ਬਣੇ ਰਹਿਣਾ, ਸਭ ਤੋਂ ਵੱਡਾ ਕਾਰਣ ਹੈ। ਜਿਸ ਦਿਨ ਸਿੱਖੀ ਸਿਧਾਂਤਾਂ ਦੇ ਸਾਰੇ ਸੱਚੇ ਪਹਿਰੇਦਾਰ ਇਕੱਠੇ ਹੋ ਜਾਣਗੇ, &ਿਰ ਕਿਸੇ ਜ਼ਾਲਮ ਧਿਰ ਦੀ ਹਿੰਮਤ ਨਹੀਂ ਹੋਵੇਗੀ ਕਿ ਉਹ ਗੁਰੂ ਸਾਹਿਬ ਤੇ ਜਾਂ ਗੁਰਬਾਣੀ ਦੇ ਪ੍ਰਚਾਰਕਾਂ ਤੇ ਹਮਲਾ ਕਰ ਸਕੇ। ਢੱਡਰੀਆਂ ਵਾਲੇ ਤੇ ਹਮਲੇ ਨੂੰ ਕੌਮ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਹਮਲਾਵਰਾਂ ਨੂੰ ਨੰਗਾ ਕਰਨਾ ਬੇਹੱਦ ਜ਼ਰੂਰੀ ਹੈ। ਸਾਜ਼ਿਸ ਕਿਥੇ ਘੜੀ ਗਈ, ਕਿਹੜੀ ਤਾਕਤਾਂ ਇਸਦੇ ਪਿੱਛੇ ਖੜੀ ਹੈ ਅਤੇ ਕਿਹੜੀ ਧਿਰ ਦੇ ਥਾਪੜੇ ਨਾਲ ਹਮਲਾਵਰਾਂ ਨੇ ਬੇਖੌ& ਹੋ ਕੇ ਢੱਡਰੀਆਂ ਵਾਲੇ ਤੇ ਹਮਲਾ ਕੀਤਾ ਹੈ, ਉਹ ਹਰ ਹੀਲੇ ਬੇਨਕਾਬ ਹੋਣਾ ਚਾਹੀਦਾ ਹੈ। ਸਿੱਖ ਪ੍ਰਚਾਰਕ ਕੌਮ ਦੀ ਵੱਡਮੁੱਲੀ ਅਮਾਨਤ ਹਨ, ਉਨਾਂ ਦਾ ਮਾਣ ਸਤਿਕਾਰ ਤੇ ਰਾ^ੀ ਕੌਮ ਦੀ ਜੁੰਮੇਵਾਰੀ ਹੈ।

Be the first to comment

Leave a Reply