Ad-Time-For-Vacation.png

PM ਮੋਦੀ ਦੀ ਵਿਦਿਆਰਥੀਆਂ ਨੂੰ ਸਲਾਹ- ਜਿੱਥੇ ਵੀ ਰਹੋ, ਆਪਣੀ ਮਾਂ ਭੂਮੀ ਨੂੰ ਧਿਆਨ ‘ਚ ਰੱਖੋ

ਚੇਨਈ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਪਿਛਲੇ ਹਫਤੇ ਉਨ੍ਹਾਂ ਦੀ ਅਮਰੀਕੀ ਯਾਤਰਾ ਦੌਰਾਨ ਉੱਚ ਪੱਧਰੀ ਬੈਠਕਾਂ ‘ਚ ਹਰ ਥਾਂ ਨਵੇਂ ਭਾਰਤ ਨੂੰ ਲੈ ਕੇ ਆਸਵੰਦ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਭਾਰਤੀ ਭਾਈਚਾਰੇ ਨੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਗਲੋਬਲ ਪੱਧਰ ‘ਤੇ ਆਪਣੀ ਛਾਪ ਛੱਡੀ ਹੈ। ਮੋਦੀ ਨੇ ਆਈ. ਆਈ. ਟੀ-ਮਦਰਾਸ ਦੇ 56ਵੇਂ ਡਿਗਰੀ ਵੰਡ ਸਮਾਰੋਹ ‘ਚ ਕਿਹਾ ਕਿ ਵਿਦਿਆਰਥੀਆਂ ਨੇ ਅਜਿਹੇ ਸਮੇਂ ‘ਚ ਗਰੈਜੂਏਸ਼ਨ ਪਾਸ ਕੀਤੀ ਹੈ, ਜਦੋਂ ਦੁਨੀਆ ਭਾਰਤ ਨੂੰ ਵਿਲੱਖਣ ਮੌਕਿਆਂ ਦੇ ਰੂਪ ‘ਚ ਦੇਖ ਰਹੀ ਹੈ। 

ਮੋਦੀ ਨੇ ਕਿਹਾ ਕਿ ਮੈਂ ਹਾਲ ਹੀ ‘ਚ ਅਮਰੀਕਾ ਤੋਂ ਪਰਤਿਆ। ਇਸ ਯਾਤਰਾ ਦੌਰਾਨ ਮੈਂ ਕਈ ਰਾਸ਼ਟਰ ਪ੍ਰਧਾਨਾਂ, ਕਾਰੋਬਾਰੀਆਂ, ਨਿਵੇਸ਼ਕਾਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਸਾਰਿਆਂ ਨਾਲ ਮੁਲਾਕਾਤ ਦੌਰਾਨ ਭਾਰਤ ਨੂੰ ਲੈ ਕੇ ਆਸਵੰਦ ਅਤੇ ਭਾਰਤ ਦੇ ਨੌਜਵਾਨਾਂ ਦੀ ਸਮਰੱਥਾ ਦਾ ਜ਼ਿਕਰ ਹੋਇਆ। ਉਨ੍ਹਾਂ ਨੇ ਕਿਹਾ ਕਿ ਭਾਰਤੀ ਭਾਈਚਾਰੇ ਨੇ ਪੂਰੀ ਦੁਨੀਆ ‘ਚ ਇਕ ਵੱਖਰੀ ਛਾਪ ਛੱਡੀ ਹੈ। ਖਾਸ ਕਰ ਕੇ ਵਿਗਿਆਨ, ਤਕਨਾਲੋਜੀ ਅਤੇ ਨਵੀਂ ਖੋਜ ਦੇ ਖੇਤਰ ਵਿਚ। ਪੀ. ਐੱਮ. ਮੋਦੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਤੁਸੀਂ ਜਿੱਥੇ ਮਰਜ਼ੀ ਕੰਮ ਕਰੋ, ਜਿੱਥੇ ਮਰਜ਼ੀ ਰਹੋ, ਆਪਣੀ ਮਾਂ ਭੂਮੀ ਨੂੰ ਧਿਆਨ ‘ਚ ਰੱਖੋ। ਸੋਚੋ ਕਿ ਤੁਹਾਡਾ ਕੰਮ, ਖੋਜ ਇਕ ਸਾਥੀ ਭਾਰਤੀ ਦੀ ਮਦਦ ਕਿਵੇਂ ਕਰ ਸਕਦਾ ਹੈ। ਇਹ ਸਿਰਫ ਉਨ੍ਹਾਂ ਦੀ ਸਮਾਜਿਕ ਜ਼ਿੰਮੇਵਾਰੀ ਨਹੀਂ ਹੈ, ਸਗੋਂ ਕਿ ਵਪਾਰਕ ਸਮਝ ਵੀ ਦਿਖਾਉਂਦੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਵਿਦੇਸ਼ ਮੰਤਰਾਲੇ ਵੱਲੋਂ ਭਾਰਤੀਆਂ ਨੂੰ ਇਰਾਨ ਤੇ ਇਜ਼ਰਾਈਲ ਨਾ ਜਾਣ ਦੀ ਸਲਾਹ

ਨਵੀਂ ਦਿੱਲੀ, ;- ਇਰਾਨ ਤੇ ਇਜ਼ਰਾਈਲ ਵਿਚਾਲੇ ਤਾਜ਼ਾ ਸਬੰਧਾਂ ਦੇ ਮੱਦੇਨਜ਼ਰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਾਰੇ ਭਾਰਤੀਆਂ ਨੂੰ ਅਗਲੇ ਨੋਟਿਸ ਤੱਕ ਇਰਾਨ ਜਾਂ ਇਜ਼ਰਾਈਲ

ਕੇਂਦਰੀ ਸਿੱਖ ਅਜਾਇਬ ਘਰ ‘ਚ ਚਾਰ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਕੀਤੀਆਂ ਸੁਸ਼ੋਭਿਤ

ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ‘ਚ ਕਾਰਸੇਵਾ ਸੰਪ੍ਰਦਾ ਗੁਰੂ ਕਾ

Ektuhi Gurbani App
gurnaaz-new flyer feb 23
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.