ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦਾ ਮਾਸਕ ਇਕੱਠ ਅਤੇ ਕਿਤਾਬ ਰਿਲੀਜ਼ ਸਮਾਗਮ

ਸਰੀ(ਰੁਪਿੰਦਰ ਖੈਰਾ ਰੂਪੀ) 11 ਜੂਨ 2016, ਦਿਨ ਸ਼ਨਿੱਚਰਵਾਰ 12:30 ਵਜੇ ਬਾਅਦ ਦੁਪਿਹਰ , 15437 ਫਰੇਜ਼ਰ ਹਾਈ ਵੇ, ਸਰੀ ਸਟੂਡੀਓ 7 ਸੁੱਖੀ ਬਾਠ ਮੋਟਰਜ਼ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦਾ ਮਹੀਨਾ ਵਾਰ ਇਕੱਠ ਹੋਇਆ । ਇਹ ਸਮਾਗਮ ਸਭਾ ਦੇ ਸਾਬਕਾ ਪਰਧਾਨ ਅਤੇ ਪਰਸਿੱਧ ਲੇਖਕ ਸ: ਗੁਰਦੇਵ ਸਿੰਘ ਮਾਨ ਜੀ ਦੀ ਯਾਦ ਨੂੰ ਸਮਰਸਪਤ ਕੀਤਾ ਗਿਆ । ਕਿਤਾਬ ਰਿਲੀਜ਼ ਸਮਾਗਮ ਵਿੱਚ ਲੇਖਕਾ ਹਰਬੰਸ ਕੌਰ ਬੈਂਸ ਦੀਆਂ ਤਿੰਨ ਸਕਤਾਬਾਂ ( ਦੱੁਖਾਂ ਦਾ ਗਿੱਧਾ, ਧਾਰਮਕ ਬੋਲੀਆਂ, ਵਿਰਸੇ ਦੇ ਰੰਗ) ।ਰਲੀਜ਼ ਕੀਤੀਆਂ ਗਈਆਂ । ਸਟੇਜ ਦੀ ਕਾਰਵਾਈ ਸਭਾ ਦੇ ਸਕਤੱਰ ਪਿਰਤਪਾਲ ਗਿੱਲ ਨੇ ਸਨਭਾਈ । ਕੁੱਝ ਜਰੂਰੀ ਸੂਚਨਾਵਾਂ ਅਤੇ ਸ਼ੋਕ ਸਮਾਚਾਰ ਸਰੋਤਿਆਂ ਨਾਲ ਸਾਂਝੇ ਕਰਨ ਤੋ ਬਾਅਦ ਸਭਾ ਦੇ ਪਰਧਾਨ ਚਰਨ ਸਿੰਘ, ਰਵਿੰਦਰ ਸੋਢੀ (ਮੁੱਖ ਮਸਹਮਾਨ), ਹਰਬੰਸ ਕੋਰ ਬੈਂਸ, ਬਲਬੀਰ ਸੰਘਾ (ਜਨਮ ਦਿਵਸ ਵਜੋਂ ) ਅਤੇ ਤੇਜ ਕੌਰ ਸਟੇਜ ਤੇ ਸੁਸ਼ੋਬਤ ਹੋਏ । ਗੁਲਸ਼ਨ ਰਾਜ ਪਰਹਾਰ ਜੀ ਨੇ ਕਿਤਾਬ ਉਪਰ ਆਪਣੇ ਵਡੱਮੁਲੇ ਵਿਚਾਰ ਅਤੇ ਪਰਚੇ ਵਰਗੀ ਜਾਣਕਾਰੀ ਦਿੱਤੀ । ਪਰਮਿੰਦਰ ਨੇ ਕਿਤਾਬ ਚੋ ਇੱਕ ਗੀਤ ਗਾਇਆ । ਗੁਰਚਰਨ ਸਿੰਘ ਟਲੇਵਾਲ ਵਲੋਂ ਕਿਤਾਬ ਉਪਰ ਪਰਚਾ ਪੜ੍ਹਿਆ ਗਿਆ । ਸਵਰਨ ਕੌਰ, ਦਵਿੰਦਰ ਬਛਹਾ ਨੇ ਲੇਖਕਾ ਦੀ ਕਿਤਾਬ ਸਵੱਚੋਂ ਗੀਤ ਗਾਏ । ਖਜਾਨਚੀ ਰੁਪਿੰਦਰ ਖੈਰਾ ਰੂਪੀ ਨੇ ਮੈਂਬਰਾਂ ਦੀ ਸੂਚੀ ਪੜ੍ਹੀ ਅਤੇ ਇੱਕ ਗੀਤ (ਬਾਬਲ ਦੀ ਯਾਦ.,,) ਗਾਇਆ । ਪਰਧਾਨ ਚਰਨ ਸਿੰਘ ਨੇ ਪਰਧਾਨਗੀ ਭਾਸ਼ਨ ਵਿੱਚ ਲੇਖਕਾ ਦੀਆਂ ਕਿਤਾਬਾਂ ਉਪਰ ਵਿਚਾਰ ਸਾਂਝੇ ਕੀਤੇ ਅਤੇ ਗੁਰਦੇਵ ਸਿੰਘ ਮਾਨ ਦੀ ਯਾਦ ਵਿੱਚ ਉਹਨਾਂ ਦੀਆਂ ਰਚਨਾਵਾਂ ਸਵੱਚੋ ਕੁੱਝ ਸਤੱਰਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ । ਉਪਰੰਤ ਸਭਾ ਦੇ ਪਰਧਾਨ ਚਰਨ ਸਿੰਘ ,ਮੁੱਖ ਮਹਿਮਾਨ ਰਵਿੰਦਰ ਸੋਢੀ ,ਸੁੱਖੀ ਬਾਠ ਅਤੇ ਸਭ ਡਾਇਰੈਕਟਰਜ਼ ਦੀ ਹਾਜ਼ਰੀ ਵਿੱਚ ਲੇਖਕਾ ਦੀਆਂ ਤਿੰਨ ਕਿਤਾਬਾਂ ਰਲੀਜ਼ ਕੀਤੀਆਂ ਗਈਆਂ । ਹਰਬੰਸ ਕੌਰ ਬੈਂਸ ਨੇ ਚੰਦ ਲਫਜ਼ਾਂ ਸਵੱਚ ਆਪਣੀਆਂ ਕਿਤਾਬਾਂ ਬਾਰੇਜਾਣਕਾਰੀ ਦਿੱਤੀ ਅਤੇ ਸਭ ਦਾ ਧੰਨਵਾਦ ਕੀਤਾ । ਦਰਸ਼ਨ ਸੰਘਾ ਨੇ ਬੋਲੀਆਂ ਪਾਈਆਂ ,ਡਾਇਰੈਕਟਰ ਪਲਸਵੰਦਰ ਰੰਧਾਵਾ ਨੇ ਗੀਤ ਗਾਇਆ । ਸ:ਗੁਰਦੇਵ ਸਿੰਘ ਮਾਨ ਜੀ ਦੀ ਯਾਦ ਸਵੱਚ ਪਿਰਤਪਾਲ ਗਿੱਲ, ਦਲਜੀਤ ਕਲਿਆਣਪੁਰੀ, ਸੁਰਜੀਤ ਸਿੰਘ ਮਾਧੋਪੁਰੀ ( ਭਾਵੁਕ ਗੀਤ ਗਾਇਆ), ਹਰਭਜਨ ਸਿੰਘ ਮਾਂਗਟ (ਸਵਚਾਰ), ਇੰਦਰਜੀਤ ਸਿੰਘ ਧਾਮੀ , ਅਮਰੀਕ ਪਲਾਹੀ, ਦਸਵੰਦਰ ਜੌਹਲ, ਜੀਵਨ ਰਾਮਪੁਰੀ ਸਭ ਨੇ ਆਪਣੀ ਆਪਣੀ ਸ਼ਰਧਾਂਜਲੀ ਅਤੇ ਉਹਨਾਂ ਦੀਆਂ ਰਚਨਾਵਾਂ ਸਾਝੀਆਂ ਕੀਤੀਆਂ । ਮਨਜੀਤ ਨਾਗਰਾ (ਗੀਤ), ਪਰਵਿੰਦਰ ਸੋਢੀ (ਜਪਾਨ ਵਸਨੀਕ) ਨੇ ਆਪਣੀ ਲੇਖਣੀ ਅਤੇ ਕੁੱਝ ਸਾਹਿਤ ਦੇ ਵਿਕਾਸ ਲਈ ਸੁਝਾਅ ਸਰੋਤਿਆਂ ਨਾਲ ਸਾਂਝੇ ਕੀਤੇ ,ਹਰਦਮ ਮਾਨ (ਗ਼ਜ਼ਲ),ਮਨਜੀਤ ਪਨੇ ਸਰ (ਰਚਨਾ), ਪਾਲ ਬਿਲਗਾ (ਰਚਨਾ) । ਕੁਸਵਦੰਰ ਚਾਂਦ, ਅੰਗਰੇਜ਼ ਬਰਾੜ, ਇਦੰਰਪਾਲ ਸੰਧੂ, ਗੁਰਮੱਖ ਸਿੰਘ ਮੋਰਿੰਡਾ, ਤਾਲਬ ਸਿੰਘ, ਰਾਜਵੰਤ ਚਿਲਾਨਾ ਅਮਰਜੀਤ ਸਿੰਘ , ਡ.ਜਸਮਲਕੀਤ, ਮੋਹਨ ਬਝਹਾ, ਪਰਸਮੰਦਰ ਸਵੈਚ ਇਹ ਉਹ ਹਾਜ਼ਰ ਸਰੋਤੇ ਹਨ ਜਿਨਾ ਵਿੱਚ ਆਪਣਾ ਕੀਮਤੀ ਵਕਤ ਕੱਢ ਕੇ ਸਿਰਫ ਸੁਣਨ ਦਾ ਆਨੰ ਦ ਮਾਣਿਆ । ਅੰਤ ਵਿੱਚ ਸਕਤੱਰ ਪਿਰਤਪਾਲ ਗਿੱਲ ਨੇ ਪਰੋਗਰਾਮ ਨੂੰ ਸਮੇਟਦਿਆਂ ਸਭ ਦਾ ਧੰਨਵਾਦ ਕੀਤਾ । ਅਗਲੀ 9 ਜੁਲਾਈ ਦੀ ਮੀਟਿੰਗ ਵਿੱਚ ਪਲਵਿੰਦਰ ਰੰਧਾਵਾ ਦੀ ਕਿਤਾਬ ‘ਗੂੰਜਦੇ ਬੋਲ’ ਦਾ ਲੋਕ ਅਰਪਣ ਹੋਵੇਗਾ ।

Be the first to comment

Leave a Reply