ਫ਼ੌਜੀਆਂ ਨੇ ਲੁੱਟੀ ਅਣਗਿਣਤ ਰੋਹਿੰਗੀਆ ਕੁੜੀਆਂ ਦੀ ਪੱਤ!

ਸੰਯੁਕਤ ਰਾਸ਼ਟਰ: ਮਨੁੱਖੀ ਅਧਿਕਾਰ ਸੰਗਠਨ ਹਿਊਮਨ ਰਾਈਟਸ ਵਾਚ (ਐਚ.ਆਰ.ਡਬਲਿਊ.) ਨੇ ਜਾਣਕਾਰੀ ਦਿੱਤੀ ਹੈ ਕਿ ਮਿਆਂਮਾਰ ਦੇ ਸੁਰੱਖਿਆ ਬਲਾਂ ਨੇ ਫ਼ੌਜੀ ਮੁਹਿੰਮ ਦੌਰਾਨ ਅਣਗਿਣਤ ਰੋਹਿੰਗੀਆ ਔਰਤਾਂ ਤੇ ਕੁੜੀਆਂ ਨਾਲ ਗੈਂਗਰੇਪ ਕੀਤਾ। ਇਸ ਮੁਹਿੰਮ ਦੌਰਾਨ ਬਹੁਤ ਵੱਡੀ ਗਿਣਤੀ ਵਿੱਚ ਰੋਹਿੰਗਿਆ ਮੁਸਲਮਾਨਾਂ ਨੂੰ ਸਰਹੱਦ ਪਾਰ ਬੰਗਲਾਦੇਸ਼ ਭੱਜਣਾ ਪਿਆ। ਅਮਰੀਕਾ ਸਥਿਤ ਮਨੁੱਖੀ ਅਧਿਕਾਰ ਸੰਗਠਨ ਨੇ ਇੱਕ ਰਿਪੋਰਟ ਵਿੱਚ ਕਿਹਾ ਕਿ ਮਿਆਂਮਾਰ ਦੇ ਸੁਰੱਖਿਆ ਬਲਾਂ ਨੇ ਜਿਣਸੀ ਹਿੰਸਾ ਦੇ ਨਾਲ-ਨਾਲ ਬਹੁਤ ਅੱਤਿਆਚਾਰ ਕੀਤੇ ਜੋ ਮਾਨਵਤਾ ਵਿਰੋਧੀ ਹੈ।

ਬਲਾਤਕਾਰ ਪੀੜਤਾਂ, ਸਹਾਇਤਾ ਸੰਗਠਨਾਂ ਤੇ ਬੰਗਲਾਦੇਸ਼ੀ ਸਿਹਤ ਅਧਿਕਾਰੀਆਂ ਦੀ ਇੰਟਰਵਿਊ ‘ਤੇ ਆਧਾਰਤ ਇਸ ਰਿਪੋਰਟ ਵਿੱਚ ਵੱਡੀ ਗਿਣਤੀ ਵਿੱਚ ਰੋਹਿੰਗੀਆ ਔਰਤਾਂ ਨਾਲ ਬਲਾਤਕਾਰ ਤੇ ਫ਼ੌਜੀਆਂ ਵੱਲੋਂ ਜਿਣਸੀ ਸੋਸ਼ਣ ਸਬੰਧੀ ਜਾਣਕਾਰੀ ਹੈ। ਇਹ ਖੋਜ ਕਰਨ ਵਾਲੇ ਲੇਖਕ ਸਕਾਈ ਵ੍ਹੀਲਰ ਨੇ ਕਿਹਾ ਕਿ ਬਰਮਾ ਦੇ ਸੁਰੱਖਿਆ ਦਸਤਿਆਂ ਵੱਲੋਂ ਰੋਹਿੰਗੀਆ ਖਿਲਾਫ਼ ਛੇੜੀ ਜਾਤੀਗਤ ਸਫਾਏ ਦੀ ਮੁਹਿੰਮ ਵਿੱਚ ਫ਼ੌਜ ਨੇ ਅਣਗਿਣਤੀ ਔਰਤਾਂ ਤੇ ਕੁੜੀਆਂ ਨਾਲ ਕੀਤੇ ਜ਼ਬਰ-ਜਨਾਹ ਕਾਰਨ ਉਨ੍ਹਾਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ।

29 ਬਲਾਤਕਾਰ ਪੀੜਤਾਵਾਂ ਦੇ ਇੰਟਰਵਿਊ ਦੇ ਆਧਾਰ ‘ਤੇ ਕਿਹਾ ਗਿਆ ਹੈ ਕਿ ਸਿਰਫ ਇੱਕ ਨੂੰ ਛੱਡ ਕੇ ਬਾਕੀ ਸਾਰੀਆਂ ਨਾਲ ਦੋ ਜਾਂ ਇਸ ਤੋਂ ਵੀ ਵੱਧ ਲੋਕਾਂ ਨੇ ਗੈਂਗਰੇਪ ਕੀਤਾ। ਅੱਠ ਮਾਮਲਿਆਂ ਵਿੱਚ ਔਰਤਾਂ ਤੇ ਕੁੜੀਆਂ ਨਾਲ ਪੰਜ ਜਾਂ ਇਸ ਤੋਂ ਵੀ ਵੱਧ ਫ਼ੌਜੀਆਂ ਨੇ ਬਲਾਤਕਾਰ ਕੀਤੇ ਜਾਣ ਦਾ ਖੁਲਾਸਾ ਹੋਇਆ ਹੈ।ਔਰਤਾਂ ਨੇ ਬਲਾਤਕਾਰ ਤੋਂ ਪਹਿਲਾਂ ਆਪਣੀਆਂ ਅੱਖਾਂ ਸਾਹਮਣੇ ਆਪਣੇ ਪਤੀ ਤੇ ਮਾਂ-ਬਾਪ ਦਾ ਕਤਲ ਹੁੰਦਾ ਵੇਖਿਆ। ਐਚ.ਆਰ.ਡਬਲਿਊ. ਨੇ ਗੈਂਗਰੇਪ ਦੇ ਛੇ ਮਾਮਲੇ ਅਜਿਹੇ ਦੱਸੇ ਹਨ ਜਿਨ੍ਹਾਂ ਵਿੱਚ ਫ਼ੌਜੀਆਂ ਨੇ ਔਰਤਾਂ ਨੂੰ ਸਮੂਹਾਂ ਵਿੱਚ ਇਕੱਤਰ ਕਰ ਲਿਆ। ਉਨ੍ਹਾਂ ਨਾਲ ਉੱਥੇ ਕੁੱਟ-ਮਾਰ ਕੀਤੀ ਗਈ ਤੇ ਫਿਰ ਬਲਾਤਕਾਰ ਵੀ ਕੀਤਾ ਗਿਆ।

ਰਿਪੋਰਟ ਵਿੱਚ 33 ਸਾਲ ਦੀ ਮੁਮਤਾਜ ਯੂਨੁਸ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਫ਼ੌਜੀਆਂ ਨੇ ਉਸ ਨੂੰ ਤੇ 20 ਹੋਰ ਔਰਤਾਂ ਨੂੰ ਇੱਕ ਪਹਾੜੀ ‘ਤੇ ਫੜਿਆ ਕੀਤਾ ਸੀ ਤੇ ਉਨ੍ਹਾਂ ਨਾਲ ਬਲਾਤਕਾਰ ਕੀਤਾ। ਰਖਾਈਨ ਸੂਬੇ ਵਿੱਚ ਬੀਤੇ ਅਗਸਤ ਤੋਂ ਫ਼ੌਜੀ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਬੋਧੀ ਬਹੁਗਿਣਤੀ ਵਾਲੇ ਇਲਾਕੇ ਵਿੱਚੋਂ ਇਸ ਸਾਲ ਤਕਰੀਬਨ 6,00,000 ਤੋਂ ਵੀ ਜ਼ਿਆਦਾ ਰੋਹਿੰਗੀਆ ਮੁਸਲਮਾਨਾਂ ਨੇ ਭੱਜ ਕੇ ਦੂਜੇ ਦੇਸ਼ ਵਿੱਚ ਸ਼ਰਣ ਲਈ ਹੈ।

Be the first to comment

Leave a Reply