ਹਾਫਿਜ਼ ਸਈਦ ਨੇ ਕਿਹਾ-ਹੁਣ ਕਸ਼ਮੀਰ ਆਜ਼ਾਦ ਹੋਵੇਗਾ ਤੇ ਭਾਰਤ ਕੁਝ ਨਹੀਂ ਕਰ ਸਕੇਗਾ

ਇਸਲਾਮਾਬਾਦ (ਬਿਊਰੋ)— ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਅਤੇ ਜਮਾਤ-ਉਲ-ਦਾਅਵਾ ਦੇ ਸਰਦਾਰ ਹਾਫਿਜ਼ ਸਈਦ ਦੀ 297 ਦਿਨਾਂ ਦੀ ਨਜ਼ਰਬੰਦੀ ਬੁੱਧਵਾਰ ਨੂੰ ਖਤਮ ਹੋ ਗਈ।ਪਾਕਿਸਤਾਨ ਦੇ ਪੰਜਾਬ ਸੂਬੇ ਦੀ ਇਕ ਅਦਾਲਤ ਨੇ ਹਾਫਿਜ਼ ਸਈਦ ਦੀ ਰਿਹਾਈ ਦੇ ਆਦੇਸ਼ ਦੇ ਦਿੱਤੇ ਹਨ। ਰਿਹਾਈ ਦਾ ਆਦੇਸ਼ ਮਿਲਦੇ ਹੀ ਸਈਦ ਨੇ ਕਸ਼ਮੀਰ ਦਾ ਰਾਗ ਛੇੜਦੇ ਹੋਏ ਕਿਹਾ ਕਿ ਉਹ ਹਰ ਹਾਲ ਵਿਚ ਕਸ਼ਮੀਰ ਨੂੰ ਆਜ਼ਾਦ ਕਰਵਾ ਕੇ ਰਹੇਗਾ।ਹਾਫਿਜ਼ ਸਈਦ ਦੀ ਰਿਹਾਈ ਭਾਰਤ ਦੀਆਂ ਕੋਸ਼ਿਸ਼ਾਂ ਲਈ ਇਕ ਵੱਡਾ ਝਟਕਾ ਹੈ।

ਜਮਾਤ-ਉਦ-ਦਾਅਵਾ ਦੇ ਟਵਿੱਟਰ ‘ਤੇ ਜਾਰੀ ਅਕਾਊਂਟ ‘ਤੇ ਸਈਦ ਨੇ ਇਕ ਵੀਡੀਓ ਵਿਚ ਕਿਹਾ,”ਕਸ਼ਮੀਰ ਕਾਰਨ ਹੀ ਭਾਰਤ ਮੇਰੇ ਪਿੱਛੇ ਪਿਆ ਹੋਇਆ ਹੈ ਪਰ ਮੇਰੇ ਵਿਰੁੱਧ ਭਾਰਤ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੋਈਆਂ ਅਤੇ ਮੈਂ ਰਿਹਾਅ ਹੋ ਗਿਆ।” ਇਸ ਦੇ ਨਾਲ ਹੀ ਸਈਦ ਨੇ ਕਿਹਾ ਕਿ ਪਾਕਿਸਤਾਨ ਵਿਚ ਆਜ਼ਾਦੀ ਦੀ ਜਿੱਤ ਹੋਈ ਹੈ ਅਤੇ ਅਸੀਂ ਕਸ਼ਮੀਰ ਲੈ ਕੇ ਰਹਾਂਗੇ।

ਉੱਧਰ ਹਾਫਿਜ਼ ਸਈਦ ਦੀ ਰਿਹਾਈ ‘ਤੇ ਭਾਰਤ ਦੇ ਵਿਰੋਧੀ ਦਲਾਂ ਨੇ ਕੇਂਦਰ ਸਰਕਾਰ ਨੂੰ ਇਸ ਮੁੱਦੇ ‘ਤੇ ਘੇਰਿਆ ਹੈ। ਕਾਂਗਰਸ ਨੇ ਪ੍ਰਧਾਨ ਮੰਤਰੀ ਦੀ ਖਿਚਾਈ ਕਰਦੇ ਹੋਏ ਕਿਹਾ ਹੈ ਕਿ ਹੁਣ 56 ਇੰਚ ਦੀ ਛਾਤੀ ਕਿੱਥੇ ਹੈ? ਪਾਕਿਸਤਾਨੀ ਅਦਾਲਤ ਦੇ ਇਸ ਫੈਸਲੇ ਦਾ ਅਮਰੀਕਾ ਨੇ ਵੀ ਵਿਰੋਧ ਕੀਤਾ ਹੈ। ਅਮਰੀਕਾ ਨੇ ਹਾਫਿਜ਼ ਸਈਦ ਤੇ ਇਕ ਕਰੋੜ ਡਾਲਰ ਦਾ ਇਨਾਮ ਰੱਖਿਆ ਹੋਇਆ ਹੈ। ਟਰੰਪ ਸਰਕਾਰ ਨੇ ਉਸ ਨੂੰ ਆਦੇਸ਼ ਸੰਖਿਆ 13224 ਦੇ ਤਹਿਤ ਗਲੋਬਲ ਅੱਤਵਾਦੀ ਐਲਾਨ ਕੀਤਾ ਹੈ। ਉੱਧਰ ਸੰਯੁਕਤ ਰਾਸ਼ਟਰ ਨੇ ਵੀ ਇਕ ਪ੍ਰਸਤਾਵ ਦੇ ਤਹਿਤ ਮੁੰਬਈ ਹਮਲਿਆਂ ਲਈ ਹਾਫਿਜ਼ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

Be the first to comment

Leave a Reply