ਸਿੱਖਾਂ ਵੱਲੋਂ ਰੋਹਿੰਗਿਆ ਭਾਈਚਾਰੇ ਦੇ ਹੱਕ ‘ਚ ਮੁਜ਼ਾਹਰਾ

ਮੈਲਬਰਨ – ਮਿਆਂਮਾਰ ਵਿੱਚ ਰੋਹਿੰਗਿਆ ਭਾਈਚਾਰੇ ਦੇ ਮਿਆਂਮਾਰ ਵਿੱਚ ਹੋ ਰਹੇ ਨਸਲਘਾਤ ਵਿਰੁੱਧ ਅੱਜ ਇੱਥੇ ਮੁਜ਼ਾਹਰਾ ਕੀਤਾ ਗਿਆ। ਇਸ ਵਿੱਚ ਸਥਾਨਕ ਰੋਹਿੰਗਿਆ ਮੂਲ ਦੇ ਲੋਕਾਂ ਸਮੇਤ ਸਿੱਖ ਸੰਸਥਾਵਾਂ ਵੀ ਸ਼ਾਮਲ ਹੋਈਆਂ। ਸ਼ਹਿਰ ਦੀ ਕੌਲਿਨ ਸਟਰੀਟ ਉੱਤੇ ਹੋਏ ਇਸ ਮੁਜ਼ਾਹਰੇ ‘ਚ ਕੌਮਾਂਤਰੀ ਭਾਈਚਾਰੇ ਨੂੰ ਇਸ ਜੁਰਮ ਵਿਰੁੱਧ ਆਵਾਜ਼ ਚੁੱਕਣ ਦੀ ਅਪੀਲ ਕੀਤੀ ਗਈ।

ਆਸਟਰੇਲੀਅਨ ਸਰਕਾਰ ਨੂੰ ਅਪੀਲ ਕਰਦਿਆਂ ਸਿੱਖ ਕਾਰਕੁੰਨ ਮਨਵੀਰ ਸਿੰਘ ਨੇ ਕਿਹਾ ਕਿ ਮਿਆਂਮਾਰ ਸਰਕਾਰ ਤੱਕ ਪਹੁੰਚ ਕਰਕੇ ਲੱਖਾਂ ਲੋਕਾਂ ਉੱਤੇ ਹੋ ਰਹੇ ਫ਼ੌਜੀ ਜੁਰਮ ਰੋਕਣ ਲਈ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਤੁਰੰਤ ਕਦਮ ਚੁੱਕਣ ਅਤੇ ਮਿਆਂਮਾਰ ਨੂੰ ਜਾਂਦੀ ਵੱਡੀ ਆਰਥਿਕ ਮਦਦ ਉੱਤੇ ਪਾਬੰਦੀ ਲਗਾਈ ਜਾਵੇ। ਪੀੜਤ ਭਾਈਚਾਰੇ ਨਾਲ ਸਬੰਧਤ ਸਥਾਨਕ ਸੰਸਥਾਵਾਂ ਵੱਲ੍ਹੋਂ ਸਾਂਝੇ ਤੌਰ ਉੱਤੇ ਵਿਦੇਸ਼ ਵਿਭਾਗ ਨੂੰ ਇੱਕ ਲਿਖਤੀ ਮੈਮੋਰੰਡਮ ਵੀ ਸੌਂਪਿਆ ਗਿਆ। ਮੀਰੀ-ਪੀਰੀ ਸੰਸਥਾ ਵੱਲੋਂ ਰਵੀਇੰਦਰ ਸਿੰਘ ਨੇ ਭਲਕੇ ਰੱਖੇ ਮੁਜ਼ਾਹਰੇ ਵਿੱਚ ਲੋਕਾਂ ਨੂੰ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।

Be the first to comment

Leave a Reply