ਸਿਆਟਲ ਵਿਚ ਸਿੱਖ ਚੇਤਨਾ ਕਾਨਫਰੰਸ 15-16 ਜੁਲਾਈ ਨੂੰ

ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਗੁਰਦੁਆ ਰਾ ਸੱਚਾ ਮਾਰਗ ਐਬਰਨ ਸਿਆਟਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ, ਸਤਿਕਾਰ ਤੇ ਗੁਰੂ ਦੀ ਸ਼ਾਨ ਨੂੰ ਸਮਰਪਿਤ ਦੋ ਦਿਨਾ ਸਿੱਖ ਚੇਤਨਾ ਕਾਨਫਰੰਸ 15 ਤੇ 16 ਜੁਲਾਈ ਨੂੰ ਕਰਾਉਣ ਦਾ ਫੈਸਲਾ ਕੀਤਾ ਗਿਆ। ਪ੍ਰਬੰਧਕੀ ਕਮੇਟੀ ਦੇ ਮੁੱਖ ਸੇਵਾਦਾਰ ਹਰਸ਼ਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸਹਿਯੋਗੀ ਜਥੇਬੰਦੀਆਂ ਦੀ ਸਰਪ੍ਰਸਤੀ ਹੇਠ ਹੋਵੇਗੀ, ਜਿਥੇ ਬੁਲਾਰੇ ਗੁਰਮਤਿ ਸਬੰਧੀ ਵਿਚਾਰ ਸਾਂਝੇ ਕਰਨਗੇ। ਇਸ ਮੌਕੇ ਸਿੱਖ ਕੌਮ ਦੇ ਨਾਮਵਰ ਬੁਲਾਰੇ ਦਰਸ਼ਨ ਸਿੰਘ ਢਿੱਲੋਂ, ਪਾਲ ਪੁਰੇਵਾਲ, ਸਿਵਤੇਗ ਸਿੰਘ, ਬੀਬੀ ਜਸਬੀਰ ਕੌਰ, ਹਰਜਿੰਦਰ ਸਿੰਘ ਸਭਰਾ, ਸਰਬਜੀਤ ਸਿੰਘ ਸੈਕਰਾਮੈਂਟੋ, ਗੁਰਦੇਵ ਸਿੰਘ ਸੰਧਾਵਾਲੀਆ, ਤਰਲੋਚਨ ਸਿੰਘ ਦੁਪਾਲਪੁਰ, ਪ੍ਰਦੀਪ ਸਿੰਘ ਯੂ. ਕੇ., ਇੰਦਰਜੀਤ ਸਿੰਘ ਅਤੇ ਡਾ: ਜਸਮੀਤ ਸਿੰਘ ਉਲੰਪੀਅਨ ਉਚੇਚੇ ਤੌਰ ‘ਤੇ ਪਹੁੰਚ ਕੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ। ਹਰਸ਼ਿੰਦਰ ਸਿੰਘ ਸੰਧੂ, ਗੁਲਜ਼ਾਰ ਸਿੰਘ ਚਾਟੀਵਿੰਡ ਤੇ ਦਿਲਬਾਗ ਸਿੰਘ ਝਬਾਲ ਨੇ ਦੱਸਿਆ ਕਿ 15 ਜੁਲਾਈ ਨੂੰ ਕੈਂਟ ਕਾਨਫਰੰਸ ਤੇ ਈਵੈਂਟ ਸੈਂਟਰ ਕੈਂਟ ਸਵੇਰੇ 9 ਤੋਂ ਸ਼ਾਮ 6 ਵਜੇ ਅਤੇ 16 ਜੁਲਾਈ ਨੂੰ ਗੁਰਦੁਆਰਾ ਸੱਚਾ ਮਾਰਗ ਐਬਰਨ 11 ਤੋਂ 2 ਵਜੇ ਤੱਕ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਬੁਲਾਰੇ ਰੂਬਰੂ ਹੋਣਗੇ ।

Be the first to comment

Leave a Reply