ਸਾਢੇ ਸੱਤ ਲੱਖ ਭਾਰਤੀਆਂ ਲਈ ਵੱਡੀ ਖੁਸ਼ਖ਼ਬਰੀ..

ਵਾਸ਼ਿੰਗਟਨ : ਅਮਰੀਕਾ ਵਿੱਚ ਐੱਚ-1ਬੀ ਵੀਜ਼ਾ ਤਹਿਤ ਕੰਮ ਕਰਨ ਵਾਲੇ ਸਾਢੇ ਸੱਤ ਲੱਖ ਭਾਰਤੀਆਂ ਨੂੰ ਨੌਕਰੀ ਖੁਸ਼ਣ ਦਾ ਖਤਰਾ ਟੱਲ ਗਿਆ ਹੈ। ਅਮਰੀਕਾ ਨੇ ਐੱਚ-1ਬੀ ਵੀਜ਼ਾ ਮਾਮਲੇ ਵਿਚ ਭਾਰਤੀ ਪੇਸ਼ੇਵਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਅਮਰੀਕੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਟਰੰਪ ਪ੍ਰਸ਼ਾਸਨ ਐੱਚ-1ਬੀ ਵੀਜ਼ਾ ਮਿਆਦ ਵਧਾਉਣ ‘ਤੇ ਰੋਕ ਲਗਾਉਣ ਦੇ ਪ੍ਰਸਤਾਵ ‘ਤੇ ਵਿਚਾਰ ਨਹੀਂ ਕਰ ਰਿਹਾ। ਇਸ ਨਾਲ ਅਮਰੀਕਾ ਵਿਚ ਕੰਮ ਕਰ ਰਹੇ ਲੱਖਾਂ ਭਾਰਤੀ ਪੇਸ਼ੇਵਰਾਂ ਨੇ ਰਾਹਤ ਦਾ ਸਾਹ ਲਿਆ ਹੈ। ਇਸ ਪ੍ਰਸਤਾਵ ਦੇ ਮਨਜ਼ੂਰ ਹੋਣ ‘ਤੇ ਲਗਪਗ ਸਾਢੇ ਸੱਤ ਲੱਖ ਭਾਰਤੀਆਂ ਦੀ ਨੌਕਰੀ ਖ਼ਤਰੇ ਵਿਚ ਪੈ ਸਕਦੀ ਸੀ।

Be the first to comment

Leave a Reply