ਵੱਡੇ ਯੁੱਧ ਦੀ ਤਿਆਰੀ ‘ਚ ਜੁਟੀ ਪਾਕਿਸਤਾਨ ਸੈਨਾ

ਰਾਜੌਰੀ: ਪਿਛਲੇ ਕੁਝ ਘੰਟੇ ਤੋਂ ਪਾਕਿਸਤਾਨੀ ਸੈਨਾ ਨੇ ਕੌਮਾਂਤਰੀ ਸਰਹੱਦ ਨੂੰ ਲੈ ਕੇ ਐਲਓਸੀ ਤੱਕ ਪੂਰੀ ਤਰ੍ਹਾਂ ਨਾਲ ਸ਼ਾਂਤੀ ਨੂੰ ਕਾਇਮ ਕਰ ਲਿਆ ਹੈ ਲੇਕਿਨ ਇਸ ਸ਼ਾਂਤੀ ਦੇ ਪਿੱਛੇ ਪਾਕਿਸਤਾਨੀ ਸੈਨਾ ਦੁਆਰਾ ਵੱਡੀ ਸਾਜ਼ਿਸ਼ ਦੀ ਤਿਆਰੀ ਕੀਤੀ ਜਾ ਰਹੀ ਹੈ। ਪਾਕਿਸਤਾਨੀ ਸੈਨਾ ਸਰਹੱਦ ‘ਤੇ ਸ਼ਾਂਤੀ ਕਾਇਮ ਕਰਨ ਤੋਂ ਬਾਅਦ ਨੁਕਸਾਨੇ ਗਏ ਅਪਣੇ ਬੰਕਰਾਂ ਨੂੰ ਠੀਕ ਕਰਨ ਦੇ ਕੰਮ ਵਿਚ ਜੁਟੀ ਹੋਈ ਹੈ ਅਤੇ ਇਸ ਦੇ ਨਾਲ ਹੋਰ ਗਿਣਤੀ ਵਿਚ ਜਵਾਨਾਂ ਨੂੰ ਸਰਹੱਦ ‘ਤੇ ਤੈਨਾਤ ਕੀਤਾ ਜਾ ਰਿਹਾ ਹੈ। ਪਾਕਿਸਤਾਨੀ ਸੈਨਾ ਨੇ ਅਪਣਾ ਤੋਪਖਾਨਾ ਵੀ ਸਰਹੱਦ ‘ਤੇ ਤੈਲਾਤ ਕਰ ਦਿੱਤਾ ਹੈ। ਪਾਕਿਸਤਾਨੀ ਸੈਨਾ ਸਰਹੱਦ ‘ਤੇ ਯੂੱਧ ਜਿਹੀ ਤਿਆਰੀਆਂ ਵਿਚ ਲੱਗੀ ਹੋਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਸੈਨਾ ਅਪਣੀ ਸੁਰੱਖਿਆ ਦੇ ਪ੍ਰਬੰਧ ਪੁਖਤਾ ਕਰਨ ਦੇ ਤੁਰੰਤ ਬਾਅਦ ਮੁੜ ਤੋਂ ਗੋਲੀਬਾਰੀ ਸ਼ੁਰੂ ਕਰ ਦੇਵੇਗੀ, ਅਜਿਹਾ ਅਨੁਮਾਨ ਲਗਾਇਆ ਜਾ ਰਿਹਾ ਹੈ। ਪਹਿਲਾਂ ਵੀ 15 ਅਗਸਤ ਹੋਵੇ ਜਾਂ 26 ਜਨਵਰੀ, ਪਾਕਿਸਤਾਨੀ ਸੈਨਾ, ਭਾਰਤੀ ਖੇਤਰ ਵਿਚ ਵੱਡੇ ਪੱਧਰ ‘ਤੇ ਗੋਲੀਬਾਰੀ ਕਰਦੀ ਰਹੀ ਹੈ।

Be the first to comment

Leave a Reply