ਮਦਰ ਟੇਰੈਸਾ ਭਾਰਤ ਦੇ ਈਸਾਈਕਰਨ ਦੀ ਸਾਜ਼ਸ਼ ਦਾ ਹਿੱਸਾ ਸੀ: ਅਦਿਤਿਆਨਾਥ

ਬਸਤੀ,: ਅਪਣੇ ਬਿਆਨਾਂ ਲਈ ਅਕਸਰ ਚਰਚਾ ਵਿਚ ਰਹਿਣ ਵਾਲੇ ਭਾਜਪਾ ਸੰਸਦ ਮੈਂਬਰ ਯੋਗੀ ਅਦਿਤਿਆਨਾਥ ਨੇ ਮਦਰ ਟੈਰੇਸਾ ਬਾਰੇ ਵਿਵਾਦਤ ਟਿਪਣੀ ਕਰਦਿਆਂ ਕਿਹਾ ਹੈ ਕਿ ਟੈਰੇਸਾ ਜਹੇ ਲੋਕਾਂ ਨੇ ਭਾਰਤ ਦੇ ‘ਈਸਾਈਕਰਨ’ ਦੀ ਕੋਸ਼ਿਸ਼ ਕੀਤੀ। ਗੋਰਖਪੁਰ ਤੋਂ ਭਾਜਪਾ ਸੰਸਦ ਮੈਂਬਰ ਅਦਿਤਿਆਨਾਥ ਨੇ ਕਿਸੇ ਕਾਲਜ ਵਿਚ ਕਰਵਾਏ ਪ੍ਰੋਗਰਾਮ ਵਿਚ ਕਿਹਾ, ”ਮਦਰ ਟੈਰੇਸਾ ਜਹੇ ਲੋਕ ਕਦੇ ਭਾਰਤ ਦਾ ਈਸਾਈਕਰਨ ਕਰਨ ਦਾ ਕੰਮ ਕਰਦੇ ਹਨ ਤਾਂ ਕਦੇ ਫ਼ਾਦਰ ਬਣ ਕੇ ਇਹ ਹੀ ਲੋਕ ਹਿੰਦੁਆਂ ਨੂੰ ਦਫ਼ਨਾਉਣ ਦੀ ਸਾਜ਼ਸ਼ ਰਚਦੇ ਹਨ।” ਉਨ੍ਹਾਂ ਕਿਹਾ ਕਿ ਭਾਰਤ ਦੇ ਉੱਤਰ ਪੂਰਬ ਰਾਜਾਂ ਵਿਚ ਇਨ੍ਹਾਂ ਈਸਾਈਆਂ ਨੇ ਕਿਹੋ ਜਿਹੇ ਖ਼ਤਰਨਾਕ ਹਾਲਾਤ ਪੈਦਾ ਕਰ ਰੱਖੇ ਹਨ, ਇਸ ਨੂੰ ਵੇਖਣਾ ਹੈ ਤਾਂ ਤੁਸੀਂ ਉਥੇ ਜਾ ਕੇ ਵੇਖੋ।ਝਾਰਖੰਡ, ਅਰੁਣਾਂਚਲ, ਤ੍ਰਿਪੁਰਾ, ਨਾਗਾਲੈਂਡ ਅਤੇ ਮੇਘਾਲਿਆ ਵਿਚ ਈਸਾਈਆਂ ਨੇ ਵੱਖਵਾਦ ਦੇ ਅਜਿਹੇ ਹਾਲਾਤ ਪੈਦਾ ਕੀਤੇ ਹਨ ਜਿਸ ਨੂੰ ਵੇਖਣ ਤੋਂ ਬਾਅਦ ਤੁਹਾਡੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ।

Be the first to comment

Leave a Reply