ਭਾਰਤੀ ਫ਼ੌਜੀ, ਜੰਗ ਲਈ ਹੱਲਾ ਨਾ ਮਚਾਉਣ ਸਗੋਂ ਇਤਿਹਾਸ ਨੂੰ ਯਾਦ ਕਰਨ : ਚੀਨ

ਬੀਜਿੰਗ (ਏਜੰਸੀਆਂ) ਚੀਨੀ ਫੌਜ ਨੇ ਭਾਰਤੀ ਫੌਜ ਮੁਖੀ ਬਿਪਿਨ ਰਾਵਤ ਦੀ ਇਸ ਟਿੱਪਣੀ ਨੂੰ ਗੈਰ ਜ਼ਿੰਮੇਵਾਰਾਨਾ ਕਰਾਰ ਦਿੱਤਾ ਹੈ ਕਿ ਭਾਰਤੀ ਫੌਜ ਢਾਈ ਮੋਰਚੇ ‘ਤੇ ਜੰਗ ਲਈ ਤਿਆਰ ਹੈ। ਚੀਨੀ ਫੌਜ ਨੇ ਰਾਵਤ ਨੂੰ ਕਿਹਾ ਕਿ ਉਹ ਜੰਗ ਦਾ ਹੱਲਾ ਕਰਨਾ ਬੰਦ ਕਰੇ। ਰਾਵਤ ਨੇ ਕਿਹਾ ਸੀ ਕਿ ਚੀਨ ਅਤੇ ਪਾਕਿਸਤਾਨ ਦੇ ਨਾਲ-ਨਾਲ ਅੰਦਰੂਨੀ ਸੁਰੱਖਿਆ ਖਤਰਿਆਂ ਨਾਲ ਨਜਿੱਠਣ ਲਈ ਭਾਰਤ ਪੂਰੀ ਤਰਾਂ ਤਿਆਰ ਹੈ। ਭਾਰਤੀ ਥਲਸੈਨਾ ਮੁਖੀ ਦੀ ਇਸ ਟਿੱਪਣੀ ਤੋਂ ਬਾਅਦ ਬੌਖਲਾਏ ਚੀਨ ਵਲੋਂ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐਲ. ਏ.) ਦੇ ਬੁਲਾਰੇ ਕਰਨਲ ਵੂਕਿਵਯਾਨ ਨੇ ਕਿਹਾ ਕਿ ਇਹ ਗੈਰ ਜ਼ਿੰਮੇਵਾਰਾਨਾ ਹੈ। ਉਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਸਾਨੂੰ ਉਮੀਦ ਹੈ ਕਿ ਭਾਰਤੀ ਫੌਜ ‘ਚ ਇਕ ਖਾਸ ਸ਼ਖਸ ਇਤਿਹਾਸ ਤੋਂ ਸਬਕ ਲਵੇਗਾ ਅਤੇ ਜੰਗ ਲਈ ਇਸ ਤਰਾਂ ਦਾ ਹੱਲਾ ਮਚਾਉਣਾ ਬੰਦ ਕਰੇਗਾ।

ਰਾਵਤ ਨੇ ਹਾਲ ਹੀ ‘ਚ ਕਿਹਾ ਸੀ ਕਿ ਭਾਰਤੀ ਫੌਜ ਢਾਈ ਮੋਰਚਿਆਂ ‘ਤੇ ਜੰਗ ਲਈ ਪੂਰੀ ਤਰਾਂ ਤਿਆਰ ਬਰ ਤਿਆਰ ਹੈ। ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਦੀ ਯਾਤਰਾ ਤੋਂ ਵੀ ਚੀਨ ਕਾਫੀ ਬੌਖਲਾਇਆ ਹੋਇਆ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੋਸਤੀ ਦੀਆਂ ਤਸਵੀਰਾਂ ਤੋਂ ਬਾਅਦ ਚੀਨ ਦੀ ਪ੍ਰਤੀਕਿਰਿਆ ਆਈ ਸੀ ਕਿ ਭਾਰਤ ਗੈਰ-ਗਠਜੋੜ ਦੀ ਆਪਣੀ ਨੀਤੀ ਛੱਡ ਕੇ ਅਮਰੀਕਾ ਨਾਲ ਚੀਨ ਖਿਲਾਫ ਖੜਾ ਹੋ ਰਿਹਾ ਹੈ ਇਹ ਭਾਰਤ ਲਈ ਤਬਾਹਕੁੰਨ ਸਾਬਿਤ ਹੋ ਸਕਦਾ ਹੈ। ਦੱਖਣੀ ਚੀਨ ਸਾਗਰ ‘ਚ ਵੀ ਭਾਰਤ-ਅਮਰੀਕਾ ਅਤੇ ਜਾਪਾਨ ਦੇ ਮਿਲਾਪ ਦਾ ਚੀਨ ਵਿਰੋਧ ਕਰਦਾ ਰਿਹਾ ਹੈ। ਇਹ ਸਾਰੀਆਂ ਗੱਲਾਂ ਚੀਨ ਲਈ ਬੇਚੈਨੀ ਪੈਦਾ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਸਿੱਕਿਮ ਬਾਰਡਰ ‘ਤੇ ਭਾਰਤ ਅਤੇ ਚੀਨ ਦੀ ਫੌਜ ਆਹਮੋ-ਸਾਹਮਣੇ ਖੜੀ ਹੈ। ਇਸ ਦੇ ਚਲਦੇ ਹਾਲਾਤ ਦੀ ਸਮੀਖਿਆ ਕਰਨ ਆਰਮੀ ਚੀਫ ਬਿਪਿਨ ਰਾਵਤ ਵੀਰਵਾਰ ਨੂੰ ਸਿੱਕਿਮ ਪਹੁੰਚੇ ਸਨ। ਇਸ ਦੌਰਾਨ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਊ ਕਾਂਗ ਨੇ ਭਾਰਤ ਤੋਂ ਆਪਣੀ ਫੌਜ ਨੂੰ ਤੁਰੰਤ ਵਾਪਸ ਬੁਲਾਉਣ ਦੀ ਮੰਗ ਕੀਤੀ ਹੈ। ਕਾਂਗ ਨੇ ਕਿਹਾ ਕਿ ਦੋਹਾਂ ਧਿਰਾਂ ਵਿਚਾਲੇ ਸਮਝੌਤੇ ਅਤੇ ਗੱਲਬਾਤ ਲਈ ਇਹ ਪਹਿਲੀ ਸ਼ਰਤ ਹੈ।

Be the first to comment

Leave a Reply