ਭਗਵਾਨ ਗਣੇਸ਼ ਨੂੰ ਮੀਟ ਦੇ ਇਸ਼ਤਿਹਾਰ ‘ਚ ਦਿਖਾਉਣ ਦੀ ਨਿੰਦਾ

ਬਿ੍ਸਬੇਨ, (ਮਹਿੰਦਰਪਾਲ ਸਿੰਘ ਕਾਹਲੋਂ)-ਬੀਤੇ ਕੁਝ ਦਿਨਾਂ ਤੋਂ ਭਗਵਾਨ ਗਣੇਸ਼ ਨੂੰ ਇਕ ਇਸ਼ਤਿਹਾਰ ਉੱਪਰ ਦਿਖਾਉਣ ਦੀ ਹਿੰਦੂ ਜਥੇਬੰਦੀਆਂ ਸਮੇਤ ਕੁਈਨਜ਼ਲੈਂਡ ਤੋਂ ਗਰੀਨ ਪਾਰਟੀ ਦੇ ਇਨਾਲਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਨਵਦੀਪ ਸਿੰਘ ਨੇ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਇਸ ਇਸ਼ਤਿਹਾਰ ਨੂੰ ਤੁਰੰਤ ਹਟਾਉਣ ਦੀ ਪੁਰਜ਼ੋਰ ਮੰਗ ਕੀਤੀ ਹੈ। ਇਸ ਇਸ਼ਤਿਹਾਰ ‘ਚ ਲੋਕਾਂ ਨੂੰ ਭੇਡ (ਲੈਂਭ) ਦੇ ਮੀਟ ਖਾਣ ਲਈ ਪ੍ਰੇਰਿਤ ਕੀਤਾ ਗਿਆ ਹੈ ਅਤੇ ਵੱਖ-ਵੱਖ ਧਰਮਾਂ ਤੇ ਧਰਮ ਨੂੰ ਨਾ ਮੰਨਣ ਵਾਲੇ ਲੋਕਾਂ ਨੂੰ ਇਕ ਖਾਣੇ ਦੇ ਮੇਜ਼ ਉੱਪਰ ਦਿਖਾਇਆ ਗਿਆ ਹੈ । ਮੀਟ ਐਾਡ ਲਾਇਵਸਟੋਕ ਆਸਟ੍ਰੇਲੀਆ ਦੀ ਇਸ ਵੀਡੀਓ ਨੂੰ ਆਸਟ੍ਰੇਲੀਆ ਐਡਵਰਟਾਈਜਿੰਗ ਵਾਚਡੋਰਾ ਨੂੰ ਭੇਜਿਆ ਗਿਆ। ਆਸਟ੍ਰੇਲੀਆ ਸਟੈਂਡਰਡ ਬਿਊਰੋ ਨੇ ਵੱਡੀ ਗਿਣਤੀ ‘ਚ ਸ਼ਿਕਾਇਤਾਂ ਆਉਣ ਦੀ ਗੱਲ ਦੀ ਪੁਸ਼ਟੀ ਕੀਤੀ ਹੈ ।

Be the first to comment

Leave a Reply