ਬਲਵਿੰਦਰ ਸਿੰਘ ਨਾਨਕਸਰੀਆ ਉਰਫ ‘ਕੁਰਾਲੀਵਾਲਾ ਬਾਬਾ’ ਪੁਲਿਸ ਨੇ ਟੰਗਿਆ

ਸੈਨਹੋਜ਼ੇ, (ਏਜੰਸੀਆਂ) : ਪਿਛਲੇ ਕਈ ਸਾਲਾਂ ਤੋਂ ਅਮਰੀਕਾ ਦੇ ਕੈਲੇਫੋਰਨੀਆਂ ਰਾਜ ਦੀ ਮਰਸਡ ਕਾਉਂਟੀ ਚ ਆਪਣਾ ਡੇਰਾ ਬਣਾ ਕੇ ਬੈਠਾ ਬਲਵਿੰਦਰ ਸਿੰਘ ਉਰਫ ‘ਕੁਰਾਲੀਵਾਲਾ ਬਾਬਾ’ ਅਮਰੀਕਾ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ‘ਬਾਬੇ’ ਨੂੰ ਇਕ ਆਪਣੇ ਹੀ ਚੇਲੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ਾਂ ਚ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਦੇ ਇਕ ਚੇਲੇ ਉਂਕਾਰ ਸਿੰਘ ਪੁਲਿਸ ਨੂੰ ਸ਼ਿਕਾਇਤ ਦਿਤੀ ਹੈ ਕਿ ਉਸਦੀ ਜਾਨ ਨੂੰ ‘ਬਾਬੇ’ ਕੋਲੋਂ ਖਤਰਾ ਹੈ। ਬਲਵਿੰਦਰ ਸਿੰਘ ਨੂੰ ਅਮਰੀਕਨ ਪੁਲਿਸ ਦੁਆਰਾ ਹਿਰਾਸਤ ਚ ਲੈਣ ਦੀ ਇਕ ਵੀਡਿਊ ਕਲਿੱਪ ਵੀ ਸੋਸ਼ਲ ਮੀਡੀਆ ਚ ਵਾਇਰਲ ਹੋ ਰਹੀ ਹੈ।

ਜ਼ਿਕਰਯੋਗ ਹੈ ਕਿ ਦਲਜੀਤ ਸਿੰਘ ਸ਼ਿਕਾਗੋ ਤੋਂ ਬਾਅਦ ਬਲਵਿੰਦਰ ਸਿੰਘ ਦੂਜਾ ਅਜਿਹਾ ‘ਬਾਬਾ’ ਹੈ ਜਿਸ ਨੂੰ ਕਿਸੇ ਗੰਭੀਰ ਅਪਰਾਧ ਤਹਿਤ ਅਮਹੀਕਾ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਵੇ। ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ‘ਤੇ ਲੱਗੇ ਦੋਸ਼ਾਂ ਚ ਜ਼ਮਾਨਤ ਲੈਣ ਲਈ 85000 ਅਮਰੀਕਨ ਡਾਲਰ (ਲਗਭਗ 56 ਲੱਖ 95 ਹਜ਼ਾਰ ਰੁ.) ਦੀ ਜ਼ਰੂਰਤ ਹੋਵੇਗੀ। ਗੌਰਤਲਬ ਹੈ ਕਿ ਬੀਤੇ ਸਮੇਂ ਚ ਜਦੋਂ ਅਮਰੀਕਾ ਵਿਚ ਉਕਤ ‘ਬਾਬੇ’ ਨੇ ਆਪਣਾ ਡੇਰਾ ਬਣਾਇਆ ਸੀ ਤਾਂ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਅਤੇ ਪ੍ਰਚਾਰਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਇਸ ਡੇਰੇ ਦਾ ਵਿਰੋਧ ਕਰਦੀਆਂ ਸ਼ਿਕਾਇਤਾਂ ਦਿਤੀਆਂ ਸਨ ਪਰ ਬਾਅਦ ਚ ਖੁਦ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨਾ ਸਿਰਫ ਉਕਤ ਡੇਰੇ ਚ ਆਪਣੇ ‘ਚਰਨ’ ਹੀ ਪਾਏ, ਸਗੋਂ ‘ਬਾਬੇ’ ਨੂੰ ਸਿੱਖ ਧਰਮ ਦਾ ਮਹਾਨ ਪ੍ਰਚਾਰਕ ਗਰਦਾਨਦਿਆਂ ਕਥਿਤ ਤੌਰ ‘ਤੇ ਥਾਪੜਾ ਵੀ ਦਿਤਾ।

Be the first to comment

Leave a Reply