ਫਲਾਈ ਦੁਬੱਈ ਅਤੇ ਹੋਰ ਏਅਰਲਾਈਨਾਂ ਅੰਮ੍ਰਿਤਸਰ ਤੋਂ ਉਡਾਣਾਂ ਸ਼ੁਰੂ ਕਰਨ ਲਈ ਤਿਆਰ :ਗੁਮਟਾਲਾ

ਡੇਟਨ (ਅਮਰੀਕਾ): ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਬਹੁਤ ਸਾਰੀਆਂ ਅੰਤਰ-ਰਾਸ਼ਟਰੀ ਏਅਰਲਾਇਨਾਂ ਉਡਾਣਾਂ ਸ਼ੁਰੂ ਕਰਨੀਆਂ ਚਾਹੁੰਦੀਆਂ ਹਨ, ਜਿਨ੍ਹਾਂ ਵਿੱਚ ਦੁਬੱਈ ਦੀ ਫਲਾਈ ਦੁਬਈ ਹਵਾਈ ਕੰਪਨੀ ਵੀ ਸ਼ਾਮਲ ਹੈ। ਪ੍ਰੈ੍ਨਸ ਨੂੰ ਜਾਰੀ ਬਿਆਨ ਵਿੱਚ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਮੰਚ ਦੇ ਓਵਰਸੀਅਜ਼ ਸਕੱਤਰ ਸ. ਸਮੀਪ ਸਿੰਘ ਵੱਲੋਂ ਫਲਾਈ ਡੁਬਈ ਦੇ ਭਾਰਤ ਅਤੇ ਨੇਪਾਲ ਦੇ ਰੀਜ਼ਨਲ ਮੈਨੇਜਰ ਸ੍ਰੀ ਪ੍ਰਾਨ ਦਾਸਨ ਨੂੰ ਲਿਖੇ ਪੱਤਰ ਦੇ ਉਤਰ ਵਿੱਚ ਕਿਹਾ ਕਿ ਅੰਮ੍ਰਿਤਸਰ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਹੈ ਤੇ ਉਹ ਇੱਥੋਂ ਉਡਾਣਾਂ ਚਲਾਉਣੀਆਂ ਚਾਹੁੰਦੇ ਹਨ ਪਰ ਦੋਵਾਂ ਦੇਸ਼ਾਂ ਦੇ ਮੌਜੂਦਾ ਹਵਾਈ ਦੇ ਸਮਝੌਤਿਆਂ ਅਨੁਸਾਰ ਦੁੱਬਈ ਦੀਆਂ ਏਅਰਲਾਈਨਾਂ ਅੰਮ੍ਰਿਤਸਰ ਨਹੀਂ ਆ ਸਕਦੀਆਂ ਕਿਉਂਕਿ ਅੰਮ੍ਰਿਤਸਰ ਉਨ੍ਹਾਂ ਦੀ ਸੂਚੀ ਵਿਚ ਸ਼ਾਮਲ ਨਹੀਂ। ਇਹਨਾਂ ਸਮਝੋਤਿਆ ਵਿਚ ਸੋਧ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਦੋਵਾਂ ਮੁਲਕਾਂ ਦੀਆਂ ਸੀਟਾਂ ਦੀ ਸਮਰੱਥਾ ਵੀ ਖ਼ਤਮ ਹੋ ਚੁੱਕੀ ਹੈ।

ਇੱਥੇ ਦੱਸਣਯੋਗ ਹੈ ਕਿ ਕਿੰਨੀਆਂ ਸਵਾਰੀਆਂ ਇੱਕ ਮੁਲਕ ਤੋਂ ਦੂਜੇ ਮੁਲਕ ਜਾਣੀਆਂ ਹਨ, ਇਹ ਦੋਵਾਂ ਸਰਕਾਰਾਂ ਨਾਲ ਮੀਟਿੰਗ ਕਰਕੇ ਤੈਅ ਕੀਤਾ ਜਾਂਦਾ ਹੈ। ਇਸ ਸਮੇਂ ਯੂ.ਏ.ਈ. ਦੀਆਂ ਹਵਾਈ ਕੰਪਨੀਆਂ ਜਿਨ੍ਹਾਂ ਵਿੱਚ ਐਮੀਰੇਟਜ਼, ਫਲਾਈ ਡੁਬਈ ਤੇ ਇਤਹਾਦ ਸ਼ਾਮਲ ਹਨ, ਅੰਮ੍ਰਿਤਸਰ ਨਹੀਂ ਆ ਸਕਦੀਆਂ ਜਦ ਕਿ ਭਾਰਤ ਦੀਆਂ ਹਵਾਈ ਕੰਪਨੀਆਂ ਇਧਰ ਜਾ ਸਕਦੀਆਂ ਹਨ। ਤੁਰਕੀ ਦੀ ਟਰਕਿਸ਼ ਏਅਰਵੇਜ਼ ਵੀ ਅੰਮ੍ਰਿਤਸਰ ਆਉਣਾ ਚਾਹੁੰਦੀ ਹੈ ਪਰ ਭਾਰਤ ਸਰਕਾਰ ਉਸ ਨੂੰ ਆਗਿਆ ਨਹੀਂ ਦੇ ਰਹੀ। ਫਲਾਈ ਡੁਬਈ ਵਾਂਗ ਓਮਾਨ ਵੀ ਤਾਂ ਹੀ ਆ ਸਕਦੀ ਹੈ, ਜੇ ਭਾਰਤ ਸਰਕਾਰ ਉਸ ਨਾਲ ਸਮਝੌਤਾ ਕਰੇ। ਏਅਰ ਏਸ਼ੀਆ ਨੇ ਆਪਣੇ ਜੁਆਬ ਵਿੱਚ ਲਿਖਿਆ ਹੈ ਕਿ ਉਹ ਬੈਂਕਾਕ ਜਾਂ ਕੁਆਲਾਲੰਮਪੁਰ ਤੋਂ ਅੰਮ੍ਰਿਤਸਰ ਲਈ ਉਡਾਣਾਂ ਸ਼ੁਰੂ ਕਰਨ ਲਈ ਮੁਲੰਕਣ (ਇਵੈਲੂਏਟ) ਕਰ ਰਹੇ ਹਨ। ਬ੍ਰਿਟਿਸ਼ ਏਅਰਵੇਜ਼, ਵਰਜਿਨ ਐਟਲਾਂਟਿਕ ਤੇ ਏਅਰ ਕੈਨੇਡਾ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਵੱਡੀ ਗਿਣਤੀ ਵਿਚ ਵਿਦੇਸ਼ਾਂ ਤੋਂ ਪੰਜਾਬ ਆਉਂਦੇ ਯਾਤਰੂਆਂ ਬਾਰੇ ਗਿਆਨ ਹੈ ਪਰ ਇਸ ਸਮੇਂ ਉਹ ਭਾਰਤ ਲਈ ਹੋਰ ਉਡਾਣਾਂ ਸ਼ੁਰੂ ਨਹੀਂ ਕਰ ਰਹੇ।

ਮੰਚ ਨੇ ਸ਼ਹਿਰੀ ਹਵਾਈ ਬਾਜ਼ੀ ਵਿਭਾਗ ਨੂੰ ਯੂ. ਏ. ਈ., ਓਮਾਨ, ਤੁਰਕੀ ਅਤੇ ਹੋਰ ਦੇਸ਼ਾਂ ਨਾਲ ਦੁਵੱਲੇ ਹਵਾਈ ਸਮਝੌਤਿਆਂ ਨੂੰ ਮੁੜ ਲਿਖਣ ਅਤੇ ਅੰਮ੍ਰਿਤਸਰ ਨੂੰ ਇਸ ਵਿੱਚ ਸ਼ਾਮਲ ਕਰਨ ਲਈ ਇੱਕ ਪੱਤਰ ਲਿਖਿਆ ਹੈ। ਇਨ੍ਹਾਂ ਮੁਲਕਾਂ ਤੋਂ ਉਡਾਣਾਂ ਸ਼ੁਰੂ ਹੋਣ ਨਾਲ ਪੰਜਾਬ ਤੋਂ ਅਮਰੀਕਾ, ਕੈਨੇਡਾ ਤੇ ਯੂਰਪ ਨੂੰ ਪੰਜਾਬੀ ਆ ਜਾ ਸਕਦੇ ਹਨ। ਅੰਮ੍ਰਿਤਸਰ ਤੋਂ ਡੁਬਈ ਵਾਸਤੇ, ਏਅਰ ਇੰਡੀਆ ਐਕਸਪ੍ਰੈਸ ਅਤੇ ਸਪਾਇਸ ਜੈ੍ਨਟ ਦੀਆਂ ਉਡਾਣਾਂ ਜਾਂਦੀਆਂ ਹਨ ਪਰ ਇਨ੍ਹਾਂ ਦਾ ਦੂਸਰੀਆਂ ਏਅਰਲਾਇਨਜ਼ ਨਾਲ ਕੋਡ ਸ਼ੇਅਰ ਨਾ ਹੋਣ ਕਰਕੇ ਯਾਤਰੂ ਅੱਗੇ ਕਿਸੇ ਹੋਰ ਮੁਲਕ ਨਹੀਂ ਜਾ ਸਕਦੇ। ਮੰਚ ਨੇ ਪੰਜਾਬ ਦੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਅਤੇ ਸੈਰ ਸਪਾਟਾ ਉਦਯੋਗ ਨੂੰ ਉਤਸ਼ਾਹ ਕਰਨ ਲਈ ਇਨ੍ਹਾਂ ਏਅਰਨਾਈਨਾਂ ਨੂੰ ਪਹੁੰਚ ਕਰਨ ਤੇ ਜਿਹੜੀਆਂ ਏਅਰਲਾਇਨਾਂ ਆਉਣਾਂ ਚਾਹੁੰਦੀਆਂ ਹਨ ਉਨ੍ਹਾਂ ਨੂੰ ਸ਼ਹਿਰੀ ਹਵਾਬਾਜੀ ਮੰਤਰੀ ਨੂੰ ਮਿਲ ਕੇ ਆਗਿਆ ਦਿਵਾਉਣ ਦੀ ਖੇਚਲ ਕਰਨ।

ਜੈ੍ਨਟ ਏਅਰਵੇਜ਼ ਨੇ 2013 ਵਿੱਚ ਅੰਮ੍ਰਿਤਸਰ ਸਮੇਤ ਭਾਰਤ ਦੇ ਕਈ ਹੋਰ ਸ਼ਹਿਰਾਂ ਤੋਂ ਅਬੂਧਾਬੀ ਲਈ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਉਸ ਨੇ 2015 ਵਿਚ ਅੰਮ੍ਰਿਤਸਰ ਨੂੰ ਛੱਡ ਕੇ ਬਾਕੀ ਸ਼ਹਿਰਾਂ ਤੋਂ ਉਡਾਣਾਂ ਸ਼ੁਰੂ ਕਰ ਦਿੱਤੀਆਂ ਸਨ। ਪੰਜਾਬ ਸਰਕਾਰ ਨੂੰ ਜੈੱਟ ਏਅਰਵੇਜ਼ ਪਾਸ ਵੀ ਅੰਮ੍ਰਿਤਸਰ ਤੋਂ ਅਬੂਧਾਬੀ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਪਹੁੰਚ ਕਰਨਾ ਚਾਹੀਦਾ ਹੈ।

Be the first to comment

Leave a Reply