ਪੰਥਕ ਮਸਲਿਆਂ ਦੇ ਹੱਲ ਲਈ ਵਿਦੇਸ਼ੀ ਪੰਥਕ ਧਿਰਾਂ ਹੋਈਆਂ ਇਕ ਮੰਚ ‘ਤੇ ਇਕੱਤਰ ਪੰਜਾਬ ਦੀ 15 ਮੈਂਬਰੀ ਵਰਕਿੰਗ ਕਮੇਟੀ ਦਾ ਵਿਸਾਖੀ ‘ਤੇ ਹੋਵੇਗਾ ਐਲਾਨ

ਨਿਊਯਾਰਕ (ਹੁਸਨ ਲੜੋਆ ਬੰਗਾ)-ਸਿੱਖ ਪੰਥ ਨੂੰ ਦਰਪੇਸ਼ ਗੰਭੀਰ ਮਸਲਿਆਂ ਦੇ ਹੱਲ ਲਈ ਦੁਨੀਆ ਭਰ ਦੇ ਸਿੱਖਾਂ ਦੀ ਸਿਰਮੌਰ ਸੰਸਥਾ ‘ਵਰਲਡ ਸਿੱਖ ਪਾਰਲੀਮੈਂਟ’ ਬਣਾਉਣ ਦਾ ਐਲਾਨ ਬਰਮਿੰਘਮ ਯੂ.ਕੇ. ‘ਚ ਕੀਤਾ ਗਿਆ ਸੀ।ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਸ੍ਰੀ ਤਖ਼ਤ ਸਾਹਿਬ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਇਸ ਕੌਮੀ ਕਾਜ ਨੂੰ ਬਿਨ੍ਹਾਂ ਕਿਸੇ ਦੇਰੀ ਨੇਪਰੇ ਚੜ੍ਹਾਉਣ ਲਈ ਰੱਖੀ ਗਈ ਉਪਰੋਕਤ ਕਨਵੈੱਨਸ਼ਨ ‘ਚ ਹਾਜ਼ਰ ਹੋਣ ਦਾ ਸੱਦਾ ਪੱਤਰ ਵਿਸ਼ਵ ਭਰ ਦੇ ਸਿੱਖਾਂ, ਸਿੱਖ ਜਥੇਬੰਦੀਆਂ ਤੇ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਭੇਜਿਆ ਗਿਆ ਸੀ। ਅੱਜ ਆਸਟ੍ਰੇਲੀਆ, ਨਿਊਜ਼ੀਲੈਂਡ, ਪੰਜਾਬ, ਜਰਮਨ, ਹਾਲੈਂਡ, ਇਟਲੀ, ਕੈਨੇਡਾ ਅਤੇ ਅਮਰੀਕਾ ਤੋਂ ਪਹੁੰਚ ਕੇ ਵੱਖ-ਵੱਖ ਸ਼ਖ਼ਸੀਅਤਾਂ ਨੇ ਆਪਣੇ ਅਮੁੱਲੇ ਵਿਚਾਰਾਂ ਦੀ ਸਾਂਝ ਪਾਈ। ਬੀਬੀਆਂ ਵਲੋਂ ਖ਼ਾਸ ਕਰਕੇ ਚੜ੍ਹਦੀ ਕਲਾ ਵਾਸਤੇ ਬਹੁਤ ਹੀ ਕੀਮਤੀ ਸੁਝਾ ਦਿੱਤੇ ਗਏ। ਇਸ ਵੇਲੇ ਐਲਾਨ ਕੀਤਾ ਗਿਆ ਕਿ ਪੰਜਾਬ ਦੀ 15 ਮੈਂਬਰੀ ਕਮੇਟੀ ਦਾ ਵਿਸਾਖੀ ‘ਤੇ ਐਲਾਨ ਕੀਤਾ ਜਾਵੇਗਾ। ਭਾਈ ਅਮਰ ਸਿੰਘ ਚਾਹਲ ਪੰਜਾਬ ਤੋਂ ਉਚੇਚੇ ਤੌਰ ‘ਤੇ ਸ਼ਾਮਿਲ ਹੋਏ। ਡਾ. ਹਰਜੀਤ ਸਿੰਘ ਨੇ ਭਾਈ ਹਰਪਾਲ ਸਿੰਘ ਚੀਮਾ ਦਾ ਕਨਵੈੱਨਸ਼ਨ ਦੀ ਕਾਮਯਾਬੀ ਵਾਸਤੇ ਭੇਜਿਆ ਸੁਨੇਹਾ ਪੜ੍ਹ ਕੇ ਸੁਣਾਇਆ। ਭਾ. ਰਾਮ ਸਿੰਘ ਜੀ ਦਮਦਮੀ ਟਕਸਾਲ, ਭਾ. ਜੁਗਿੰਦਰ ਸਿੰਘ ਵੇਦਾਂਤੀ, ਸਤਨਾਮ ਸਿੰਘ ਖੰਡਾ- ਪੰਜ ਸਿੰਘ, ਭਾਈ ਜੋਗਾ ਸਿੰਘ, ਭਾਈ ਮਨਪ੍ਰੀਤ ਸਿੰਘ, ਸਤਿਕਾਰ ਕਮੇਟੀ ਵੈਨਕੂਵਰ, ਕਾਸਲ ਆਫ਼ ਖ਼ਾਲਿਸਤਾਨ ਯੂ.ਕੇ., ਅਤਿੰਦਰਪਾਲ ਸਿੰਘ, ਨਵਕਿਰਨ ਸਿੰਘ ਵਕੀਲ ਚੰਡੀਗੜ੍ਹ, ਜੇ. ਐੱਸ. ਆਹਲੂਵਾਲੀਆ ਚੰਡੀਗੜ੍ਹ, ਬਲਜੀਤ ਸਿੰਘ ਖ਼ਾਲਸਾ, ਵੰਗਾਰ ਮੈਗਜ਼ੀਨ, ਜਸਦੇਵ ਸਿੰਘ ਮੈਂਬਰ ਸੁਪਰੀਮ ਕਾਸਲ ਫਰੀਮੋਂਟ ਅਤੇ ਹੋਰ ਅਨੇਕਾਂ ਗੁਰਸਿੱਖਾਂ ਨੇ ਕਨਵੈੱਨਸ਼ਨ ਦੀ ਕਾਮਯਾਬੀ ਵਾਸਤੇ ਆਪਣੀਆਂ ਸ਼ੁੱਭ ਇੱਛਾਵਾਂ ਲਿਖ ਭੇਜੀਆਂ।
ਇਸ ਮੌਕੇ ਯੂ.ਐੱਸ.ਏ. ਤੋਂ ਸਵਰਨਜੀਤ ਸਿੰਘ-ਦਲਜੀਤ ਸਿੰਘ, ਸਟੋਕਟਨ ਤੋਂ ਡਾ: ਪ੍ਰੀਤਪਾਲ ਸਿੰਘ, ਡਾ: ਅਮਰਜੀਤ ਸਿੰਘ, ਕੁਲਦੀਪ ਸਿੰਘ, ਰਿਚਮਾਡ ਹਿੱਲ ਤੋਂ ਕਰਨੈਲ ਸਿੰਘ, ਡਾ. ਸ਼ਮਸ਼ੇਰ ਸਿੰਘ, ਡਾ. ਹਰਦਮ ਸਿੰਘ ਆਜ਼ਾਦ, ਡਾ. ਅੰਮ੍ਰਿਤ ਸਿੰਘ ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਹਰਦਿਆਲ ਸਿੰਘ ਯੂਨਾਈਟਿਡ ਸਿਖਸ, ਗੁਰਦੇਵ ਸਿੰਘ ਮਾਨ, ਬੀਬੀ ਸਰਬਜੀਤ ਕੌਰ, ਬੀਬੀ ਗੁਰਮੀਤ ਕੌਰ, ਬੇਅੰਤ ਸਿੰਘ, ਬਲਜਿੰਦਰ ਸਿੰਘ ਸਿਆਟਲ, ਨਰਿੰਦਰ ਸਿੰਘ ਵਰਜੀਨੀਆ, ਜਸਜੀਤ ਸਿੰਘ ਖ਼ਾਲਸਾ, ਸੰਪੂਰਨ ਸਿੰਘ ਹੂਸਟਨ, ਜਸਵੰਤ ਸਿੰਘ ਹੋਠੀ, ਨਰਿੰਦਰ ਸਿੰਘ ਵਰਜੀਨੀਆ ਹੋਏ ਸ਼ਾਮਿਲ।
ਪੰਜਾਬ ਤੋਂ ਅਮਰ ਸਿੰਘ ਚੈਹਲ, ਸੁਰਿੰਦਰ ਸਿੰਘ, ਡਾ. ਗੁਰਦਰਸ਼ਨ ਸਿੰਘ, ਈਸ਼ਰ ਸਿੰਘ, ਸੁਖਵਿੰਦਰ ਸਿੰਘ ਨਾਗੋਕੇ, ਪ੍ਰੋ. ਹਰਪਾਲ ਸਿੰਘ, ਆਸਟ੍ਰੇਲੀਆ ਤੋਂ ਸੁਖਰਾਜਵਿੰਦਰ ਸਿੰਘ, ਕੁਲਦੀਪ ਸਿੰਘ, ਸ਼ਾਮ ਸਿੰਘ, ਮਨਿੰਦਰ ਸਿੰਘ, ਦਲਜਿੰਦਰ ਸਿੰਘ, ਨਿਊਜ਼ੀਲੈਂਡ ਤੋਂ ਗੁਰਮੇਲ ਸਿੰਘ, ਦਲਜਿੰਦਰ ਸਿੰਘ, ਕੈਨੇਡਾ ਤੋਂ ਕੁਲਦੀਪ ਸਿੰਘ, ਸੁਖਦੇਵ ਸਿੰਘ, ਭਗਤ ਸਿੰਘ ਭੰਡਾਲ, ਕੁਲਵੀਰ ਸਿੰਘ, ਯੂ.ਕੇ. ਤੋਂ ਦੁਪਿੰਦਰਜੀਤ ਸਿੰਘ, ਜਗਜੀਤ ਸਿੰਘ, ਜਗਬੀਰ ਸਿੰਘ, ਹਾਲੈਂਡ ਤੋਂ ਜਸਵਿੰਦਰ ਸਿੰਘ, ਜਰਮਨੀ ਤੋਂ ਗੁਰਚਰਨ ਸਿੰਘ ਗੁਰਾਇਆਂ, ਨਰਿੰਦਰ ਸਿੰਘ, ਇਟਲੀ ਤੋਂ ਜਸਵੀਰ ਸਿੰਘ ਆਦਿ ਹਾਜ਼ਰ ਸਨ।

Be the first to comment

Leave a Reply